post

Jasbeer Singh

(Chief Editor)

Punjab

ਹਾਈਕੋਰਟ ਵਿਚ ਹੋਈ ਅੰਮ੍ਰਿਤਪਾਲ ਦੀ ਬਜਟ ਸੈਸ਼ਨ ਵਿਚ ਸ਼ਾਮਲ ਵਾਲੀ ਪਟੀਸ਼ਨ ਤੇ ਸੁਣਵਾਈ

post-img

ਹਾਈਕੋਰਟ ਵਿਚ ਹੋਈ ਅੰਮ੍ਰਿਤਪਾਲ ਦੀ ਬਜਟ ਸੈਸ਼ਨ ਵਿਚ ਸ਼ਾਮਲ ਵਾਲੀ ਪਟੀਸ਼ਨ ਤੇ ਸੁਣਵਾਈ ਚੰਡੀਗੜ੍ਹ,23 ਜਨਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ। ਫੈਸਲਾ ਲੈਣ ਲਈ ਅਦਾਲਤ ਨੇ ਦਿੱਤੇ ਅਥਾਰਿਟੀ ਨੂੰ ਹੁਕਮ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਸੰਸਦ ਸੈਸ਼ਨ ਵਿਚ ਸ਼ਾਮਲ ਹੋਣ ਵਾਲੀ ਪਟੀਸ਼ਨ ਤੇ ਫ਼ੈਸਲਾ ਲੈਣ ਲਈ ਅੱਜ ਮਾਨਯੋਗ ਅਦਾਲਤ ਨੇ ਸਬੰਧਤ ਅਥਾਰਿਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਸਬੰਧਤ ਫ਼ੈਸਲਾ ਲੈਣ । ਇਥੇ ਹੀ ਬਸ ਨਹੀਂ ਜਿਸ ਸਬੰਧਤ ਅਥਾਰਿਟੀ ਨੂੰ ਫ਼ੈਸਲਾ ਲੈਣ ਵਾਸਤੇ ਹੁਕਮ ਦਿੱਤੇ ਗਏ ਹਨ ਨੂੰ ਇਸ ਸਬੰਧ ਵਿਚ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋ ਹਾਈਕੋਰਟ ਵਲੋਂ ਹੁਕਮ ਦਿੱਤਾ ਗਿਆ ਹੈ ਕਿ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਬਜਟ ਸੈਸ਼ਨ ਵਿਚ ਹਿੱਸਾ ਲੈ ਸਕਦਾ ਹੈ ਜਾਂ ਨਹੀਂ ਸਬੰਧ ਫ਼ੈਸਲਾ ਹੋਮ ਸੈਕਟਰੀ ਪੰਜਾਬ ਹੀ ਤੈਅ ਕਰਨਗੇ ਤੇ ਓਹੀ ਤੈਅ ਕਰਨਗੇ ਕਿ ਬਜਟ ਸੈਸ਼ਨ ਵਿਚ ਹਿੱਸਾ ਲੈਣ ਲਈ ਪੈਰੋਲ ਦਿੱਤੀ ਜਾ ਸਕਦੀ ਹੈ ਜਾਂ ਨਹੀਂ। ਪਹਿਲਾਂ ਵੀ ਕੀਤੀ ਗਈ ਸੀ ਅੰਮ੍ਰਿਤਪਾਲ ਵਲੋਂ ਪਟੀਸ਼ਨ ਦਾਇਰ ਕੁੱਝ ਸਮਾਂ ਪਹਿਲਾਂ ਵੀ ਜਦੋਂ ਵਿਧਾਨ ਸਭਾ ਪੰਜਾਬ ਵਿਚ ਬਜਟ ਸੈਸ਼ਨ ਹੋਇਆ ਸੀ ਤਾਂ ਉਸ ਵਿਚ ਵੀ ਭਾਗ ਲੈਣ ਲਈ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਵਲੋਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਪਟੀਸ਼ਨ ਤੇ ਸੁਣਵਾਈ ਦੌਰਾਨ ਕਿਸੇ ਨਾ ਕਿਸੇ ਕਾਰਨ ਕਰਕੇ ਸੁਣਵਾਈ ਲਈ ਤਰੀਕ ਪੈਂਦੀ ਗਈ ਤੇ ਅਖੀਰਕਾਰ ਜਦੋਂ ਸੁਣਵਾਈ ਹੋਈ ਤਾਂ ਬਜਟ ਸੈਸ਼ਨ ਦਾ ਅਖੀਰਲਾ ਦਿਨ ਹੀ ਆ ਚੁੱਕਿਆ ਸੀ। ਜਿਸਦੇ ਚਲਦਿਆਂ ਪਟੀਸ਼ਨ ਤੇ ਫ਼ੈਸਲਾ ਨਹੀਂ ਦਿੱਤਾ ਜਾ ਸਕਿਆ ਸੀ।

Related Post

Instagram