
ਸਿਹਤ ਮੰਤਰੀ ਡਾ ਬਲਬੀਰ ਸਿੰਘ ਜੀ ਦੀ ਟੀਮ ਨੇ ਫ਼ਤੇਹਗੜ ਸਾਹਿਬ ਸਭਾ ਮੋਕੇ ਲੰਗਰਾਂ ਲਈ ਰਸਦ ਦੀ ਸੇਵਾ ਕੀਤੀ
- by Jasbeer Singh
- December 26, 2024

ਸਿਹਤ ਮੰਤਰੀ ਡਾ ਬਲਬੀਰ ਸਿੰਘ ਜੀ ਦੀ ਟੀਮ ਨੇ ਫ਼ਤੇਹਗੜ ਸਾਹਿਬ ਸਭਾ ਮੋਕੇ ਲੰਗਰਾਂ ਲਈ ਰਸਦ ਦੀ ਸੇਵਾ ਕੀਤੀ ਪਟਿਆਲਾ : ਅੱਜ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਵੱਲੋ ਉਹਨਾ ਦੀ ਟੀਮ ਨੇ ਪਟਿਆਲਾ ਸਰਹਿੰਦ ਰੋਡ ਤੇ ਸਾਹਿਬਜਾਦੀਆਂ ਦੀ ਸਹਾਦਤ ਦੇ ਮੋਕੇ ਲੰਗਰਾਂ ਲਈ ਰਸਦ ਦੀ ਸੇਵਾ ਕੀਤੀ । ਇਸ ਮੋਕੇ ਡਾ. ਬਲਬੀਰ ਸਿੰਘ ਸਿਹਤ ਮੰਤਰੀ ਦੇ ਆਫਿਸ ਇੰਚਾਰਜ ਜਸਬੀਰ ਸਿੰਘ ਗਾਂਧੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦੀਆ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸਾਰੀ ਟੀਮ ਸ਼ਰਧਾਜਲੀ ਭੈਂਟ ਕਰਦੀ ਹੈ । ਉਹਨਾ ਅੱਗੇ ਦਸਿਆ ਕਿ ਚਾਰੇ ਸਾਹਿਬਜਾਦੀਆ ਵੱਲੋ ਦਿੱਤੀ ਗਈ ਸ਼ਹਾਦਤ ਦੁਨਿਆ ਵਿੱਚ ਇਕ ਮਿਸਾਲ ਹੈ, ਜਿਸ ਦਾ ਉਦਾਹਰਨ ਕਿਤੇ ਨਹੀ ਮਿਲਦੀ । ਇਸ ਮੋਕੇ ਬਲਵਿੰਦਰ ਸੈਣੀ, ਗ਼ਜਨ ਸਿੰਘ ਮੀਡੀਆ ਸਲਾਹਕਾਰ, ਲਾਲ ਸਿੰਘ, ਦੇਸ ਦੀਪਕ, ਸਤਵਿੰਦਰ ਸੈਣੀ, ਮੋਹਿਤ ਕੁਕਰੇਜਾ, ਰਵਿੰਦਰ ਸਿੰਘ ਰਵੀ ਤੋ ਇਲਾਵਾ ਪਿੰਡਾ ਦੇ ਪੰਚ ਸਰਪੰਚ ਵੀ ਸਾਮਿਲ ਰਹੇ ।