post

Jasbeer Singh

(Chief Editor)

Sports

ਹਾਰਦਿਕ ਐੱਚ. ਆਈ. ਐੱਲ. ਪ੍ਰੀਸ਼ਦ ਟੀਮ ਦਾ ਕਪਤਾਨ ਬਣਿਆ

post-img

ਹਾਰਦਿਕ ਐੱਚ. ਆਈ. ਐੱਲ. ਪ੍ਰੀਸ਼ਦ ਟੀਮ ਦਾ ਕਪਤਾਨ ਬਣਿਆ ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦਾ ਸਟਾਰ ਮਿਡਫੀਲਡਰ ਹਾਰਦਿਕ ਸਿੰਘ ਨੂੰ 3 ਜਨਵਰੀ ਤੋਂ ਚੇਨਈਂ ਵਿਚ ਸ਼ੁਰੂ ਹੋ ਰਹੀ ਪੁਰਸ਼ ਹਾਕੀ ਇੰਡੀਆ ਲੀਗ ਵਿਚ ਐੱਚ. ਆਈ. ਐੱਲ. ਸੰਚਾਲਨ ਪ੍ਰੀਸ਼ਦ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਐੱਚ. ਆਈ. ਐੱਲ. ਸੰਚਾਨਲ ਪ੍ਰੀਸ਼ਦ ਦਾ ਪਹਿਲਾ ਮੈਚ 5 ਨੂੰ ਐੱਚ. ਆਈ. ਐੱਲ. ਸੰਚਾਨਲ ਪ੍ਰੀਸ਼ਦ ਦਾ ਪਹਿਲਾ ਮੈਚ 5 ਜਨਵਰੀ ਨੂੰ ਐੱਸ. ਜੀ. ਪਾਈਪਰਸ ਨਾਲ ਹੋਣਾ ਹੈ। ਇਸ ਟੀਮ ਵਿਚ ਲਲਿਤ ਉਪਾਧਿਆਏ, ਸੈਮ ਵਾਰਡ, ਸੁਰਿੰਦਰ ਕੁਮਾਰ ਤੇ ਕੇਨ ਰਸੇਲ ਵਰਗੇ ਧਾਕੜ ਵੀ ਮੌਜੂਦ ਹਨ। ਇਸ ਤੋਂ ਇਲਾਵਾ ਜਨੀਅਰ ਵਿਸ਼ਵ ਕੱਪ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਗੁਰਜੋਤ ਸਿੰਘ, ਮਨਮੀਤ ਸਿੰਘ ਤੇ ਟੀ. ਪ੍ਰਿਯਵਤ ਵੀ ਟੀਮ ਵਿਚ ਹੈ। ਯੂ. ਪੀ. ਰੁਦਾਸ ਦੇ ਪਿੱਛੇ ਹਟਣ . ਤੋਂ ਬਾਅਦ 2026 ਸੈਸ਼ਨ ਲਈ ਐੱਚ. ਆਈ. ਐੱਲ. ਸੰਚਾਲਨ ਪ੍ਰੀਸ਼ਦ ਟੀਮ ਬਣਾਈ ਗਈ ਤਾਂ ਕਿ ਖਿਡਾਰੀਆਂ ਨੂੰ ਨੁਕਸਾਨ ਨਾ ਹੋਵੇ।

Related Post

Instagram