

ਹਰਪਾਲਪੁਰ ਨੇ ਕੇਂਦਰੀ ਮੰਤਰੀ ਸਾਹਮਣੇ ਪਾਣੀਆਂ ਦਾ ਮੁੱਦਾ ਚੁੱਕਿਆ ਪਟਿਆਲਾ, 6 ਜੂਨ : ਅੱਜ ਕੇਂਦਰੀ ਖੇਤੀਬਾੜੀ ਮੰਤਰੀ ਆਪਣੇ ਦੌਰੇ ਦੌਰਾਨ ਪਿੰਡ ਗੰਢਿਆਂ ਖੇੜੀ ਵਿੱਚ ਕਿਸਾਨਾਂ ਨੂੰ ਮਿਲਣ ਲਈ ਆਏ, ਜਿਸ ਦੌਰਾਨ ਕਿਸਾਨਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਦੱਸੀਆਂ ਗਈਆਂ ਤੇ ਮੰਤਰੀ ਸਾਹਿਬ ਨੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ । ਇਸ ਪ੍ਰੋਗਰਾਮ ਦੌਰਾਨ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਪਣੇ ਹਲਕੇ ਦੇ ਪਾਣੀਆਂ ਦੇ ਮੁੱਦੇ ਤੋ ਜਾਣੂ ਕਰਵਾਇਆ ਕਿ ਪੁਰਾਣੇ ਸਮੇਂ ਵਿਚ ਹਲਕੇ ਦੇ ਕਿਸਾਨਾਂ ਨੂੰ ਮੱਕੀ ,ਟਾਂਡੀ, ਮਿਰਚਾਂ ਆਦਿ ਫਸਲਾਂ ਦੀ ਰੇਸਵ ਅਨੁਸਾਰ ਨਹਿਰੀ ਪਾਣੀ ਮਿਲਦਾ ਸੀ ਪਰ ਹੁਣ ਪੁਰਾਣੀ ਫਸਲਾਂ ਹੋਣੋਂ ਹਟ ਗਈਆਂ ਤੇ ਕਿਸਾਨ ਝੋਨਾ, ਕਣਕ,ਆਲੂ ਆਦਿ ਫ਼ਸਲਾਂ ਦੀ ਕਾਸ਼ਤ ਕਰਨ ਲੱਗ ਪਏ ਹਨ, ਜਿਸ ਨਾਲ ਕਿਸਾਨਾਂ ਨੂੰ ਨਹਿਰੀ ਪਾਣੀ ਪੁਰਾਣੀ ਰੇਸਵ ਅਨੁਸਾਰ ਹੀ ਮਿਲਦਾ ਹੈ। ਇਸ ਲਈ ਕਿਸਾਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਅੱਜ ਕੱਲ ਪੈਦਾ ਹੋ ਰਹੀਆਂ ਫ਼ਸਲਾਂ ਅਨੁਸਾਰ ਨਹਿਰੀ ਪਾਣੀ ਦੀ ਰੇਸਵ ਨਿਰਧਾਰਤ ਕੀਤੀ ਜਾਵੇ। ਦੂਜਾ ਝੋਨੇ ਦੀ ਫ਼ਸਲ ਨੂੰ ਘੱਟ ਪੈਂਦਾ ਕਰਨ ਲਈ ਜੇਕਰ ਕਿਸਾਨ ਦੂਜੀਆਂ ਫ਼ਸਲਾਂ ਮੱਕੀ,ਮੂੰਗੀ ਵਗੈਰਾ ਦੀ ਪੈਦਾਵਾਰ ਕਰਦੇ ਹਨ ਤਾਂ ਉਨ੍ਹਾਂ ਦੀ ਮੰਡੀਕਰਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਐਮ ਐਸ ਪੀ ਉੱਤੇ ਕੀਮਤ ਮਿਲਣੀ ਯਕੀਨੀ ਬਣਾਈ ਜਾਵੇ । ਹਰਪਾਲਪੁਰ ਨੇ ਕੇਂਦਰ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਾਹਿਬ ਤੇ ਪੰਜਾਬ ਸਰਕਾਰ ਦੇ ਮੰਤਰੀ ਖੁੱਡੀਆਂ ਸਾਹਿਬ ਨੂੰ ਬੇਨਤੀ ਕੀਤੀ ਕਿ ਦੋਹੇਂ ਸਰਕਾਰ ਪਾਣੀ ਦੀ ਸਾਂਭ ਸੰਭਾਲ ਕਰਨ ਲਈ ਤੇ ਦੁਰਵਰਤੋਂ ਰੋਕਣ ਲਈ ਸਕੀਮਾਂ ਬਣਾਉਣ ਤੇ ਮੀਂਹ ਵਾਰਸਾ ਦੇ ਪਾਣੀ ਨੂੰ ਸਾਂਭ ਕੇ ਰੀਚਾਰਜ ਕਰਨ ਲਈ ਪ੍ਰਬੰਧ ਕਰਨ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਉਣ ਲਈ ਬਹੁਤ ਵੱਡਾ ਉਪਰਾਲਾ ਹੋਵੇਗਾ।