ਭਾਰਤ-ਬੰਗਲਾਦੇਸ਼ ਸਰਹੱਦ `ਤੇ 17.40 ਕਰੋੜ ਦਾ ਸੋਨਾ ਬਰਾਮਦ
ਕੋਲਕਾਤਾ, 7 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਵਿਖੇ ਭਾਰਤ-ਬੰਗਲਾਦੇਸ਼ ਸਰਹੱਦ ਵਿਖੇ ਇਕ ਵਿਅਕਤੀ ਕੋਲੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ (Gold seized) ਕੀਤਾ ਗਿਆ ਹੈ ।
ਕਿਨੇ ਕਰੋੜ ਦਾ ਸੋਨਾ ਕੀਤਾ ਗਿਆ ਹੈ ਬਰਾਮਦ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੱਛਮੀ ਬੰਗਾਲ `ਚ ਭਾਰਤ-ਬੰਗਲਾਦੇਸ਼ ਸਰਹੱਦ (India-Bangladesh border) `ਤੇ ਤਾਇਨਾਤ ਜੋ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਦੀ ਗਸ਼ਤੀ ਟੀਮ ਵਲੋਂ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਫੜਿਆ ਹੈ ਅਤੇ ਉਸ ਦੇ ਕਬਜ਼ੇ ਤੋਂ ਸਮੱਗਲ ਕਰ ਕੇ ਲਿਆਂਦੇ ਗਏ 17.40 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ । ਅਧਿਕਾਰੀਆਂ ਅਨੁਸਾਰ, ਇਹ ਘਟਨਾ ਨਾਦੀਆ ਜ਼ਿਲੇ ਦੀ ਹਲਦਰਪਾੜਾ ਸਰਹੱਦੀ ਚੌਕੀ ਦੇ ਨੇੜੇ ਦੀ ਹੈ ।
ਕੀ ਦੱਸਿਆ ਬੀ. ਐਸ. ਐਫ. ਅਧਿਕਾਰੀਆਂ ਨੇ
ਉਕਤ ਖੇਤਰ ਦੀ ਸੁਰੱਖਿਆ ਬੀ. ਐੱਸ. ਐੱਫ. (B. S. F.) ਦੀ 32ਵੀਂ ਬਟਾਲੀਅਨ ਕਰਦੀ ਹੈ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ੀ ਨਾਗਰਿਕ ਤੋਂ ਸੋਨੇ ਦੇ ਕੁੱਲ 89 ਬਿਸਕੁਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵਜ਼ਨ 11.28 ਕਿਲੋਗ੍ਰਾਮ ਤੋਂ ਵੱਧ ਹੈ । ਅਧਿਕਾਰੀਆਂ ਨੇ ਦੱਸਿਆ ਕਿ ਬੀ. ਐੱਸ. ਐੱਫ. ਨੇ ਜਾਂਚ ਲਈ ਮੁਲਜ਼ਮ ਨੂੰ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ ।
2023 ਤੋਂ ਹੁਣ ਤੱਕ ਕੀਤਾ ਗਿਆ ਹੈ ਕਿੰਨਾਂ ਸੋਨਾ ਜਬਤ
ਅੰਕੜਿਆਂ ਅਨੁਸਾਰ, ਸਰਹੱਦ ਪਾਰ ਤੋਂ ਅਪਰਾਧਾਂ `ਤੇ ਠੱਲ੍ਹ ਪਾਉਣ ਲਈ ਬਟਾਲੀਅਨ ਨੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ । ਇਨ੍ਹਾਂ ਟੀਮਾਂ ਨੇ ਅਗਸ਼ਤ 2023 ਤੋਂ ਹੁਣ ਤੱਕ 100 ਕਰੋੜ ਰੁਪਏ ਕੀਮਤ ਦੇ 120 ਕਿਲੋ ਤੋਂ ਵੱਧ ਸੋਨੇ ਜ਼ਬਤੀ ਕੀਤੀ ਹੈ ।
