
ਹਰਚੰਦ ਸਿੰਘ ਬਰਸਟ ਮਹਾਸ਼ਿਵਰਾਤਰੀ ਮੌਕੇ ਸ਼ਿਵ ਮੰਦਰ, ਅਨਾਜ ਮੰਡੀ ਵਿੱਚ ਹੋਏ ਨਤਮਸਤਕ
- by Jasbeer Singh
- February 27, 2025

ਹਰਚੰਦ ਸਿੰਘ ਬਰਸਟ ਮਹਾਸ਼ਿਵਰਾਤਰੀ ਮੌਕੇ ਸ਼ਿਵ ਮੰਦਰ, ਅਨਾਜ ਮੰਡੀ ਵਿੱਚ ਹੋਏ ਨਤਮਸਤਕ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਪਟਿਆਲਾ, 27 ਫਰਵਰੀ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਪਟਿਆਲਾ ਦੀ ਅਨਾਜ ਮੰਡੀ ਸਥਿਤ ਸ਼ਿਵ ਮੰਦਿਰ ਵਿੱਚ ਮੱਥਾ ਟੇਕਿਆ। ਚੇਅਰਮੈਨ ਨੇ ਭਗਵਾਨ ਸ਼ਿਵ ਦਾ ਜਲ ਅਤੇ ਦੁੱਧ ਨਾਲ ਅਭਿਸ਼ੇਕ ਕੀਤਾ ਅਤੇ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਇਸ ਦੌਰਾਨ ਸ. ਬਰਸਟ ਨੇ ਸਭ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੰਦਿਆਂ ਇੱਕਜੁੱਟ ਹੋ ਕੇ ਰਹਿਣ ਦਾ ਸੰਦੇਸ਼ ਦਿੱਤਾ । ਉਨ੍ਹਾਂ ਕਿਹਾ ਕਿ ਮਹਾਸ਼ਿਵਰਾਤਰੀ ਦਾ ਤਿੳਹਾਰ ਬੜੇ ਹੀ ਉਤਸਾਹ ਨਾਲ ਮਨਾਇਆ ਜਾਂਦਾ ਹੈ ਅਤੇ ਪਟਿਆਲਾ ਵਿੱਚ ਵੀ ਅੱਜ ਇਸ ਤਿਉਹਾਰ ਮੌਕੇ ਸ਼ਰਧਾਲੂਆਂ ਵਿੱਚ ਪੂਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹੀ ਸਾਡੀ ਸੰਸਕ੍ਰਿਤੀ ਦੀ ਪਹਿਚਾਣ ਹਨ, ਜੋ ਸਾਨੂੰ ਜੀਵਨ ਵਿੱਚ ਸਹੀ ਰਾਹ ਤੇ ਚੱਲਣ ਵੱਲ ਪ੍ਰੇਰਿਤ ਕਰਦੇ ਹਨ । ਇਸ ਮਗਰੋਂ ਚੇਅਰਮੈਨ ਨੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ । ਇਸ ਮੌਕੇ ਸ. ਬਰਸਟ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੇਘ ਚੰਦ ਸ਼ੇਰਮਾਜਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ, ਅਸ਼ੋਕ ਸਿਰਸਵਾਲ ਚੇਅਰਮੈਨ ਮਾਰਕਿਟ ਕਮੇਟੀ ਪਟਿਆਲਾ, ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਸੁਰੇਸ਼ ਕੁਮਾਰ, ਚੇਅਰਮੈਨ ਕਮਲ ਗੋਇਲ, ਜਨਰਲ ਸਕੱਤਰ ਸੰਜੀਵ ਕੁਮਾਰ ਮਿੱਤਲ, ਸੀਨਿਅਰ ਮੀਤ ਪ੍ਰਧਾਨ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਮਾਧਵ, ਸਕੱਤਰ ਰਤਨ ਬਾਂਸਲ, ਕੈਸ਼ੀਅਰ ਰਾਜ ਕੁਮਾਰ ਗੁਪਤਾ, ਕ੍ਰਿਸ਼ਨ ਮਿੱਤਲ, ਕਰਮਜੀਤ ਬਾਸੀ, ਪਵਨ ਬਾਂਸਲ ਮਿੱਠੂ ਅਤੇ ਆੜਤੀ ਐਸੋਸੀਏਸ਼ਨ, ਫਰਟੀਲਾਈਜ਼ਰ ਐਸੋਸੀਏਸ਼ਨ, ਰਾਈਸ ਮਿੱਲ ਐਸੋਸੀਏਸ਼ਨ ਤਰਸੇਮ ਸੈਣੀ, ਗੁਰਦੀਪ ਸਿੰਘ ਚੀਮਾ, ਦਿਲਬਾਗ ਸਿੰਘ, ਸਤਵਿੰਦਰ ਸੈਣੀ, ਨਰੇਸ਼ ਭੋਲਾ, ਖਰਦਮਨ ਰਾਏ, ਤੀਰਥ ਬਾਂਸਲ, ਚਰਨ ਦਾਸ ਗੋਇਲ, ਹਰਿੰਦਰ ਸਿੰਘ ਧਬਲਾਨ, ਪਰਗਟ ਸਿੰਘ, ਵਿੱਕੀ ਬਰਸਟ, ਰਿੱਚੀ ਡਕਾਲਾ, ਹਰਬੰਸ ਬਾਂਸਲ, ਵਿਜੇ ਗੋਇਲ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.