post

Jasbeer Singh

(Chief Editor)

crime

ਪਿੰਡ ਤੇਪਲਾ ਨੇੜੇ ਰਿਫਾਇੰਡ ਤੇਲ ਦੇ 840 ਬੋਕਸਾਂ ਨਾਲ ਲੋਡ ਖੜੀ ਗੱਡੀ 'ਚੋਂ ਕੁੱਝ ਬੋਕਸ ਗਾਇਬ, ਮਾਮਲਾ ਦਰਜ

post-img

ਪਿੰਡ ਤੇਪਲਾ ਨੇੜੇ ਰਿਫਾਇੰਡ ਤੇਲ ਦੇ 840 ਬੋਕਸਾਂ ਨਾਲ ਲੋਡ ਖੜੀ ਗੱਡੀ 'ਚੋਂ ਕੁੱਝ ਬੋਕਸ ਗਾਇਬ, ਮਾਮਲਾ ਦਰਜ ਘਨੌਰ, 7 ਜੂਨ : ਥਾਣਾ ਸ਼ੰਭੂ ਪੁਲਿਸ ਨੇ ਸ਼ਿਕਾਇਤਕਰਤਾ ਦੀ ਲਿਖਤੀ ਸ਼ਿਕਾਇਤ ਦੇ ਆਧਾਰ ਤੇ ਅਣ ਪਛਾਤੇ ਵਿਅਕਤੀਆਨ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸ਼ੰਭੂ ਪੁਲਿਸ ਕੋਲ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮਕਾਨ ਨੰ. 113 ਬੱਖੋਪੀਰ ਰੋਡ ਭਵਾਨੀਗੜ੍ਹ ਜਿਲਾ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 03/06/25 ਨੂੰ ਮੁਦਈ ਨੇ ਆਪਣੀ ਗੱਡੀ ਨੰ. ਪੀ.ਬੀ.-13 ਬੀ.ਯੂ.-9956 ਵਿੱਚ ਐਂਜਲ ਟਰਾਸਪੋਰਟ ਕੰਪਨੀ ਨਵੀ ਅਨਾਜ ਮੰਡੀ ਧੂਰੀ ਰਾਹੀ ਬਿਲਟੀ ਨੰ. 314 ਅਨੁਸਾਰ ਰਿਫਾਇੰਡ ਤੇਲ ਦੇ 840 ਬੋਕਸ ਲੋਡ ਕਰਕੇ ਮਾਰੀਕੋ ਲਿਮਟਿਡ (Marico Ltd.) C/o Ogasa Logistics LLP ਬਨੂੰੜ ਤੇਪਲਾ ਰੋਡ ਬਾ-ਹੱਦ ਪਿੰਡ ਖੇੜੀ ਖੁਰਨਾ ਵਿਖੇ ਭੇਜੇ ਸਨ, ਜੋ ਮਿਤੀ 4/6/25 ਸਮਾ 2.30 ਏ.ਐਮ ਪਰ ਗੱਡੀ ਪੁਹੰਚ ਗਈ ਸੀ ਅਤੇ ਰਾਤ ਦਾ ਸਮਾ ਹੋਣ ਕਾਰਨ ਡਰਾਇਵਰ ਨੇ ਗੱਡੀ ਡਾਬਰ ਗੋਡਾਉਨ ਦੇ ਬਾਹਰ ਖੜ੍ਹੀ ਕਰਕੇ ਸੋ ਗਿਆ ਸੀ, ਜਦੋ ਸਮਾ 9.30 ਏ.ਐਮ ਪਰ ਦੇਖਿਆ ਤਾ ਗੱਡੀ ਵਿੱਚੋ ਤੇਲ ਦੇ ਕੁੱਝ ਬੋਕਸ ਗਾਇਬ ਸਨ। ਪੁਲਿਸ ਨੇ ਅਣ ਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Post