post

Jasbeer Singh

(Chief Editor)

Patiala News

ਸਿਹਤ ਮੰਤਰੀ ਨੇ ਦੋ ਸੌ ਸਕੂਲੀ ਬੱਚਿਆਂ ਨੂੰ ਵੰਡੇ ਛੇ ਹਜ਼ਾਰ ਚਸ਼ਮੇ

post-img

ਸਿਹਤ ਮੰਤਰੀ ਨੇ ਦੋ ਸੌ ਸਕੂਲੀ ਬੱਚਿਆਂ ਨੂੰ ਵੰਡੇ ਛੇ ਹਜ਼ਾਰ ਚਸ਼ਮੇ ਪਟਿਆਲਾ 22 ਫਰਵਰੀ : ਪੰਜਾਬ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਬਹਾਵਲਪੁਰ ਪੈਲੇਸ ਤ੍ਰਿਪੜੀ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਜੋਤੀ ਫਾਂਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਸਿਹਤ ਮੰਤਰੀ ਨੇ ਦੋ ਸੌ ਸਰਕਾਰੀ ਸਕੂਲੀ ਬੱਚਿਆਂ ਨੂੰ ਮੁਫ਼ਤ ਛੇ ਹਜਾਰ ਚਸ਼ਮੇ ‘ਬੱਚਿਆਂ ਦੇ ਕਲੀਅਰ ਵਿਜ਼ਨ ਫਾਰ ਬ੍ਰਾਈਟਰ ਫਿਊਚਰ’ ਤਹਿਤ ਵੰਡੇ । ਸਿਹਤ ਮੰਤਰੀ ਨੇ ਜੋਤੀ ਫਾਂਊਡੇਸ਼ਨ ,ਵਿਜ਼ਨ ਸਪਰਿੰਗ ਫਾਂਉੂਡੇਸ਼ਨ ਅਤੇ ਟੱਚ ਆਫ ਕਲਰ ਫਾਂਊਡੇਸ਼ਨ ਦੇ ਸਹਿਯੋਗ ਨਾਲ ਪਟਿਆਲਾ ਦੇ 12 ਸਿੱਖਿਆ ਬਲਾਕਾਂ ਦੇ 60 ਹਜਾਰ ਸਰਕਾਰੀ ਸਕੂਲੀ ਬੱਚਿਆਂ ਦੇ ਅੱਖਾਂ ਦੀ ਜਾਂਚ ਕਰਵਾਉਣ ‘ਤੇ ਉਹਨਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਅੱਖਾਂ ਸਾਡੇ ਸ਼ਰੀਰ ਦਾ ਇਕ ਅਹਿਮ ਅੰਗ ਹੋਣ ਦੇ ਨਾਲ-ਨਾਲ ਇਕ ਆਕਰਸ਼ਕ ਹਿੱਸਾ ਵੀ ਹਨ । ਉਹਆਂ ਬੱਚਿਆਂ ਅਤੇ ਅਧਿਆਪਕਾਂ ਨੂੰ ਅੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਅੱਖਾਂ ਦੀ ਦੇਖਭਾਲ ਅਤੇ ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ । ਡਾ. ਬਲਬੀਰ ਸਿੰਘ ਨੇ ਬੱਚਿਆਂ ਵਿੱਚ ਮਾਇਓਪਿਆ ਦੀ ਵੱਧ ਰਹੀ ਦਰ ਦੀ ਗੱਲ ਕਰਦਿਆਂ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ । ਉਹਨਾਂ ਰੋਜ਼ਾਨਾ ਜੀਵਨ ਵਿੱਚ ਅੱਖਾਂ ਦੀ ਰੌਸ਼ਨੀ ਅਤੇ ਇਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ । ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਮੇਅਰ ਹਰਿੰਦਰ ਕੋਹਲੀ , ਡਿਪਟੀ ਮੇਅਰ ਜਗਦੀਪ ਜੱਗਾ, ਏ. ਡੀ. ਸੀ. ਇਸ਼ਾ ਸਿੰਗਲ, ਜੋਤੀ ਫਾਂਊਂਡੇਸ਼ਨ ਦੀ ਚੇਅਰਪਰਸਨ ਮਿਸ ਪ੍ਰਭਕਿਰਨ ਬਰਾੜ ਅਤੇ ਡਿਪਟੀ ਡੀ. ਈ. ਓ. ਡਾ. ਰਵਿੰਦਰ ਪਾਲ ਸਿੰਘ, ਐਮ. ਡੀ. ਮਨਕੂ ਐਗਰੋ ਟੈਕਨੀਕਲ ਪ੍ਰਾਈਵੇਟ ਲਿਮਿਟਡ ਸੁਖਵਿੰਦਰ ਸਿੰਘ ਮਨਕੂ, ਡਿਪਟੀ ਨੋਡਲ ਅਫਸਰ ਜਗਮੀਤ ਸਿੰਘ ਹਾਜਰ ਸਨ ।

Related Post