
ਹਰ ਮਹੀਨੇ ਚੰਗੇ ਅਧਿਆਪਕਾਂ ਦਾ ਸਨਮਾਨ, ਬੱਚਿਆਂ ਦੀ ਉਨਤੀ, ਖੁਸ਼ਹਾਲੀ, ਉਤਸ਼ਾਹ ਲਈ ਜ਼ਰੂਰੀ : ਡਾਕਟਰ ਧਰਮਵੀਰ ਗਾਂਧੀ
- by Jasbeer Singh
- July 9, 2024

ਹਰ ਮਹੀਨੇ ਚੰਗੇ ਅਧਿਆਪਕਾਂ ਦਾ ਸਨਮਾਨ, ਬੱਚਿਆਂ ਦੀ ਉਨਤੀ, ਖੁਸ਼ਹਾਲੀ, ਉਤਸ਼ਾਹ ਲਈ ਜ਼ਰੂਰੀ : ਡਾਕਟਰ ਧਰਮਵੀਰ ਗਾਂਧੀ ਚੰਗੇ ਅਧਿਆਪਕ -ਗੁਰੂਆ ਦਾ, ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਦਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਹਰ ਮਹੀਨੇ ਸਨਮਾਨ ਕਰਨਾ, ਪ੍ਰਸ਼ੰਸਾਯੋਗ ਉਪਰਾਲੇ ਹਨ, ਜਿਸ ਸਦਕਾ ਬੱਚਿਆਂ ਦੀ ਸੁਰੱਖਿਆ, ਸਨਮਾਨ, ਉੱਨਤੀ, ਉਤਸ਼ਾਹ, ਮਾਰਗਦਰਸ਼ਨ ਅਤੇ ਖੁਸ਼ਹਾਲ ਭਵਿੱਖ ਲਈ ਵੱਡਮੁੱਲੇ ਯੋਗਦਾਨ ਪਾਉਣਗੇ, ਕਿਉਂਕਿ ਬਚਪਨ ਵਿੱਚ ਅਧਿਆਪਕ -ਗੁਰੂਆਂ ਵਲੋਂ ਜੋਂ ਵੀ ਗਿਆਨ, ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ ਫਰਜ਼ਾਂ ਅਤੇ ਸਬਰ ਸ਼ਾਂਤੀ ਦੇ ਵਿਚਾਰ, ਭਾਵਨਾਵਾਂ, ਇਰਾਦਿਆਂ ਰਾਹੀਂ ਆਦਤਾਂ ਅਤੇ ਮਾਹੋਲ ਬੱਚਿਆਂ ਦੇ ਦਿਲ, ਦਿਮਾਗ, ਚਿੰਤਨ ਵਿੱਚ ਉਜਾਗਰ ਹਮੇਸ਼ਾ ਰਹਿੰਦੇ ਹਨ, ਉਹ ਹੀ ਭਵਿੱਖ ਵਿੱਚ ਲਾਭਦਾਇਕ ਅਦਰਸ਼ ਸਿੱਧ ਹੁੰਦੇ ਹਨ, ਇਹ ਵਿਚਾਰ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਦੇ ਇਨਾਮ ਵੰਡ ਸਮਾਗਮ ਵਿਖੇ 47 ਐਲੀਮੈਂਟਰੀ ਅਤੇ ਸਕੈਡੰਰੀ ਅਧਿਆਪਕਾਂ, ਕਾਲਜਾਂ ਦੇ ਐਨ ਐਸ ਐਸ ਪ੍ਰੋਫੈਸਰਾਂ, ਪ੍ਰਿੰਸੀਪਲਾਂ ਅਤੇ ਕੁਝ ਸਮਾਜ ਸੇਵੀ ਡਾਕਟਰਾਂ ਦਾ ਸਨਮਾਨ ਕਰਦੇ ਹੋਏ ਅਤੇ ਡੀ ਬੀ ਜੀ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਜਿਨ੍ਹਾਂ ਨੇ 85 ਵਾਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਸੰਧੂ ਜਿਨ੍ਹਾਂ ਨੇ 88 ਵਾਰ ਆਪਣਾ ਖੂਨ ਦਾਨ ਕਰਕੇ, ਸੈਂਕੜੇ ਲੋਕਾਂ ਦੀ ਜਾਨਾਂ ਬਚਾਈਆਂ ਹਨ, ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਡਾਕਟਰ ਰਾਕੇਸ਼ ਵਰਮੀ, ਹਰਪ੍ਰੀਤ ਸੰਧੂ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ 30 ਸਾਲਾਂ ਤੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ, ਆਪਣੇ ਨਿਸ਼ਕਾਮ ਭਾਵਨਾ ਵਾਲੇ ਸਾਥੀਆਂ ਰਾਹੀਂ ਮਹਿਨਤੀ, ਆਗਿਆਕਾਰੀ, ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਖੇ ਮੁਫ਼ਤ ਸਿੱਖਿਆ ਦਿਲਵਾਉਣ, ਗਰੀਬ ਮਰੀਜ਼ਾਂ ਦੀ ਦਵਾਈਆਂ ਅਪਰੇਸ਼ਨ ਰਾਹੀਂ ਇਲਾਜ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਤਰਾਂ ਤਰਾਂ ਦੀ ਟ੍ਰੇਨਿੰਗ ਦੇਕੇ ਸਵੈਂ ਰੋਜ਼ਗਾਰ ਲਈ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾਂ ਵਲੋਂ 31ਮਾਨਵਤਾਵਾਦੀ ਪ੍ਰੋਜੈਕਟ, ਵੱਖ ਵੱਖ ਕਮੇਟੀਆਂ ਰਾਹੀਂ ਚਲਾਏ ਜਾ ਰਹੇ ਹਨ ਜਿਸ ਹਿੱਤ ਲੱਖਾਂ ਰੁਪਏ ਜ਼ਰੂਰਤਮੰਦ ਬੱਚਿਆਂ, ਨੋਜਵਾਨਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਕਰਨ ਲਈ ਖਰਚ ਕੀਤੇ ਜਾ ਰਹੇ ਹਨ। ਮਰੀਜ਼ਾਂ ਦੀ ਢੋ ਢੁਆਈ ਲਈ ਐਂਬੂਲੈਂਸਾਂ ਵੀ ਚਲਾਈਆਂ ਜਾ ਰਹੀਆਂ ਹਨ। ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਡੀ ਬੀ ਜੀ ਸੰਸਥਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਹਰ ਮਹੀਨੇ ਕੀਮਤੀ ਜਾਨਾਂ ਬਚਾਉਣ ਲਈ ਯਤਨਸ਼ੀਲ ਰਹਿੰਦੇ ਪੁਲਿਸ, ਆਵਾਜਾਈ ਪੁਲਿਸ,ਸੜਕ ਸੁਰੱਖਿਆ ਫੋਰਸ, ਫਾਇਰ ਬ੍ਰਿਗੇਡ, ਟਰੇਫਿਕ ਮਾਰਸ਼ਲਾਂ, ਵਿਦਿਆਰਥੀਆਂ, ਖੂਨ ਦਾਨੀਆਂ, ਜ਼ਖਮੀਆਂ ਦੀ ਫ਼ਸਟ ਏਡ, ਸੀ ਪੀ ਆਰ ਕਰਕੇ ਮਰਨ ਤੋਂ ਬਚਾਉਣ ਵਾਲੇ ਮਦਦਗਾਰ ਫਰਿਸਤਿਆ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜਿਸ ਸਦਕਾ ਵਿਦਿਆਰਥੀਆਂ ਅਤੇ ਨਾਗਰਿਕਾਂ ਵਿਚ ਜ਼ਖਮੀਆਂ ਦੀ ਸਹਾਇਤਾ ਕਰਨ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਬੇਖੋਫ ਹੋਕੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਬਟਾਲਾ, ਮੋਹਾਲੀ ਰਾਜਸਥਾਨ ਅਤੇ ਕਲਕੱਤਾ ਵਿਖੇ ਹੀ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ੁਰੂ ਕੀਤਾ ਗਿਆ ਹੈ। ਸਨਮਾਨਿਤ ਕੀਤੇ ਗਏ, ਮੋਦੀ ਕਾਲਜ਼, ਪਟੇਲ ਮੈਮੋਰੀਅਲ ਕਾਲਜ ਰਾਜਪੁਰਾ, ਯੂਨੀਵਰਸਿਟੀ ਕਾਲਜ ਘਨੌਰ ਦੇ ਐਨ ਐਸ ਐਸ ਪ੍ਰੋਗਰਾਮ ਅਫ਼ਸਰਾਂ, ਐਲੀਮੈਂਟਰੀ ਅਤੇ ਸਕੈਡੰਰੀ ਸਕੂਲਾਂ ਦੇ ਅਧਿਆਪਕਾਂ ਨੇ ਵਾਰ ਵਾਰ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ, ਡਾਕਟਰ ਧਰਮਵੀਰ ਗਾਂਧੀ ਜੀ ਦੇ ਅਸ਼ੀਰਵਾਦ ਸਦਕਾ ਅਧਿਆਪਕਾਂ ਦਾ ਸਨਮਾਨ ਵਧਾਇਆ ਹੈ। ਇਸ ਮੌਕੇ ਮਨਜੀਤ ਕੌਰ ਆਜ਼ਾਦ ਨੇ ਮੰਚ ਸੰਚਾਲਨ ਬਹੁਤ ਵਧੀਆ ਸ਼ਾਨਦਾਰ ਢੰਗ ਤਰੀਕੇ ਨਾਲ ਕੀਤਾ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮੈਂਬਰਾਂ ਵਲੋਂ ਬਰਸਾਤਾਂ ਦੇ ਮੌਸਮ ਦੌਰਾਨ ਵੱਧ ਤੋਂ ਵੱਧ ਪੋਦੇ ਲਗਾਉਣ ਦਾ ਪ੍ਰਣ ਕੀਤਾ। ਸੀਨੀਅਰ ਐਡਵੋਕੇਟ ਸ਼੍ਰੀ ਰਣਦੀਪ ਸਿੰਘ ਨੇ ਤਬਦੀਲ ਕੀਤੇ ਤਿੰਨ ਕਾਨੂੰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਲਾਤਕਾਰੀਆਂ, ਹੇਰਾਫੇਰੀਆਂ, ਬੇਇਮਾਨੀਆ, ਹਿੰਸਾਂ, ਰਾਸ਼ਟਰ ਵਿਰੋਧੀ ਅਤੇ ਦੇਸ਼ ਦੇ ਨਿਯਮਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਨਾਬਾਲਗਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਸੰਜਾਵਾ ਅਤੇ ਜੁਰਮਾਨੇ ਪਹਿਲਾਂ ਨਾਲੋਂ ਬਹੁਤ ਵੱਧ ਗਏ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.