ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਨੌਜਵਾਨਾਂ ਨੂੰ ਵੇਚ ਰਿਹਾ ਸੀ ਹੈਰੋਇਨ, ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਚਲਾ ਰਿਹਾ ਸੀ ਨਸ਼ੇ ਦਾ ਕਾਰੋਬਾਰਫਿਰੋਜ਼ਪੁਰ ਐਸਟੀਐਫ ਨੇ ਨੌਜਵਾਨਾਂ ਨੂੰ ਨਸ਼ਾ ਵੇਚਣ ਵਾਲੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਉਸ ਪਾਸੋਂ ਡੇਢ ਕਰੋੜ ਰੁਪਏ ਦੇ ਮੁੱਲ ਦੀ 318 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਐਸਟੀਐਫ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਨਸ਼ਾ ਤਸਕਰ ਬਾਰਡਰ ਪਾਰ ਤੋਂ ਨਸ਼ਾ ਮੰਗਵਾ ਕੇ ਨੌਜਵਾਨਾਂ ਵਿੱਚ ਰਿਟੇਲ਼ ਵਿੱਚ ਵੇਚਦਾ ਸੀ ਜਿਸ ਨੂੰ ਫੜਣਾ ਕਾਫੀ ਮੁਸ਼ਕਿਲ ਹੋਇਆ ਪਿਆ ਸੀ। ਐਸਟੀਐਫ ਵੱਲੋਂ ਕਰੀਬ ਇਕ ਮਹੀਨੇ ਦੀ ਸਖਤ ਕਾਰਗੁਜ਼ਾਰੀ ਮਗਰੋਂ ਇਹ ਨਸ਼ਾ ਤਸਕਰ ਕਾਬੂ ਆਇਆ ਹੈ ਅਤੇ ਲੰਬੇ ਸਮੇਂ ਤੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਜੋ ਨੌਜਵਾਨਾਂ ਵਿੱਚ ਨਸ਼ਾ ਵੇਚ ਰਿਹਾ ਸੀ।ਫੜੇ ਗਏ ਨਸ਼ਾ ਤਸਕਰ ਦੀ ਪਛਾਣ ਨਰੇਸ਼ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਕੂਚਾ ਬਰਕਤ ਸਿੰਘ ਫਿਰੋਜ਼ਪੁਰ ਸ਼ਹਿਰ ਦੇ ਰੂਪ ਵਿੱਚ ਹੋਈ ਹੈ। ਫੜੇ ਗਏ ਆਰੋਪੀ ਖਿਲਾਫ ਮੁਹਾਲੀ ਐਸਟੀਐਫ ਥਾਣੇ ਵਿੱਚ ਐਨਡੀਪੀਸੀ ਐਕਟ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਹੁਣ ਇੱਸ ਆਰੋਪੀ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਐਸ ਟੀਐਫ ਵੱਲੋਂ ਇਸ ਦੇ ਹੋਰ ਨੈਟਵਰਕ ਨੂੰ ਪੁੱਛਗਿਚ ਦੌਰਾਨ ਖੰਗਾਲਣ ਦੀ ਕੋਸ਼ਿਸ਼ ਕਰੇਗੀ। ਉਹਨਾਂ ਨੂੰ ਉਮੀਦ ਹੈ ਕਿ ਪੁੱਛਕਿਛ ਦੌਰਾਨ ਵੱਡੇ ਖੁਲਾਸੇ ਹੋਣਗੇ ਅਤੇ ਸ਼ਹਿਰ ਦੇ ਅੰਦਰ ਚੱਲ ਰਹੇ ਨਸ਼ੇ ਦੇ ਇਸ ਨੈਟਵਰਕ ਨੂੰ ਤੋੜਿਆ ਜਾ ਸਕੇਗਾ।
