
ਹਰਿ ਸਹਾਇ’ ਸੇਵਾ ਦਲ ਨੇ ਲਗਾਇਆ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਪੁਲਿਸ ਲਾਈਨ ਵਿਖੇ ਨੰਨ੍ਹੇ ਮੁੰਨ੍ਹੇ ਬੱਚਿਆਂ ਲਈ ਪਾਣੀ ਦੀ
- by Jasbeer Singh
- July 5, 2024

‘ਹਰਿ ਸਹਾਇ’ ਸੇਵਾ ਦਲ ਨੇ ਲਗਾਇਆ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਪੁਲਿਸ ਲਾਈਨ ਵਿਖੇ ਨੰਨ੍ਹੇ ਮੁੰਨ੍ਹੇ ਬੱਚਿਆਂ ਲਈ ਪਾਣੀ ਦੀ ਸਹੂਲਤ ਲਈ ਵਾਟਰ ਕੂਲਰ ਪਟਿਆਲਾ, 5 ਜੁਲਾਈ : ‘ਹਰਿ ਸਹਾਇ’ ਸੇਵਾ ਦਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ, ਖੂਨਦਾਨ ਕੈਂਪ ਲਗਾਉਣੇ, ਬੂਟੇ ਲਗਾਉਣੇ, ਦਸਤਾਰ ਮਕਾਬਲੇ ਕਰਾਉਣੇ, ਅਤਿ ਆਦਿ । ਉਸੇ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਪੁਲਿਸ ਲਾਈਨ ਵਿਖੇ ਨੰਨ੍ਹੇ ਮੁੰਨ੍ਹੇ ਬੱਚਿਆਂ ਲਈ ਪਾਣੀ ਦੀ ਸਹੂਲਤ ਲਈ ਵਾਟਰ ਕੂਲਰ ਭੇਟ ਕੀਤਾ ਗਿਆ । ਜਿਸ ਦਾ ਉਦਘਾਟਨ ਡੀ.ਸੀ ਸ਼ੋਕਤ ਅਹਿਮਦ ਪਰੇ, ਡੀ.ਆਈ.ਜੀ ਪਟਿਆਲਾ ਸ. ਹਰਚਰਨ ਸਿੰਘ ਭੁਲਰ ਅਤੇ ਐਂਸ. ਐਸ. ਪੀ ਸ੍ਰੀ ਵਰੁਣ ਸ਼ਰਮਾ ਜੀ ਵਲੋਂ ਕੀਤਾ ਗਿਆ। ਇਸ ਦੌਰਾਨ ਡੀ.ਸੀ ਪਟਿਆਲਾ ਸ਼ੋਕਤ ਅਹਿਮਦ ਪਰੇ , ਡੀ.ਆਈ.ਜੀ ਹਰਚਰਨ ਸਿੰਘ ਭੁਲਰ ਅਤੇ ਐਸ.ਐਸ.ਪੀ ਸ੍ਰੀ ਵਰੁਣ ਸ਼ਰਮਾ ਜੀ ਵਲੋਂ ਹਰਿ ਸਹਾਇ ਸੇਵਾ ਦਲ ਦੇ ਸਹਿਯੋਗ ਨਾਲ ਬੱਚਿਆਂ ਨੂੰ ਸ਼ਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ ਅਤੇ ਖਾਣ-ਪੀਣ ਦੀ ਵਸਤੂ ਵੰਡੀਆਂ ਗਈਆਂ । ਡਾ. ਦੀਪ ਸਿੰਘ ਮੁੱਖ ਪ੍ਰਬੰਧਕ ਵਲੋਂ ਆਈਆਂ ਹੋਈਆਂ ਸ਼ਖ਼ਸ਼ੀਆਂ ਦਾ ਸਨਮਾਨ ਚਿੰਨ੍ਹ ਅਤੇ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ । ਡੀ.ਆਈ.ਜੀ ਭੁਲਰ ਵਲੋਂ ਸਕੂਲ ਲਈ ਦੋ ਹਵਾ ਵਾਲੇ ਕੁੱਲਰ ਅਤੇ ਕਿਤਾਬਾਂ ਦੇਣ ਦਾ ਐਲਾਨ ਕੀਤਾ ਅਤੇ ਸਕੂਲ ਦਾ ਮਿਆਰ ਹੋਰ ਵੀ ਉੱਚਾ ਚੁੱਕਣ ਲਈ ਵਿਸ਼ਵਾਸ ਦਿਵਾਇਆ । ਇਸ ਦੌਰਾਨ ਸਰਬਜੀਤ ਕੌਰ ਸਕੂਲ ਇੰਚਾਰਜ, ਡਾ.ਦੀਪ ਸਿੰਘ ਮੁੱਖ ਪ੍ਰਬੰਧਕ ਹਰਿ ਸਹਾਇ ਸੇਵਾ ਦਲ, ਗੁਰਿੰਦਰ ਸਿੰਘ ਐਡਵੋਕੇਟ ‘ਕਾਕਾ’ ਅਤੇ ਸ਼ੰਕਰ ਕੁਮਾਰ ਸਿੰਘ , ਬਲਜੀਤ ਸਰਨਾ ਅਤੇ ਸਕੂਲ ਸਟਾਫ ਹਾਜ਼ਰ ਸਨ।