post

(Chief Editor)

National

ਜੇ ਅੰਬੇਡਕਰ ਨਾ ਹੁੰਦੇ ਤਾਂ ਨਹਿਰੂ ਨੇ ਐੱਸਸੀ/ਐੱਸਟੀ ਲਈ ਰਾਖਵਾਂਕਰਨ ਨਹੀਂ ਸੀ ਹੋਣ ਦੇਣਾ: ਮੋਦੀ

post-img

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਜੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨਾ ਹੁੰਦੇ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਅਨੁਸੂਚਿਤ ਜਾਤੀਆਂ (ਐੱਸਸੀ) ਅਤੇ ਅਨੁਸੂਚਿਤ ਕਬੀਲਿਆਂ (ਐੱਸਟੀ) ਨੂੰ ਰਾਖਵਾਂਕਰਨ ਨਾ ਦੇਣ ਦਿੰਦੇ। ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਇੰਡੀਆ ਗਠਜੋੜ ਭ੍ਰਿਸ਼ਟਾਚਾਰ ਤੇ ‘ਖੁ਼ਸ਼ ਕਰਨ’ ਦੀ ਰਾਜਨੀਤੀ ਅਤੇ ਸਨਾਤਨ ਵਿਰੋਧੀ ਸੋਚ ਨਾਲ ਖੜ੍ਹਾ ਹੈ ਅਤੇ ਇਨ੍ਹਾਂ ਸਾਰਿਆਂ ਨੂੰ 4 ਜੂਨ ਨੂੰ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਨਾਲ ਵੱਡਾ ਝਟਕਾ ਲੱਗੇਗਾ। ਬਿਹਾਰ ਦੇ ਪੂਰਬੀ ਚੰਪਾਰਨ ਸੰਸਦੀ ਹਲਕੇ ਵਿੱਚ ਚੋਣ ਰੈਲੀ ’ਚ ਸ੍ਰੀ ਮੋਦੀ ਨੇ ਕਿਹਾ, ‘ਜੇ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਨਹਿਰੂ ਜੀ ਐੱਸਸੀ-ਐੱਸਟੀ ਨੂੰ ਰਾਖਵਾਂਕਰਨ ਨਾ ਮਿਲਣ ਦਿੰਦੇ।’

Related Post

Instagram