
ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ਤੇ ਪੰਜ ਬੈਂਕਾਂ ਨੂੰ ਲਗਾਇਆ ਭਾਰੀ ਜੁਰਮਾਨਾ
- by Jasbeer Singh
- July 6, 2024

ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ਤੇ ਪੰਜ ਬੈਂਕਾਂ ਨੂੰ ਲਗਾਇਆ ਭਾਰੀ ਜੁਰਮਾਨਾ ਦਿੱਲੀ, 6 ਜੁਲਾਈ : ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ਲਈ ਪੰਜਾਬ ਨੈਸ਼ਨਲ ਬੈਂਕ ਸਮੇਤ ਪੰਜ ਬੈਂਕਾਂ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਭਾਰੀ ਜੁਰਮਾਨਾ ਲਗਾਇਆ ਹੈ। ਪੀ. ਐਨ. ਬੀ. ਤੇ ਇਕ ਕਰੋੜ 31 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਪੀ. ਐਨ. ਬੀ. ਨੇ `ਨੋ ਯੂਅਰ ਕਸਟਮਰ` ਅਤੇ `ਲੋਨ ਐਂਡ ਐਡਵਾਂਸ` ਨਾਲ ਜੁੜੀਆਂ ਕੁਝ ਹਦਾਇਤਾਂ ਦੀ ਅਣਦੇਖੀ ਕੀਤੀ, ਜਿਸ ਕਾਰਨ ਉਸ `ਤੇ ਇਹ ਜੁਰਮਾਨਾ ਲਗਾਇਆ ਗਿਆ ਹੈ। ਰਿਜ਼ਰਵ ਬੈਂਕ ਨੇ 31 ਮਾਰਚ 2022 ਤੱਕ ਬੈਂਕ ਦੀ ਵਿੱਤੀ ਸਥਿਤੀ ਦੀ ਜਾਂਚ ਕੀਤੀ ਸੀ। ਇਸ ਵਿੱਚ ਕੁਝ ਗਲਤ ਸੀ ਅਤੇ ਉਸਨੇ ਪੀ. ਐਨ. ਬੀ. ਨੂੰ ਨੋਟਿਸ ਜਾਰੀ ਕੀਤਾ। ਆਰ. ਬੀ. ਆਈ. ਨੇ ਪੀ. ਐਨ. ਬੀ. ਨੂੰ ਕਿਹਾ ਸੀ ਕਿ ਹਦਾਇਤਾਂ ਦੀ ਪਾਲਣਾ ਕਰਨ `ਚ ਅਸਫਲ ਰਹਿਣ `ਤੇ ਉਸ `ਤੇ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ, ਜਿਸ ਤੇ ਪੀ. ਐਨ. ਬੀ. ਨੇ ਨੋਟਿਸ ਦਾ ਜਵਾਬ ਦਿੰਦਿਆਂ ਇਕ ਨਿੱਜੀ ਪੇਸ਼ੀ ਦੌਰਾਨ ਦਲੀਲਾਂ ਰਾਹੀਂ ਆਪਣਾ ਪੱਖ ਪੇਸ਼ ਕੀਤਾ, ਜਿਸ ਤੋਂ ਬੈਂਕਿੰਗ ਰੈਗੂਲੇਟਰ ਅਸੰਤੁਸ਼ਟੀ ਪ੍ਰਗਟਾਈ।