
ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਨੇ ਲਗਾਈ ਕਲਾਸ ਵਿੱਚ ਜਿ਼ਆਦਾ ਬੋਲਣ ਵਾਲੇ ਵਿਦਿਆਰਥੀਆਂ ਦੇ ਮੂੰਹ ‘ਤੇ ਟੇਪ
- by Jasbeer Singh
- November 13, 2024

ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਨੇ ਲਗਾਈ ਕਲਾਸ ਵਿੱਚ ਜਿ਼ਆਦਾ ਬੋਲਣ ਵਾਲੇ ਵਿਦਿਆਰਥੀਆਂ ਦੇ ਮੂੰਹ ‘ਤੇ ਟੇਪ ਤਾਮਿਲਨਾਡੂ : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ ਦੇ ਤੰਜਾਵੁਰ ਜਿ਼ਲ੍ਹੇ ਦੇ ਪਿੰਡ ਅਯਾਮਪੱਤੀ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ‘ਤੇ ਕਲਾਸ ਵਿੱਚ ਜਿ਼ਆਦਾ ਬੋਲਣ ਵਾਲੇ ਚੌਥੀ ਜਮਾਤ ਦੇ ਪੰਜ ਵਿਦਿਆਰਥੀਆਂ ਦੇ ਮੂੰਹ ‘ਤੇ ਟੇਪ ਚਿਪਕਾਉਣ ਦਾ ਦੋਸ਼ ਲੱਗਿਆ ਹੈ, ਜਿਸਦੀ ਸਿ਼ਕਾਇਤ ਵਿਦਿਆਰਥੀਆਂ ਦੇ ਮਾਪਿਆਂ ਨੇ ਤੰਜਾਵੁਰ ਦੇ ਜਿ਼ਲ੍ਹਾ ਕਲੈਕਟਰ ਕੋਲ ਦਰਜ ਕਰਵਾਈ ਹੈ । ਸਿ਼਼ਕਾਇਤ ਵਿੱਚ ਦੱਸਿਆ ਗਿਆ ਕਿ ਇਹ ਘਟਨਾ 21 ਅਕਤੂਬਰ ਨੂੰ ਵਾਪਰੀ ਸੀ । ਦੋਸ਼ ਹੈ ਕਿ ਬੱਚਿਆਂ ਦੇ ਮੂੰਹ ‘ਤੇ ਕਰੀਬ ਚਾਰ ਘੰਟੇ ਟੇਪ ਲਗਾਈ ਗਈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪਿਆ । ਹਾਲਾਂਕਿ ਇਸ ਮਾਮਲੇ ਵਿੱਚ ਮੁੱਖ ਅਧਿਆਪਕਾ ਅਤੇ ਜਿ਼ਲ੍ਹਾ ਅਧਿਕਾਰੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ । ਪ੍ਰਾਇਮਰੀ ਸਕੂਲ ਦੇ ਜਿ਼ਲ੍ਹਾ ਅਧਿਕਾਰੀ ਮੋਤੀਆਝਕਣ ਨੇ ਦੱਸਿਆ ਕਿ ਘਟਨਾ ਸਮੇਂ ਕਲਾਸ ਟੀਚਰ ਗੈਰ ਹਾਜ਼ਰ ਸੀ ਅਤੇ ਸਕੂਲ ਦੀ ਮੁੱਖ ਅਧਿਆਪਕਾ ਸਕੂਲ ਦਾ ਕੰਮਕਾਜ ਦੇਖ ਰਹੀ ਸੀ । ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਮੁੱਖ ਅਧਿਆਪਕਾ ਦੀ ਕੋਈ ਭੂਮਿਕਾ ਨਹੀਂ ਸੀ ਅਤੇ ਇਹ ਬੱਚਿਆਂ ਵਿਚਕਾਰ ਖੇਡ ਦਾ ਹਿੱਸਾ ਸੀ । ਅਧਿਕਾਰੀ ਮੁਤਾਬਕ ਵਿਦਿਆਰਥੀਆਂ ਨੇ ਆਪ ਹੀ ਇੱਕ ਦੂਜੇ ਦੇ ਮੂੰਹ ‘ਤੇ ਟੇਪ ਚਿਪਕਾਈ ਹੋਈ ਸੀ ।