post

Admin

(Chief Editor)

National

ਦਿੱਲੀ ਵਿਖੇ ਬਿਲਡਿੰਗ ਢਹਿ ਜਾਣ ਮਾਮਲੇ ਵਿਚ ਪੰਜ ਅਧਿਕਾਰੀ ਕੀਤੇ ਮੁਅੱਤਲ

post-img

ਦਿੱਲੀ ਵਿਖੇ ਬਿਲਡਿੰਗ ਢਹਿ ਜਾਣ ਮਾਮਲੇ ਵਿਚ ਪੰਜ ਅਧਿਕਾਰੀ ਕੀਤੇ ਮੁਅੱਤਲ

ਨਵੀਂ ਦਿੱਲੀ, 7 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸੱਤਿਆ ਨਿਕੇਤਨ ਵਿਖੇ ਵਾਪਰੇ ਬਿਲਡਿੰਗ ਡਿੱਗਣ ਵਾਲੇ ਹਾਦਸੇ ਵਿਚ ਪੰਜ ਅਧਿਕਾਰੀਆਂ ਨੂੰ ਅੱਜ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਕੀਤਾ ਗਿਆ ਹੈ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਦਿੱਲੀ ਦੇ ਸੱਤਿਆ ਨਿਕੇਤਨ (Satya Niketan) ਵਿਖੇ ਜੋ ਇਕ ਪੰਜ ਮੰਜਿਲਾ ਬਿਲਡਿੰਗ ਦੇ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਵਿਅਕਤੀਆਂ ਨੂੰ ਮਲਬੇ ਵਿਚੋਂ ਕੱਢ ਕੇ ਬਚਾ ਲਿਆ ਗਿਆ ਹੈ ਵਾਲੇ ਮਾਮਲੇ ਵਿਚ ਮੁੱਖ ਮੰਤਰੀ ਦਿੱਲੀ (Chief Minister Delhi) ਰੇਖਾ ਗੁਪਤਾ ਵਲੋਂ ਮਿਊਂਸਪਲ ਕਾਰਪੋਰੇਸ਼ਨ ਦਿੱਲੀ ਦੇ ਜਿਨ੍ਹਾਂ ਪੰਜ ਅਧਿਕਾਰੀਆਂ (Five officials) ਨੂੰ ਮੁਅੱਤਲ ਕੀਤਾ ਗਿਆ ਹੈ ਦੇ ਵਿਚ ਐਮ. ਸੀ. ਡੀ. ਦੇ ਡਿਪਟੀ ਕਮਿਸ਼ਨਰ, ਕਾਰਜਕਾਰੀ ਇੰਜੀਨੀਅਰ, ਸੁਪਰਡੈਂਟ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਸ਼ਾਮਲ ਹਨ ।

ਬਿਲਡਿੰਗ ਮਾਲਕ ਨੂੰ ਕੀਤਾ ਗਿਆ ਟੀਮਾਂ ਦਾ ਗਠਨ

ਉਕਤ ਬਿਲਡਿੰਗ ਦਾ ਮਾਲਕ ਹਰੀਰਾਮ ਬਾਂਸਲ ਜੋ ਕਿ ਘਟਨਾ ਵਾਪਰਨ ਤੋਂ ਹੀ ਫਰਾਰ ਚੱਲ ਰਿਹਾ ਹੈ ਦੀ ਗ੍ਰਿਫ਼ਤਾਰੀ ਲਈ ਜਿਥੇ ਲੁਕਆਉਟ ਨੋਟਿਸ ਜਾਰੀ ਕੀਤਾ ਗਿਆ ਹੈ, ਉਥੇ ਹੀ 10 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ । ਉਕਤ ਵਿਅਕਤੀ ਵਿਰੁੱਧ ਸਾਊਥ ਕੈਂਪਸ ਪੁਲਿਸ ਸਟੇਸ਼ਨ ਵਿੱਚ ਗੈਰ-ਇਰਾਦਤਨ ਕਤਲ, ਇਮਾਰਤ ਦੀ ਦੇਖਭਾਲ ਵਿੱਚ ਲਾਪਰਵਾਹੀ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਗਿਆ ਸੀ ।

Related Post

Instagram