
ਐਚ. ਆਈ. ਵੀ. ਦੇ ਮਰੀਜਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੁਕ ਹੋਣ ਦੀ ਲੋੜ : ਡਾ. ਨਵਜੋਤ ਸ਼ਰਮਾ
- by Jasbeer Singh
- March 29, 2025

ਐਚ. ਆਈ. ਵੀ. ਦੇ ਮਰੀਜਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੁਕ ਹੋਣ ਦੀ ਲੋੜ : ਡਾ. ਨਵਜੋਤ ਸ਼ਰਮਾ ਪਟਿਆਲਾ 29 ਮਾਰਚ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਫੀਲਡ ਅਫਸਰ ਡਾ. ਨਵਜੋਤ ਸ਼ਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਜਿਲ੍ਹਾ ਟੀ.ਬੀ. ਅਤੇ ਏਡਜ਼ ਕੰਟਰੋਲ ਅਫਸਰ ਵੱਲੋਂ ਐਚ. ਆਈ. ਵੀ. ਦੀ ਰੋਕਥਾਮ ਹਿੱਤ ਆਯੋਜਿਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕੀਤੀ । ਮੀਟਿੰਗ ਦੌਰਾਨ ਐਚ.ਆਈ.ਵੀ. ਦੀ ਰੋਕਥਾਮ ਹਿੱਤ ਕੀਤੇ ਗਏ ਉਪਰਾਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਐਚ. ਆਈ. ਵੀ. ਦੇ ਮਰੀਜਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੁਕ ਹੋਣਾ ਚਾਹੀਦਾ ਹੈ ਡਾ. ਨਵਜੋਤ ਸ਼ਰਮਾ ਨੇ ਕਿਹਾ ਕਿ ਐਚ. ਆਈ. ਵੀ. ਦੇ ਮਰੀਜਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੁਕ ਹੋਣਾ ਚਾਹੀਦਾ ਹੈ । ਉਹਨਾਂ ਐਚ. ਆਈ. ਵੀ. ਦੇ ਮਰੀਜਾਂ ਦੀ ਗਿਣਤੀ ਨੂੰ ਘਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ । ਮੀਟਿੰਗ ਦੌਰਾਨ ਜ਼ਿਲ੍ਹਾ ਟੀ. ਬੀ. ਅਤੇ ਏਡਜ਼ ਕੰਟਰੋਲ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰ ਨੇ ਟੀ. ਆਈ. ਪ੍ਰੋਜੈਕਟ ਸਬੰਧੀ ਪੀ. ਪੀ. ਟੀ. ਸਾਂਝੀ ਕੀਤੀ ਜਿਸ ਵਿੱਚ ਟੀ. ਆਈ. ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਹਾਈ ਰਿਸਕ ਗਰੁੱਪ ਗੁਪਤ ਰੋਗ ਬਚਾਅ, ਜਾਂਚ ਅਤੇ ਇਲਾਜ ਸਬੰਧੀ ਵੀ ਜਾਣਕਾਰੀ ਕੀਤੀ ਸਾਂਝੀ ਉਹਨਾਂ ਐਚ. ਆਈ. ਵੀ. ਇਨਫੈਕਸ਼ਨ ਤੋਂ ਬਚਾਅ ਲਈ ਨਿਡਲ ਅਤੇ ਸਰਿੰਜਾਂ ਦੀ ਜਾਂਚ ਅਤੇ ਇਨਫੈਕਸ਼ਨ ਹੋਣ ‘ਤੇ ਇਲਾਜ ਲਈ ਦਿੱਤੀ ਜਾਣ ਵਾਲੀਆਂ ਸੇਵਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ । ਉਹਨਾਂ ਨੇ ਹਾਈ ਰਿਸਕ ਗਰੁੱਪ ਗੁਪਤ ਰੋਗ ਬਚਾਅ, ਜਾਂਚ ਅਤੇ ਇਲਾਜ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਕਲਸਟਰ ਪ੍ਰੋਗਰਾਮ ਅਫਸਰ ਯਾਦਵਿੰਦਰ ਸਿੰਘ ਵਿਰਕ, ਕਲਸਟਰ ਰੋਕਥਾਮ ਅਫਸਰ ਜਸਪ੍ਰੀਤ ਸਿੰਘ ਸੰਧੂ, ਡੀ. ਐਮ. ਡੀ. ਓ. ਡਾ. ਅਮਨਦੀਪ ਕੌਰ, ਪ੍ਰੋਜੈਕਟ ਮੈਨੇਜਰ ਨਮਰਤਾ ਸੰਧੂ, ਪ੍ਰੋਜੈਕਟ ਮੈਨੇਜਰ ਕੁਲਦੀਪ ਸ਼ਰਮਾ ਅਤੇ ਟੀ. ਆਈ. ਪ੍ਰੋਜੈਕਟ ਮੈਨੇਜਰ ਗਗਨਦੀਪ ਕੌਰ ਹਾਜ਼ਰ ਸਨ ।