ਹਿੰਦੂ ਸੁਰਕਸ਼ਾ ਸਮਿਤੀ ਅਤੇ ਹਿੰਦੂ ਤਖਤ ਨੇ ਬੰਗਲਾਦੇਸ਼ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ : ਕੁਸ਼ਲ ਚੋਪੜਾ
- by Jasbeer Singh
- December 25, 2025
ਹਿੰਦੂ ਸੁਰਕਸ਼ਾ ਸਮਿਤੀ ਅਤੇ ਹਿੰਦੂ ਤਖਤ ਨੇ ਬੰਗਲਾਦੇਸ਼ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ : ਕੁਸ਼ਲ ਚੋਪੜਾ ਪਟਿਆਲਾ, 25 ਦਸੰਬਰ 2025 : ਪਿਛਲੇ ਦਿਨੀ ਬੰਗਲਾਦੇਸ਼ ਵਿਖੇ ਇਕ ਸਨਾਤਨੀ ਹਿੰਦੂ ਯੁਵਕ ਦੇ ਨਾਲ ਹੋਈ ਕਥਿਤ ਹਿੰਸਕ ਘਟਨਾ ਦੇ ਵਿਰੋਧ ਵਿੱਚ ਅੱਜ ਅਖਿਲ ਭਾਰਤੀ ਹਿੰਦੂ ਸੁਰਕਸ਼ਾ ਸਮਿਤੀ ਅਤੇ ਹਿੰਦੂ ਤਖਤ ਤੇ ਬੈਨਰ ਤਲੇ ਰਾਸ਼ਟਰੀ ਯੂਥ ਪ੍ਰਧਾਨ ਕੁਸ਼ਲ ਚੋਪੜਾ ਦੀ ਅਗਵਾਈ ਹੇਠ ਸੈਂਕੜੇ ਸਾਥੀਆਂ ਨੇ ਕਾਲੀ ਮਾਤਾ ਮੰਦਰ ਤੋਂ ਲੈਕੇ ਮਾਲ ਰੋਡ ਤੱਕ ਰੋਸ ਮਾਰਚ ਕੱਢਿਆ। ਇਸ ਮੌਕੇ ਬੰਗਲਾਦੇਸ਼ ਦੇ ਚੀਫ ਐਡਵਾਈਜ਼ਰ ਮੁਹੰਮਦ ਯੂਨਸ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਦਹਨ ਕਰਕੇ ਆਪਣਾ ਸਖਤ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਕੁਸ਼ਲ ਚੋਪੜਾ ਨੇ ਕਿਹਾ ਕਿ ਅੱਜ ਹਿੰਦੂ ਸਮਾਜ ਨੂੰ ਹਰ ਜਾਤ ਅਤੇ ਪਾਪ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਣ ਦੀ ਲੋੜ ਹੈ ਉਹਨਾਂ ਅੱਗੇ ਕਿਹਾ ਕਿ ਜਦੋਂ ਧਰਮ ਦੀ ਰੱਖਿਆ ਦਾ ਸਵਾਲ ਆਉਂਦਾ ਹੈ ਤਾਂ ਸਾਡੇ ਸਮਾਜ ਨੂੰ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ। ਨੇ ਅੰਤਰਰਾਸ਼ਟਰੀ ਪੱਧਰ ਤੇ ਹਿੰਦੂ ਉੱਪਰ ਹੋ ਰਹੇ ਅੱਤਿਆਚਾਰਾਂ ਦੀ ਖੁੱਲ ਕੇ ਨਿੰਦਾ ਵੀ ਕੀਤੀ। ਇਸ ਮੌਕੇ ਉਹਨਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਵਿਸ਼ਵੀ ਪੱਧਰ ਤੇ ਹਿੰਦੂਆਂ ਉੱਪਰ ਹੋ ਰਹੇ ਅਤਿਆਚਾਰਾਂ ਤੇ ਗਹਿਨ ਵਿਚਾਰ ਕਰਕੇ ਇਸ ਨੂੰ ਹਰ ਹਾਲ ਵਿੱਚ ਰੋਕਿਆ ਜਾਵੇ। ਇਸ ਮੌਕੇ ਸਾਹਿਲ ਬਾਤੀ ਨਮਨ ਮਲਹੋਤਰਾ ਭੂਵਨ ਦੀਪਕ ਵਿਵੇਕ ਸ਼ਰਮਾ ਲੱਕੀ ਹਿਮਾਂਸ਼ੂ ਸ਼ਰਮਾ ਵਿਪਨ ਨੋਟੀਆਲ ਸਚਿਨ ਸ਼ਾਸਤਰੀ ਜਸਜੋਤ ਸਲੂਜਾ ਗੌਰਵ ਕੁਮਾਰ ਅਮਨ ਭਾਰਦਵਾਜ ਰਾਘਵ ਭਾਰਦਵਾਜ ਅਭੇ ਅਰੋੜਾ ਗੁਰਪ੍ਰੀਤ ਗਵੀ ਕਰਨ ਅਹੂਜਾ ਕਰਨ ਨਾਰੰਗ ਮਾਧਵ ਸ਼ਰਮਾ ਹਿਮਾਂਸ਼ੂ ਗੋਇਲ ਸ਼ਿਵਮ ਕੁਮਾਰ ਤਾਨਿਸ਼ ਕਪੂਰ ਕੁਨਾਲ ਬਡੁੰਗਰ ਆਦਿ ਮੌਕੇ ਤੇ ਹਾਜ਼ਰ ਸਨ।
