

ਗਿਆਨਦੀਪ ਮੰਚ ਵੱਲੋਂ “ਨਾਰੀ ਜਬਰ” ਦੇ ਵਿਰੋਧ ਵਿੱਚ ਸਮਾਗਮ ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ (ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਨਾਰੀ ਜਬਰ ਦੇ ਵਿਰੋਧ ਵਿੱਚ ਸਾਹਿਤਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਟਿਆਲਾ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਨਾਮਵਰ ਕਵੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ ਜੀ ਐੱਸ ਅਨੰਦ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਉੱਘੇ ਸ਼ਾਇਰ, ਆਲੋਚਕ ਅਤੇ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਅਫਸਰ (ਰਿਟਾ) ਡਾ ਸੁਰਜੀਤ ਸਿੰਘ ਖ਼ੁਰਮਾ ਸਸ਼ੋਭਤ ਹੋਏ। ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ ਅਤੇ ਡਾ ਖ਼ੁਰਮਾ ਦੀ ਰਚਨਾ ਪ੍ਰਕਿਰਿਆ ਅਤੇ ਵਿਅਕਤੀਤਵ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਡਾ ਅਨੰਦ ਨੇ ਹਾਜ਼ਰੀਨ ਨੂੰ “ਜੀ ਆਇਆਂ” ਕਹਿੰਦਿਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ। ਮੁਖ ਮਹਿਮਾਨ ਵਜੋਂ ਬੋਲਦਿਆਂ ਡਾ ਖ਼ੁਰਮਾ ਨੇ ਕਿਹਾ ਕਿ ਕਲਕੱਤਾ ਵਿਖੇ ਨਾਰੀ ਡਾਕਟਰ ਨਾਲ ਹੋਏ ਅਣ-ਮਨੁੱਖੀ ਕਾਰੇ ਅਤੇ ਜਬਰ ਜਨਾਹ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਉਪਰੋਕਤ ਤੋਂ ਇਲਾਵਾ ਇਸ ਘਿਨਾਉਣੇ ਕਾਰੇ ਸੰਬੰਧੀ ਰਾਜਬੀਰ ਸਿੰਘ ਮੱਲ੍ਹੀ, ਕੁਲਵੰਤ ਸਿੰਘ ਨਾਰੀਕੇ, ਕੁਲਦੀਪ ਕੌਰ ਧੰਜੂ, ਗੁਰਚਰਨ ਸਿੰਘ ਚੰਨ ਪਟਿਆਲਵੀ, ਜਸਵਿੰਦਰ ਕੌਰ ਅਤੇ ਮਨਪ੍ਰੀਤ ਕਾਹਲੋਂ ਨੇ ਵੀ ਰੋਹ ਭਰੇ ਅੰਦਾਜ਼ ਵਿੱਚ ਵਿਚਾਰ ਅਤੇ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਤੋਂ ਉਪਰੰਤ ਗੁਰਪ੍ਰੀਤ ਢਿੱਲੋਂ ਨੇ ਦਰਦ-ਭਿੰਨੇ ਗੀਤ ਨਾਲ ਸਮਾਗਮ ਦਾ ਸ਼ਾਇਰਾਨਾ ਆਗਾਜ਼ ਕੀਤਾ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਇੰਜੀ ਪਰਵਿੰਦਰ ਸ਼ੋਖ, ਕੁਲਵੰਤ ਸਿੰਘ ਸੈਦੋਕੇ, ਗੁਰਚਰਨ ਪੱਬਾਰਾਲੀ, ਦਰਸ਼ ਪਸਿਆਣਾ, ਡਾ ਲਕਸ਼ਮੀ ਨਰਾਇਣ ਭੀਖੀ, ਲਾਲ ਮਿਸਤਰੀ, ਤੇਜਿੰਦਰ ਸਿੰਘ ਅਨਜਾਨਾ, ਚਰਨ ਪੁਆਧੀ, ਮਨਦੀਪ ਕੌਰ ਤੰਬੂਵਾਲਾ, ਮੰਗਤ ਖਾਨ, ਹਰੀ ਸਿੰਘ ਚਮਕ, ਗੁਰਚਰਨ ਸਿੰਘ ਧੰਜੂ, ਕ੍ਰਿਸ਼ਨ ਧਿਮਾਨ, ਗੁਰਮੇਲ ਸਿੰਘ ਐੱਸ ਡੀ ਓ, ਦਲਵਿੰਦਰ ਸਿੰਘ ਬਾਰਨ, ਜਗਤਾਰ ਨਿਮਾਣਾ, ਸੁਰਜੀਤ ਸਿੰਘ ਸਨੌਰੀ, ਕਿਰਪਾਲ ਮੂਣਕ, ਇੰਜੀ ਸਤਨਾਮ ਸਿੰਘ ਮੱਟੂ, ਕੁਲਵਿੰਦਰ ਕੁਮਾਰ, ਸੁਖਵਿੰਦਰ ਕੌਰ, ਅਨੀਤਾ ਪਟਿਆਲਵੀ, ਰਿਪਨਜੋਤ ਕੌਰ ਸੋਨੀ ਬੱਗਾ, ਡਾ ਪੂਰਨ ਚੰਦ ਜੋਸ਼ੀ, ਸੁਖਵਿੰਦਰ ਸਿੰਘ, ਜੱਗਾ ਰੰਗੂਵਾਲ, ਹਰਦੀਪ ਕੌਰ ਜੱਸੋਵਾਲ, ਲਾਡੀ ਰਣਬੀਰਪੁਰੇ ਵਾਲਾ, ਧੰਨਾ ਸਿੰਘ ਸਿਉਣਾ, ਗੁਰਮੁਖ ਸਿੰਘ ਜਾਗੀ, ਰਾਜੇਸ਼ਵਰ ਕੁਮਾਰ, ਵੀਰਇੰਦਰ ਸਿੰਘ ਘੰਗਰੌਲੀ, ਤੋਂ ਇਲਾਵਾ ਗੋਪਾਲ ਸ਼ਰਮਾ (ਰੰਗਕਰਮੀ) ਅਤੇ ਸ਼ਾਮ ਲਾਲ ਵੀ ਹਾਜ਼ਰ ਰਹੇ।