
ਹੋਮ ਗਾਰਡਜ਼ ਸਿਵਲ ਡਿਫੈਂਸ ਵੱਲੋਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਵੀਰ ਹਕੀਕਤ ਰਾਏ ਸਕੂਲ 'ਚ ਮੌਕ ਡ੍ਰਿਲ
- by Jasbeer Singh
- May 7, 2025

ਹੋਮ ਗਾਰਡਜ਼ ਸਿਵਲ ਡਿਫੈਂਸ ਵੱਲੋਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਵੀਰ ਹਕੀਕਤ ਰਾਏ ਸਕੂਲ 'ਚ ਮੌਕ ਡ੍ਰਿਲ -ਵਿਦਿਆਰਥੀਆਂ ਤੇ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜਵਾਨਾਂ ਦੀਆਂ ਟੀਮਾਂ ਬਣਾਕੇ ਲੋੜ ਪੈਣ 'ਤੇ ਜਾਨੀ, ਮਾਲੀ ਨੁਕਸਾਨ ਘਟਾਉਣ ਦਾ ਪ੍ਰਦਰਸ਼ਨ ਪਟਿਆਲਾ, 7 ਮਈ : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਡਾਇਰੈਕਟੋਰੇਟ ਜਨਰਲ ਆਫ਼ ਫਾਇਰ ਸਰਵਿਸ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਜ਼ ਦੀਆਂ ਹਦਾਇਤਾਂ 'ਤੇ ਹੋਮ ਗਾਰਡਜ਼ ਦੇ ਸਿਵਲ ਡਿਫੈਂਸ ਪਟਿਆਲਾ ਨੇ ਇੱਥੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੰਗਾਂ ਜਾਂ ਹੋਰ ਹੰਗਾਮੀ ਸਥਿਤੀ ਮੌਕੇ ਜਾਨੀ ਤੇ ਮਾਲੀ ਨੁਕਸਾਨ ਨੂੰ ਘਟਾਉਣ ਦੀ ਮੌਕ ਡਰਿੱਲ ਕਰਵਾਈ। ਇਸ ਮੌਕੇ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲਾ ਕਮਾਂਡਰ ਗੁਰਲਵਦੀਪ ਸਿੰਘ ਦੀ ਦੇਖ-ਰੇਖ ਹੇਠ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਸਮੇਤ ਐਨ ਸੀ ਸੀ ਕੇਡਿਟਜ ਐਨ ਐਸ ਐਸ ਵੰਲਟੀਅਰਾਂ ਸਕਾਊਟ ਗਾਈਡ ਅਤੇ ਰੈੱਡ ਕਰਾਸ ਵਰਕਰਾਂ ਨੇ ਜੰਗਾਂ ਮਹਾਂਮਾਰੀਆਂ ਤੇ ਕੁਦਰਤੀ ਆਫ਼ਤਾਂ ਦੌਰਾਨ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀ ਤੋਂ ਬਚਾਉਣ ਲਈ ਪ੍ਰਵਾਭਸਾਲੀ ਮੌਕ ਡਰਿੱਲ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਅਤੇ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜਵਾਨਾਂ ਦੀਆਂ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਸਾਇਰਨ ਵਜਾਉਣਾ, ਅਸੈਂਬਲੀ ਪੁਆਇੰਟ 'ਤੇ ਗਿਣਤੀ ਕਰਨੀ, ਫ਼ਸੇ ਲੋਕਾਂ ਨੂੰ ਰੈਸਕਿਯੂ ਕਰਨਾ, ਫੋਨ ਕਰਕੇ ਪੁਲਿਸ, ਐਂਬੁਲੈਂਸ ਤੇ ਫਾਇਰ ਬ੍ਰਿਗੇਡ ਨੂੰ ਬੁਲਾਉਣਾ, ਜ਼ਖਮੀਆਂ ਨੂੰ ਮੁਢਲੀ ਸਹਾਇਤਾ, ਸੀ ਪੀ ਆਰ ਵੈਟੀਲੈਟਰ ਸਿਸਟਮ, ਅੱਗ ਬੁਝਾਉਣਾ, ਕੰਟਰੋਲ ਰੂਮ, ਲਿਸਟਾਂ ਬਣਾਉਣਾ, ਚੋਰਾਂ ਤੋਂ ਬਚਾਓ, ਧਰਤੀ ਤੇ ਲੇਟਣ ਦੇ ਢੰਗ ਤਰੀਕੇ, ਹਸਪਤਾਲਾਂ ਨੂੰ ਸੰਪਰਕ ਕਰਨਾ ਆਦਿ ਦੀ ਮੌਕ ਡ੍ਰਿਲ ਕੀਤੀ ਗਈ। ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਕਮਾਂਡੈਂਟ ਗੁਰਲਵਦੀਪ ਸਿੰਘ ਨੇ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਐਮਰਜੈਂਸੀ ਦੌਰਾਨ ਕੇਵਲ ਸਿੱਖੀ ਹੋਈ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਹੀ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀਆਂ ਤੋਂ ਬਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸੰਸਥਾ ਨੂੰ ਆਪਣੇ ਵਿਦਿਆਰਥੀਆਂ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਅਭਿਆਸ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ। ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਕੰਪਨੀ ਕਮਾਂਡਰ ਮੋਹਨ ਦੀਪ ਸਿੰਘ, ਮਨਿੰਦਰ ਕੁਮਾਰ, ਪਲਟੂਨ ਕਮਾਂਡਰ ਸਰਵਿੰਦਰ ਸਿੰਘ, ਹੌਲਦਾਰ ਅਰਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਹੋਮ ਗਾਰਡ ਸਿਵਲ ਡਿਫੈਂਸ ਦੇ ਜਵਾਨਾਂ ਨੇ ਮੌਕ ਡਰਿੱਲ ਦੌਰਾਨ ਲੋਕਾਂ ਨੂੰ ਰੈਸਕਿਯੂ, ਟਰਾਂਸਪੋਰਟ ਕਰਨ, ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਕਰਨ ਦੇ ਪ੍ਰਦਰਸ਼ਨ ਕੀਤੇ। ਇਸ ਮੌਕੇ ਸਾਕੇਤ ਨਸ਼ਾ ਮੁਕਤੀ ਤੇ ਪੁਨਰਵਾਸ ਸੇਂਟਰ ਦੇ ਡਾਇਰੈਕਟਰ ਪ੍ਰਮਿੰਦਰ ਕੌਰ ਮਨਚੰਦਾ, ਪ੍ਰਿੰਸੀਪਲ ਸਰਲਾ ਭਟਨਾਗਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਕਾ ਰਾਮ ਵਰਮਾ ਤੇ ਹੋਮ ਗਾਰਡਜ਼ ਸਿਵਲ ਡਿਫੈਂਸ ਸਦਕਾ ਜ਼ਿਲ੍ਹੇ ਦੇ ਵਿਦਿਆਰਥੀਆਂ, ਅਧਿਆਪਕਾਂ ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਅਤੇ ਪੁਲਿਸ ਫੈਕਟਰੀਆਂ ਕਰਮਚਾਰੀਆਂ ਨੂੰ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ ਦੀ ਟ੍ਰੇਨਿੰਗ ਲਗਾਤਾਰ ਮਿਲ ਰਹੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.