post

Jasbeer Singh

(Chief Editor)

Patiala News

ਜਿਮਖਾਨਾ ਕਲੱਬ ਮੈਨੇਜਮੈਂਟ ਨੇ ਇੰਟਰਨੈਸ਼ਨਲ ਖਿਡਾਰਨ ਈਨਾਂ ਅਰੋੜਾ ਨੂੰ ਕੀਤਾ ਸਨਮਾਨਿਤ

post-img

ਜਿਮਖਾਨਾ ਕਲੱਬ ਮੈਨੇਜਮੈਂਟ ਨੇ ਇੰਟਰਨੈਸ਼ਨਲ ਖਿਡਾਰਨ ਈਨਾਂ ਅਰੋੜਾ ਨੂੰ ਕੀਤਾ ਸਨਮਾਨਿਤ ਪਟਿਆਲਾ : ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਮਪਾਨੀ, ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ ਸਮੁੱਚੀ ਮੈਨੇਜਮੈਂਟ ਅਤੇ ਹੋਰ ਮੈਂਬਰਾਂ ਨੇ ਅੱਜ ਕਲੱਬ ਵਿਖੇ ਫੈਂਸਿੰਗ ਗੇਮ ਦੀ ਇੰਟਰਨੈਸ਼ਨਲ ਖਿਡਾਰਨ ਈਨਾ ਅਰੋੜਾ ਨੂੰ ਪਿਛਲੇ ਦਿਨੀ ਨੈਨੀਤਾਲ ਵਿਖੇ ਸੰਪਨ ਹੋਈਆਂ ਖੇਡਾਂ ਵਿੱਚ ਵਿਅਕਤੀਗਤ ਤੌਰ ਤੇ ਸਿਲਵਰ ਮੈਡਲ ਅਤੇ ਟੀਮ ਦੇ ਤੌਰ ਤੇ ਬਰਾਂਜ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਸਨਮਾਨਿਤ ਕੀਤਾ । ਇਸ ਮੌਕੇ ਦੀਪਕ ਕੰਮਪਾਨੀ, ਡਾ. ਸੁੱਖੀ ਅਤੇ ਡਾ. ਸੁਧੀਰ ਵਰਮਾ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਕਲੱਬ ਦੇ ਪੁਰਾਣੇ ਮੈਂਬਰ ਸੀ. ਏ. ਅਨਿਲ ਅਰੋੜਾ ਦੀ ਸਪੁੱਤਰੀ ਨੇ ਈਨਾ ਨੇ ਵਿਸ਼ਵ ਪੱਧਰ ਤੇ ਕਈ ਪ੍ਰਸਿੱਧੀਆਂ ਹਾਸਲ ਕਰਕੇ ਪਟਿਆਲਾ ਸ਼ਹਿਰ ਦਾ ਮਾਣ ਸਮੁੱਚੇ ਵਿਸ਼ਵ ਵਿੱਚ ਵਧਾਇਆ ਹੈ । ਜਿਸ ਲਈ ਸਾਰੇ ਹੀ ਪਟਿਆਲਵੀ ਅਤੇ ਕਲੱਬ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਕਲੱਬ ਦੇ ਸਾਬਕਾ ਸਕੱਤਰ ਹਰਪ੍ਰੀਤ ਸੰਧੂ, ਸੰਚਿਤ ਬਾਂਸਲ, ਪ੍ਰਦੀਪ ਸਿੰਗਲਾ, ਜਤਿਨ ਗੋਇਲ, ਡਾ.ਸੰਜੇ ਗੋਇਲ, ਹੀਮਾਂਨਸ਼ੂ ਸ਼ਰਮਾ, ਰਾਜੇਸ਼ਵਰ ਢੂੰਡੀਆ, ਹਰਮਿੰਦਰ ਸਿੰਘ, ਜੈ.ਐਸ ਢੀਂਡਸਾ, ਪ੍ਰੋ. ਐਸ. ਐਮ. ਵਰਮਾ ਗੁਰਪ੍ਰੀਤ ਰੰਧਾਵਾ ਹਾਜ਼ਰ ਸਨ ।

Related Post