
ਮਕਾਨ ਢਾਉਣ ਸੰਬਧੀ ਮਾਨਯੋਗ ਹਾਈ ਕੋਰਟ ਨੇ ਡੀ ਸੀ ਪਟਿਆਲਾ ਪਾਸੋਂ ਹਲਫੀਆਂ ਬਿਆਨ ਦਾਖ਼ਲ ਕਰਨ ਦੇ ਦਿੱਤੇ ਹੁਕਮ

ਮਕਾਨ ਢਾਉਣ ਸੰਬਧੀ ਮਾਨਯੋਗ ਹਾਈ ਕੋਰਟ ਨੇ ਡੀ ਸੀ ਪਟਿਆਲਾ ਪਾਸੋਂ ਹਲਫੀਆਂ ਬਿਆਨ ਦਾਖ਼ਲ ਕਰਨ ਦੇ ਦਿੱਤੇ ਹੁਕਮ ਪਟਿਆਲਾ, 19 ਜੁਲਾਈ 2025 : ਪਿੰਡ ਰੋੰਗਲਾ ਜ਼ਿਲ੍ਹਾ ਪਟਿਆਲਾ ਦੀ ਕਰਮਜੀਤ ਕੌਰ ਦਾ ਮਕਾਨ ਕੁਝ ਨਕਾਬਪੋਸ਼ ਵਿਅਕਤੀਆਂ ਨੇ ਅੱਧੀ ਰਾਤ ਸਮੇਂ ਜੇ ਸੀ ਬੀ ਲਗਾ ਕੇ ਢਾਹ ਦਿੱਤਾ। ਕਰਮਜੀਤ ਕੌਰ ਅਤੇ ਬੱਚਿਆਂ ਨੂੰ ਕਾਰ ਵਿੱਚ ਅਗਵਾ ਕਰਕੇ ਭਾਖੜਾ ਨਹਿਰ ਦੇ ਕੰਡੇ ਛੱਡ ਕੇ ਭਾਖੜਾ ਨਹਿਰ ਵਿੱਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ। ਜਦੋਂ ਬੱਚੇ ਅਤੇ ਕਰਮਜੀਤ ਕੌਰ ਪੈਦਲ ਪਿੰਡ ਆਏ ਤਾਂ ਅੱਧਾ ਮਕਾਨ ਢਾਇਆ ਹੋਇਆ ਸੀ ਕਰਮਜੀਤ ਕੌਰ ਨੇ ਪਿੰਡ ਦੀ ਸਰਪੰਚ ਅਤੇ ਉਸਦੇ ਲੜਕੇ ਉੱਤੇ ਸ਼ੱਕ ਜਾਹਿਰ ਕੀਤਾ ਹੈ ਕਿ ਇਹਨਾਂ ਨੇ ਹੀ ਕੁਝ ਦਿਨ ਪਹਿਲਾ ਮਕਾਨ ਢਾਉਣ ਬਾਰੇ ਧਮਕੀਆਂ ਦਿੱਤੀਆਂ ਸਨ ਅਤੇ ਨਸ਼ਿਆਂ ਦੇ ਕਾਰੋਬਾਰ ਦੀ ਆੜ ਲੈ ਕੇ ਉਨਾਂ ਦਾ ਮਕਾਨ ਪੁਰਾਣੀ ਰੰਜਿਸ਼ ਕਾਰਨ ਢਾਇਆ ਗਿਆ ਹੈ ਕਿਉਂਕਿ ਕਰਮਜੀਤ ਕੌਰ ਦੀ ਸੱਸ ਅਤੇ ਸਹੁਰੇ ਨੇ ਪਿੰਡ ਦੇ ਲਗਭਗ 25 ਵਿਅਕਤੀਆਂ ਵਿਰੁੱਧ ਮਾਨਯੋਗ ਅਦਾਲਤ ਪਟਿਆਲਾ ਵਿਖੇ ਪਹਿਲਾ ਹੀ ਕੇਸ ਪਾਇਆ ਹੋਇਆ ਹੈ । ਇਸ ਸਬੰਧੀ ਕਰਮਜੀਤ ਕੌਰ ਨੇ ਆਪਣੇ ਵਕੀਲ ਸ਼੍ਰੀ ਮਯੂਰ ਕਰਕਰਾ ਰਾਹੀ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਜਿਸ ਵਿੱਚ ਪੰਜਾਬ ਸਰਕਾਰ ਨੂੰ ਰਾਹੀ ਡਿਪਟੀ ਕਮਿਸ਼ਨਰ ਪਟਿਆਲਾ ਪਾਰਟੀ ਬਣਾਉਣ ਤੋਂ ਇਲਾਵਾ ਪੰਚਾਇਤ ਨੂੰ ਵੀ ਪਾਰਟੀ ਬਣਾਇਆ, ਮਾਨਯੋਗ ਹਾਈਕੋਰਟ ਨੇ ਜਸਟਿਸ ਦੀਪਕ ਸਿੰਬਲ ਅਤੇ ਜਸਟਿਸ ਲਪਿਤਾ ਬੈਨਰਜੀ ਨੇ ਉਕਤ ਮਕਾਨ ਨੂੰ ਢਾਉਣ ਬਾਰੇ ਡੀਸੀ ਪਟਿਆਲਾ ਪਾਸੋਂ ਹਲਫੀਆ ਬਿਆਨ ਮਿਤੀ 16/07/2025 ਤੱਕ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਸਨ। ਬਿਨਾਂ ਕਿਸੇ ਨੋਟਿਸ ਦੇ ਅਤੇ ਕਾਨੂੰਨ ਮੁਤਾਬਿਕ ਮਕਾਨ ਨਹੀਂ ਢਾਇਆ ਗਿਆ ਤਾਂ ਕਰਮਜੀਤ ਕੌਰ ਦਾ ਮਕਾਨ ਕਿੰਨਾ ਹਾਲਾਤਾਂ ਵਿੱਚ ਢਾਇਆ ਗਿਆ। ਇਸ ਬਾਰੇ 16/07/2025 ਨੂੰ ਡੀਸੀ ਨੇ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਰਾਹੀ ਹਲਫੀਆ ਬਿਆਨ ਦਾ ਸਮਾਂ ਮੰਗਿਆ ਹੈ ਅਤੇ ਮਾਨਯੋਗ ਜੱਜ ਸਾਹਿਬਾਨ ਨੇ ਮਿਤੀ 25/08/2025 ਤੱਕ ਸਮਾਂ ਦਿੰਦੇ ਹੋਏ ਸਰਕਾਰ ਦੀ ਤਰਫੋਂ ਡੀਸੀ ਪਟਿਆਲਾ ਨੂੰ ਆਖਰੀ ਮੌਕਾ ਦਿੱਤਾ ਹੈ ।