
ਜਿਮਖਾਨਾ ਕਲੱਬ ਮੈਨੇਜਮੈਂਟ ਨੇ ਹੜ ਪੀੜਤਾਂ ਲਈ ਦਿੱਤੀ 11 ਲੱਖ ਦੀ ਸਹਾਇਤਾ ਰਾਸ਼ੀ
- by Jasbeer Singh
- September 9, 2025

ਜਿਮਖਾਨਾ ਕਲੱਬ ਮੈਨੇਜਮੈਂਟ ਨੇ ਹੜ ਪੀੜਤਾਂ ਲਈ ਦਿੱਤੀ 11 ਲੱਖ ਦੀ ਸਹਾਇਤਾ ਰਾਸ਼ੀ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੂੰ ਸੌਂਪਿਆ ਚੈੱਕ ਪਟਿਆਲਾ, 9 ਸਤੰਬਰ 2025 : ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ, ਮੀਤ ਪ੍ਰਧਾਨ ਵਿਕਾਸ ਪੁਰੀ ਅਤੇ ਕਲੱਬ ਮੈਨੇਜਮੈਂਟ ਵੱਲੋਂ ਪੰਜਾਬ ਵਿੱਚ ਆਏ ਭਿਆਨਕ ਹੜਾ ਦੇ ਹੜ ਪੀੜਤਾਂ ਲਈ 11 ਲੱਖ ਰੁਪਏ ਦਾ ਚੈੱਕ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸੌਂਪਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਮਨਮੋਹਨ ਸਿੰਘ, ਡਾ.ਸੁਧੀਰ ਵਰਮਾ, ਬਾਲ ਕਿਸ਼ਨ ਸਿੰਗਲਾ, ਹਰਪ੍ਰੀਤ ਸੰਧੂ ਤੋਂ ਇਲਾਵਾ ਵਿਨੋਦ ਸ਼ਰਮਾ, ਸੰਚਿਤ ਬਾਂਸਲ, ਡਾ.ਨਿਧੀ ਬਾਂਸਲ, ਬਿਕਰਮਜੀਤ ਸਿੰਘ, ਰਾਹੁਲ ਮਹਿਤਾ, ਪ੍ਰਦੀਪ ਸਿੰਗਲਾ, ਡਾ. ਅੰਸ਼ੂਮਨ ਖਰਬੰਦਾ, ਜਤਿਨ ਗੋਇਲ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ । ਇਸ ਮੌਕੇ ਡਾ. ਬਲਵੀਰ ਨੇ ਸਮੁੱਚੀ ਕਲੱਬ ਮੈਨੇਜਮੈਂਟ ਅਤੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰ ਪੀੜਤਾਂ ਦੇ ਮੁੜ ਵਸੇਵੇ ਲਈ ਅਤੇ ਉਹਨਾਂ ਦੇ ਖਾਣ ਪੀਣ ਦੇ ਪ੍ਰਬੰਧ ਲਈ ਕਲੱਬ ਮੈਂਬਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਜਿਸ ਲਈ ਸਮੁੱਚੀ ਪੰਜਾਬ ਸਰਕਾਰ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹੈ । ਇਸ ਮੌਕੇ ਦੀਪਕ ਕੰਮਪਾਨੀ ਨੇ ਕਿਹਾ ਕਿ ਡਾ. ਬਲਬੀਰ ਦੀ ਪ੍ਰੇਰਨਾ ਸਦਕਾ ਕਈ ਹੋਰ ਮੈਂਬਰਾਂ ਨੇ ਹੜ ਪੀੜਤ ਪਰਿਵਾਰਾਂ ਨੂੰ ਮੌਕੇ ਤੇ ਹੀ ਗੋਦ ਲਿਆ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਪ੍ਰਣ ਵੀ ਕੀਤਾ ਹੈ । ਇਸ ਮੌਕੇ ਵਿਪਿਨ ਸ਼ਰਮਾ, ਨੀਰਜ ਵਤਸ, ਹਿਮਾਂਸ਼ੂ ਸ਼ਰਮਾ ਐਚ.ਐਸ ਬਾਠ, ਹਰਦੇਵ ਬੱਲੀ, ਦੀਪਕ ਡਕਾਲਾ, ਸ਼ੇਰਵੀਰ ਸਿੰਘ, ਐਮ. ਐਮ. ਕੁਰੇਸ਼ੀ, ਐਡ. ਸੁਮੇਸ਼ ਜੈਨ, ਗੁਰਦੀਪ ਸਿੰਘ ਏ.ਆਈ.ਜੀ ਰਿਟਾਇਰਡ, ਰਘਬੀਰ ਸਿੰਘ ਅਤੇ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ ।