post

Jasbeer Singh

(Chief Editor)

Patiala News

ਰਾਸ਼ਟਰੀ ਡਾਕਟਰੀ ਦਿਵਸ਼ ਮੌਕੇ ਚੰਗੇ ਅਧਿਆਪਕ ਗੁਰੂਆਂ ਦਾ ਸਨਮਾਨ : ਕੁੰਦਨ ਗੋਗੀਆ

post-img

ਰਾਸ਼ਟਰੀ ਡਾਕਟਰੀ ਦਿਵਸ਼ ਮੌਕੇ ਚੰਗੇ ਅਧਿਆਪਕ ਗੁਰੂਆਂ ਦਾ ਸਨਮਾਨ : ਕੁੰਦਨ ਗੋਗੀਆ ਪਟਿਆਲਾ, 1 ਜੁਲਾਈ 2025 : ਅਜ ਚੰਗੇਰੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਸਵੱਛਤਾ ਵਾਤਾਵਰਨ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ, ਸਿਹਤ ਦੀ ਉਨਤੀ, ਅਨੁਸ਼ਾਸਨ ਅਤੇ ਆਗਿਆ ਪਾਲਣ ਦੇ ਗੁਣ ਗਿਆਨ ਦੇਣ ਦੀ ਵੱਧ ਤੋਂ ਵੱਧ ਜ਼ਰੂਰਤ ਹੈ। ਡਿਗਰੀਆਂ ਨਾਲ ਨੋਕਰੀਆ ਮਿਲਦੀਆਂ ਪਰ ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਮਿੱਠਾ ਅਤੇ ਨਿਮਰਤਾ ਨਾਲ ਬੋਲਣ ਵਾਲਿਆਂ ਨੂੰ ਅਸ਼ੀਰਵਾਦ, ਦੂਆਵਾ, ਤਰਕੀਆਂ, ਸਨਮਾਨ, ਖੁਸੀਆ ਮਿਲਦੀਆ ਹਨ, ਇਹ ਵਿਚਾਰ ਸ਼੍ਰੀ ਕੁੰਦਨ ਗੋਗੀਆ, ਪਟਿਆਲਾ ਦੇ ਮੇਅਰ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਵਲੋਂ, ਰਾਸ਼ਟਰੀ ਡਾਕਟਰ ਦਿਵਸ਼ ਮੌਕੇ, ਕੁਝ ਸਕੂਲਾਂ ਦੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਪ੍ਰਗਟ ਕੀਤੇ। ਹਰਪ੍ਰੀਤ ਸਿੰਘ ਸੰਧੂ ਸਕੱਤਰ ਅਤੇ ਡਾਕਟਰ ਹਰਨੇਕ ਸਿੰਘ ਢੋਡ , ਸੇਵਾ ਮੁਕਤ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਨੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਫਲਦਾਰ ਪੋਦੇ ਲਗਾਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਲਈ ਅਪੀਲ ਕੀਤੀ ਅਤੇ ਆਪਣੀ ਚੰਗੀ ਸਿਹਤ ਤਦੰਰੁਸਤੀ ਅਰੋਗਤਾ ਲਈ ਡਾਕਟਰਾਂ ਅਤੇ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਡਾਕਟਰ ਰਿਸ਼ਮਾਂ ਕੌਹਲੀ ਨੇ ਕਿਹਾ ਕਿ ਕੀਮਤੀ ਜਾਨਾਂ ਬਚਾਉਣ ਲਈ ਡਾਕਟਰ, ਨਰਸਾਂ ਅਤੇ ਮੈਡੀਕਲ ਸਟਾਫ ਤੋਂ ਇਲਾਵਾ ਐਮਰਜੈਂਸੀ ਦੌਰਾਨ ਪੀੜਤਾਂ ਨੂੰ ਫਸਟ ਏਡ, ਸੀ ਪੀ ਆਰ ਕਰਨ ਅਤੇ ਇਨ੍ਹਾਂ ਦੀ ਟ੍ਰੇਨਿੰਗ ਦੇਣ ਵਾਲਿਆਂ ਨੂੰ ਹਮੇਸ਼ਾ ਸਨਮਾਨ ਅਤੇ ਇੱਜ਼ਤ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਡਾਕਟਰ ਦਿਵਸ਼ ਪਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਵਿਧਾਨ ਚੰਦ ਰਾਏ ਨੂੰ ਸਮਰਪਿਤ ਕੀਤਾ ਗਿਆ ਹੈ, ਉਨ੍ਹਾਂ ਨੇ ਸ਼੍ਰੀ ਕਾਕਾ ਰਾਮ ਵਰਮਾ ਜੀ ਦਾ ਧੰਨਵਾਦ ਕੀਤਾ ਜ਼ੋ ਪਿਛਲੇ 45 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਇਹ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਦੇਕੇ ਹੁਣ ਤੱਕ 10 ਲੱਖ ਤੋਂ ਵੱਧ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾ ਚੁੱਕੇ ਹਨ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਘਰਾਂ, ਮੁਹੱਲਿਆਂ, ਸੜਕਾਂ ਅਤੇ ਇਮਾਰਤਾਂ ਫੈਕਟਰੀਆ ਵਿਖੇ ਤਰ੍ਹਾਂ ਤਰ੍ਹਾਂ ਦੀਆਂ ਅੱਗਾਂ ਗੈਸਾਂ ਬਿਜਲੀ ਪੈਟਰੋਲੀਅਮ ਘਟਨਾਵਾਂ ਕਾਰਨ, ਹਰ ਸਾਲ ਲੱਖਾਂ ਲੋਕਾਂ ਦੀਆ ਮੌਤਾਂ ਅਤੇ ਪ੍ਰਾਪਰਟੀਆਂ ਦੇ ਨੁਕਸਾਨ ਹੋ ਰਹੇ ਹਨ। ਸਨਮਾਨਿਤ ਹੋਣ ਵਾਲੇ ਨੈਸ਼ਨਲ ਹਾਈ ਸਕੂਲ ਪਟਿਆਲਾ, ਗ੍ਰੀਨ ਲੈਂਡ ਪਬਲਿਕ ਸਕੂਲ, ਵੀਰ ਹਕੀਕਤ ਰਾਏ ਸਕੂਲ ਦੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰਾਂ, ਪ੍ਰਸ਼ਾਸਨ ਦੇ ਨਾਲ ਨਾਲ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਕਰਮਚਾਰੀ ਨੂੰ ਵੀ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ ਅਤੇ ਵਾਤਾਵਰਨ ਦੀ ਸੁਰੱਖਿਆ, ਬਚਾਉ, ਸਨਮਾਨ, ਖੁਸ਼ਹਾਲੀ ਉਨਤੀ ਲਈ ਟ੍ਰੇਨਿੰਗ ਲੈਕੇ ਸਿਹਤ ਸੇਫਟੀ ਦੇ ਨਿਯਮਾਂ ਅਨੁਸਾਰ ਇਮਾਨਦਾਰੀ ਨਾਲ ਕਾਰਜ਼ ਕਰਨੇ ਚਾਹੀਦੇ ਹਨ। ਸਾਰਿਆਂ ਨੇ ਪ੍ਰਮਾਤਮਾ ਨੂੰ ਦੁਨੀਆਂ ਵਿਚੋਂ ਜੰਗਾਂ ਖ਼ਤਮ ਕਰਨ, ਭਿਆਨਕ ਹਥਿਆਰਾਂ ਦੀ ਥਾਂ,‌ ਮਾਨਵਤਾ ਨੂੰ ਸਿਹਤਮੰਦ, ਸੁਰੱਖਿਆ, ਖੁਸ਼ਹਾਲ ਕਰਨ ਲਈ ਗੁਣਕਾਰੀ ਸਿਖਿਆ, ਸਿਹਤ, ਸੁਰੱਖਿਆ, ਸੰਸਕਾਰਾਂ, ਧੰਨਵਾਦ ਦੇ ਗੁਣ ਗਿਆਨ ਅਪਣਾਉਣ ਦੀ ਅਪੀਲ ਕੀਤੀ।

Related Post