go to login
post

Jasbeer Singh

(Chief Editor)

Patiala News

ਸਿਹਤ ਕਾਮਿਆਂ ਨੇ ਸੁਹੰ ਚੁੱਕ ਕੇ ਸਵੱਛਤਾ ਪੰਦਰਵਾੜੇ ਦੀ ਕੀਤੀ ਸ਼ੁਰੂਆਤ

post-img

ਸਿਹਤ ਕਾਮਿਆਂ ਨੇ ਸੁਹੰ ਚੁੱਕ ਕੇ ਸਵੱਛਤਾ ਪੰਦਰਵਾੜੇ ਦੀ ਕੀਤੀ ਸ਼ੁਰੂਆਤ ਸਫਾਈ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ : ਡਾ ਵੀਨੂੰ ਗੋਇਲ ਨਾਭਾ : ਸਿਵਲ ਸਰਜਨ ਪਟਿਆਲਾ, ਡਾ ਜਤਿੰਦਰ ਕਾਸਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਨਾਭਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਵੀਨੂੰ ਗੋਇਲ ਵੱਲੋਂ ਹਸਪਤਾਲ ਦੇ ਸਾਰੇ ਸਟਾਫ਼ ਨੂੰ ਸਵੱਛਤਾ ਸੁਹੰ ਚੁਕਾ ਕੇ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾ ਵੀਨੂੰ ਨੇ ਦੱਸਿਆ ਕਿ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ ਸਿਹਤ ਸਥਾਨਾਂ ਵਿੱਚ ਸਫਾਈ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਨੇ ਕਿਹਾ ਕਿ ਸਫਾਈ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਿਹਤਮੰਦ ਸਮਾਜ ਦੀ ਨੀਂਹ ਹੈ। ਸਵੱਛਤਾ ਪੰਦਰਵਾੜੇ ਦੌਰਾਨ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਜਾਵੇਗਾ। ਗੰਦਗੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੁਚੱਜੇ ਢੰਗ ਨਾਲ ਕੰਮ ਕੀਤਾ ਜਾਵੇਗਾ ਅਤੇ ਸਫਾਈ ਦੀ ਪੂਰੀ ਸੁਵਿਧਾ ਯਕੀਨੀ ਬਣਾਈ ਜਾਵੇਗੀ। ਉਨਾਂ ਨੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਭਾਗੀਦਾਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਅਸਲ ਜਿੰਮੇਵਾਰੀ ਨੂੰ ਸਮਝੇ ਅਤੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਗਤੀਵਿਧੀਆਂ ਦਾ ਹਿੱਸਾ ਬਣਾਵੇ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਮੁਹਿੰਮ ਸਮਾਜ ਦੇ ਹਰ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ ਤਾਂ ਜੋ ਸਾਨੂੰ ਗੰਦਗੀ ਤੋਂ ਮੁਕਤ ਅਤੇ ਸਿਹਤਮੰਦ ਭਵਿੱਖ ਪ੍ਰਾਪਤ ਹੋ ਸਕੇ। ਇਸ ਅਭਿਆਨ ਤਹਿਤ ਸਿਹਤ ਸੰਸਥਾ ਦੇ ਨਾਲ ਨਾਲ ਲੋਕਾਂ ਵਿੱਚ ਸਵੱਛਤਾ ਦੀ ਪ੍ਰੇਰਣਾ ਦੇਣ ਲਈ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਸਵੱਛਤਾ ਸੰਬੰਧੀ ਸੈਮੀਨਾਰ, ਪੇਂਟਿੰਗ ਮੁਕਾਬਲੇ, ਅਤੇ ਜਾਗਰੂਕਤਾ ਕੈਂਪ ਆਦਿ ਦਾ ਆਯੋਜਨ ਕੀਤਾ ਜਾਵੇਗਾ। ਇਸੇ ਲੜੀ ਤਹਿਤ ਸਿਵਲ ਹਸਪਤਾਲ ਨਾਭਾ ਵਿਚ ਸੀਨੀਅਰ ਮੈਡੀਕਲ ਅਫਸਰ ਤੇ ਸਮੂਹ ਸਿਹਤ ਕਮਿਆ ਵਲੋਂ ਪੌਦੇ ਲਗਾਏ ਗਏ ਤੇ ਪੌਦਿਆਂ ਨੂੰ ਸਾਂਭਣ ਦੀ ਜਿੰਮੇਵਾਰੀ ਲਈ ਗਈ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ. ਰਾਜਵੰਤ ਕੌਰ, ਡਾ ਰਾਓ ਵਰਿੰਦਰ ਸਿੰਘ, ਡਾ ਜਪਨੀਤ ਕੌਰ, ਭਾਰਤ ਭੂਸ਼ਨਫਾਰਮੇਸੀ ਅਫ਼ਸਰ, ਮਨਮੁੱਖ ਸਿੰਘ ਅਪਥਾਲਮਿਕ ਅਫ਼ਸਰ, ਮਹਾਵੀਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਦਵਿੰਦਰ ਸਿੰਘ ਹੈਲਥ ਇੰਸਪੈਕਟਰ, ਸਤਪਾਲ ਸਿੰਘ ਹੈਲਥ ਇੰਸਪੈਕਟਰ ਆਦਿ ਹਾਜਰ ਸਨ

Related Post