post

Jasbeer Singh

(Chief Editor)

Patiala News

ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਦਾ ਅਚਨਚੇਤ ਦੌਰਾ

post-img

ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਦਾ ਅਚਨਚੇਤ ਦੌਰਾ ਮਰੀਜਾਂ ਨਾਲ ਸਿੱਧੀ ਗੱਲਬਾਤ ਕਰਕੇ ਕੀਤੀ ਸੇਵਾਵਾਂ ਦੀ ਜਾਂਚ ਪਟਿਆਲਾ 28 ਜੂਨ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਸਵੇਰੇ ਪਟਿਆਲਾ ਦੇ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਇੱਥੇ ਉਪਲਬਧ ਸਿਹਤ ਸੇਵਾਵਾਂ ਅਤੇ ਮੁਫ਼ਤ ਦਵਾਈ ਵੰਡ ਦੀ ਪ੍ਰਕ੍ਰਿਆ ਦਾ ਵਿਸਥਾਰ ਵਿੱਚ ਜਾਇਜਾ ਲਿਆ। ਉਹਨਾਂ ਹਸਪਤਾਲ ਦੀ ਓ.ਪੀ.ਡੀ., ਐਮਰਜੈਂਸੀ, ਆਈ.ਸੀ.ਯੂ.,ਅਲਟਰਾਸਾਂਊਂਡ ਵਿਭਾਗ ਅਤੇ ਵਾਰਡਾਂ ਵਿੱਚ ਮਰੀਜ਼ਾਂ ਨਾਲ ਗੱਲ ਬਾਤ ਕੀਤੀ ਅਤੇ ਸੇਵਾਵਾਂ ਬਾਰੇ ਉਹਨਾਂ ਤੋਂ ਸਿੱਧਾ ਫੀਡਬੈਕ ਲਿਆ। ਮਰੀਜ਼ਾਂ ਵੱਲੋਂ ਮਿਲੀ ਤਸੱਲੀਬਖਸ਼ ਰਾਏ ਤੋਂ ਉਹਨਾਂ ਨੇ ਖੁਸ਼ੀ ਜਤਾਈ ਅਤੇ ਕਿਹਾ ਕਿ ਲੋਕਾਂ ਦਾ ਭਰੋਸਾ ਹੁਣ ਸਰਕਾਰੀ ਸਿਹਤ ਸੰਸਥਾਵਾਂ ਵੱਲ ਵੱਧ ਰਿਹਾ ਹੈ। ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੀ ਓ.ਪੀ.ਡੀ.’ਚ ਰੋਜ਼ਾਨਾ ਆਉਣ ਵਾਲੇ ਮਰੀਜਾਂ ਦੀ ਗਿਣਤੀ 1500 ਤੋਂ 1800 ਤੱਕ ਪਹੁੰਚ ਗਈ ਹੈ ਜੋ ਕਿ ਲੋਕਾਂ ਵਿੱਚ ਸਰਕਾਰੀ ਸੇਵਾਵਾਂ ਪ੍ਰਤੀ ਵਿਸ਼ਵਾਸ ਦਾ ਸਿੱਧਾ ਸਬੂਤ ਹੈ । ੳਹਨਾਂ ਹਸਪਤਾਲ ਵਿੱਚ ਪੁਰਾਣੀ ਹੋ ਚੁੱਕੀ ਐਕਸ-ਰੇ-ਮਸ਼ੀਨ ਦੀ ਮਿਆਦ ਖ਼ਤਮ ਹੋਣ ‘ ਤੇ ਨਵੀਂ ਮਸ਼ੀਨਾ ਲਿਆਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮਸ਼ੀਨਾ ਦੀ ਗਿਣਤੀ ਵਧਾ ਕੇ ਦੋ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਮਰੀਜ ਨੂੰ ਲੰਬਾ ਇੰਤਜ਼ਾਰ ਨਾ ਕਰਨਾ ਪਵੇ । ਉਹਨਾਂ ਅਲਟਰਾਸਾਂਊਂਡ ਸੇਵਾਵਾਂ ਦੀ ਵੀ ਵਿਸ਼ੇਸ਼ ਜਾਂਚ ਕੀਤੀ ਅਤੇ ਕਿਹਾ ਕਿ ਇਹ ਸੇਵਾ ਮਰੀਜਾਂ ਲਈ ਕਾਫੀ ਲਾਭਕਾਰੀ ਸਾਬਤ ਹੋ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਉਹ ਇਸੇ ਤਰ੍ਹਾਂ ਹਰ ਇਕ ਹਸਪਤਾਲ ਅਤੇ ਸਿਹਤ ਕੇਂਦਰ ਵਿੱਚ ਜਾ ਕੇ ਅਚਨਚੇਤ ਜਾਇਜ਼ਾ ਲੈਂਦੇ ਰਹਿਣਗੇ । ਇਸ ਮੌਕੇ ਉਹਨਾਂ ਦੇ ਨਾਲ ਸਿਵਲ ਸਰਜਨ ਡਾ ਜਗਪਾਲਇੰਦਰ ਸਿੰਘ ਵੀ ਹਾਜ਼ਰ ਸਨ।

Related Post