ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਮੰਡਲੇਵਰ ਰੱਖਿਆ ਨੀਂਹ ਪੱਥਰ
- by Jasbeer Singh
- June 7, 2025
ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਮੰਡਲੇਵਰ ਰੱਖਿਆ ਨੀਂਹ ਪੱਥਰ ਪਟਿਆਲਾ, 7 ਜੂਨ : ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਮੰਡਲੇਵਰ ਵੱਲੋਂ ਘੜਾਮ ਵਿਖੇ ਗਊ ਸਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਉੱਨਾਂ ਵੱਲੋਂ ਪਹਿਲਾਂ ਭੂਮੀ ਪੂਜਨ ਫੇਰ ਹਵਨ ਯੱਗ ਕਰਕੇ ਗਊ ਸਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਉੱਨਾਂ ਵੱਲੋਂ ਦੱਸਿਆ ਗਿਆ ਇਹ ਗਊ ਸਾਲਾ ਅੰਦਰ ਬੇਸਹਾਰਾ ਗਊਆਂ ਲਈ ਗਊਸਾਲਾ ਖੋਲੀ ਜਾ ਰਹੀ ਹੈ ਜਿਸ ਵਿੱਚ ਗਰੀਬ, ਬੇਸਹਾਰਾ ਗਊਆਂ ਲਈ ਹਰ ਤਰਾ ਦਾ ਪ੍ਰਬੰਧ ਕੀਤਾ ਜਾਵੇਗਾ ਇਲਾਕੇ ਅਤੇ ਜ਼ਿਲੇ ਦੇ ਲੋਕਾਂ ਦੀ ਮੰਗ ਅਨੁਸਾਰ ਇਸ ਗਊਸਾਲਾ ਨੂੰ ਖੋਲ੍ਹਿਆ ਜਾ ਰਿਹਾ ਸਨਾਤਨ ਅੰਦਰ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਗਊ ਸੇਵਾ ਸਭ ਤੋ ਉੱਤਮ ਸੇਵਾ ਹੈ ਇਸ ਮੌਕੇ ਰਵਿੰਦਰ ਬਾਵਾ ਵੱਲੋਂ ਹਿੰਦੂ ਤਖਤ ਮੁੱਖੀ ਨੂੰ ਗਊ ਸਾਲਾ ਦੀ ਪੂਜਾ ਵਿੱਚ ਭੂਮੀ ਦਾਨ ਕਰਕੇ ਬ੍ਰਹਮਾ ਨੰਦ ਗਿਰੀ ਜੀ ਦੇ ਸੰਪੂਰਤ ਕੀਤੀ ਇਸ ਮੌਕੇ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਨੂੰ ਗਊਸ਼ਾਲਾ ਲਈ ਦਾਨੀ ਸੱਜਣਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਸਮਾਜ ਦਾ ਕਲਿਆਣ ਹੋ ਸਕੇ ਇਸ ਮੌਕੇ ਚੇਅਰਮੈਨ ਅਜੇ ਕੁਮਾਰ ਸ਼ਰਮਾ , ਸਰਵਣ ਕੁਮਾਰ,ਅਸ਼ਵਨੀ ਸ਼ਰਮਾ ਪ੍ਰਧਾਨ ਜਾਗਰਣ ਸੁਧਾਰ ਮੰਡਲ ,ਭੁਪਿੰਦਰ ਸੈਣੀ ਉ ਐਸ ਡੀ,ਧਰਮ ਸਿੰਘ ਸੁਨਾਰਹੇੜੀ ,ਰਾਜਾ ਪਟਿਆਲਾ ਹਾਜ਼ਰ ਸਨ
