

ਐਚ. ਆਈ. ਵੀ./ ਏਡਜ਼ ਇੰਟੈਸੀਫਾਈਡ ਮੁਹਿੰਮ ਦੀ ਕੀਤੀ ਸ਼ੁਰੂਆਤ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਐਚ. ਆਈ. ਵੀ./ ਏਡਜ਼ ਬਾਰੇ ਕੀਤਾ ਜਾਵੇਗਾ ਜਾਗਰੂਕ: ਸਿਵਲ ਸਰਜਨ ਡਾ. ਸੰਜੇ ਗੋਇਲ ਪਟਿਆਲਾ, 12 ਅਗਸਤ : ਸਿਵਲ ਸਰਜਨ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜਿਲਾ ਪਟਿਆਲਾ ਦੇ ਪਿੰਡ ਹਸਨਪੁਰ ਤੋਂ ਐਚ. ਆਈ. ਵੀ./ ਏਡਜ਼ ਇੰਟੈਸੀਫਾਈਡ ਮੁਹਿੰਮ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਜਿਲਾ ਟੀ.ਬੀ. ਅਤੇ ਏਡਜ਼ ਕੰਟਰੋਲ ਅਫਸਰ ਵੱਲੋਂ ਕੀਤੀ ਗਈ। ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਇਹ ਮੁਹਿੰਮ ਰਾਜ ਦੇ ਸਾਰੇ ਜਿਲ੍ਹਿਆਂ ਵਿੱਚ 12 ਅਗਸਤ ਤੋਂ 12 ਅਕਤੂਬਰ ਤੱਕ ਚਲਾਈ ਜਾਵੇਗੀ। ਜਿਸ ਦਾ ਮੁੱਖ ਉਦੇਸ਼ ਪਿੰਡ-ਪਿੰਡ ਵਿੱਚ ਜਾ ਕੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਐਚ. ਆਈ. ਵੀ./ ਏਡਜ਼ ਬਾਰੇ ਜਾਗਰੂਕ ਕਰਨਾ ਅਤੇ ਟੈਸਟ ਕਰਨਾ ਹੈ। ਉਹਨਾਂ ਨੇ ਦੱਸਿਆ ਕਿ ਐਚ. ਆਈ. ਵੀ. ਇੱਕ ਅਜਿਹੀ ਬਿਮਾਰੀ ਹੈ, ਜੇਕਰ ਇਸ ਬਾਰੇ ਪਹਿਲਾਂ ਤੋਂ ਹੀ ਪੁੱਖਤਾ ਜਾਣਕਾਰੀ ਹੋਵੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਡਾਕਟਰ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਐਚ. ਆਈ. ਵੀ./ ਏਡਜ਼ ਦੇ ਨਾਲ ਜੇਕਰ ਮਰੀਜ਼ ਨੂੰ ਟੀ.ਬੀ. ਹੋ ਜਾਂਦੀ ਹੈ ਤਾਂ ਉਸਦਾ ਇਲਾਜ ਹੋਣਾ ਬਹੁਤ ਜਰੂਰੀ ਹੈ। ਇਸ ਜਾਗਰੂਕਤਾ ਮੁਹਿੰਮ ਸਬੰਧੀ ਲਗਾਏ ਕੈਂਪ ਦੌਰਾਨ ਮਰੀਜ਼ਾਂ ਦੇ ਐਚ. ਆਈ. ਵੀ./ ਏਡਜ਼ ਦੀ ਜਾਂਚ ਤੋਂ ਇਲਾਵਾ ਐਚ ਬੀ, ਸੀ ਬੀ ਸੀ ਅਤੇ ਸ਼ੂਗਰ ਦੇ ਟੈਸਟ ਕੀਤੇ ਗਏ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਹਈਆ ਕਰਵਾਈਆਂ ਗਈਆਂ। ਇਹ ਜਾਗਰੂਕਤਾ ਅਤੇ ਟੈਸਟਿੰਗ ਕੈਂਪ ਐਚ. ਆਈ. ਵੀ./ ਏਡਜ਼ ਲਈ ਜਿਲ੍ਹਾ ਏਕੀਕ੍ਰਿਤ ਰਣਨੀਤੀ ਦਿਸ਼ਾ ਟੀਮ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਜਿਲ੍ਹਾ ਸਿਹਤ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਲਗਾਇਆ ਗਿਆ।ਜਿਸ ਦੌਰਾਨ ਦਿਸ਼ਾ ਕਲਸਟਰ ਹੈਡ ਯਾਦਵਿੰਦਰ ਸਿੰਘ ਵਿਰਕ, ਕਲੀਨੀਕਲ ਸਰਵਿਸ ਅਫਸਰ ਨਿਤਿਨ ਚਾਂਦਲਾ ਅਤੇ ਡੀ ਐਮ ਡੀ ਓ ਡਾ. ਅਮਨਦੀਪ ਕੌਰ, ਆਈ ਸੀ ਟੀ ਸੀ ਕੇਂਦਰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਲੈਬ ਟੈਕਨੀਸ਼ਨ ਅਮਨਦੀਪ ਸਿੰਘ, ਕੌਂਸਲਰ ਗਗਨਦੀਪ ਕੌਰ ਅਤੇ ਸੀ ਐਚ ਓ ਗੁਰਕਿਰਨਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.