
ਮਾਂ ਊਸ਼ਾ ਕਿਰਨ ਦੀ ਯਾਦ ਵਿੱਚ ਟੌਪਰ ਬੱਚਿਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਹੈ: ਸਤਿੰਦਰ ਵਾਲੀਆ
- by Jasbeer Singh
- May 30, 2025

ਮਾਂ ਊਸ਼ਾ ਕਿਰਨ ਦੀ ਯਾਦ ਵਿੱਚ ਟੌਪਰ ਬੱਚਿਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਹੈ: ਸਤਿੰਦਰ ਵਾਲੀਆ ਤ੍ਰਿਪਰੀ ਦੇ ਟੌਪਰ ਬੱਚਿਆਂ ਦਾ ਸਨਮਾਨ ਕੀਤਾ ਗਿਆ ਪਟਿਆਲਾ, 30 ਮਈ (): ਸਮਾਜ ਸੇਵਕ ਪੁਨੀਤ ਗੁਪਤਾ ਗੋਪੀ ਨੇ ਆਪਣੀ ਮਾਂ ਊਸ਼ਾ ਕਿਰਨ ਦੀ ਯਾਦ ਵਿੱਚ ਤ੍ਰਿਪਰੀ ਦੇ ਸਰਕਾਰੀ ਸਕੂਲ ਦੇ ਟੌਪਰ ਬੱਚਿਆਂ ਦਾ ਸਨਮਾਨ ਕੀਤਾ। ਸਮਾਜ ਸੇਵਕ ਸਤਿੰਦਰਪਾਲ ਕੌਰ ਵਾਲੀਆ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਬੱਚਿਆਂ ਦਾ ਸਨਮਾਨ ਕੀਤਾ । ਉਨ੍ਹਾਂ ਕਿਹਾ ਕਿ ਪੁਨੀਤ ਗੁਪਤਾ ਗੋਪੀ ਵੱਲੋਂ ਆਪਣੀ ਮਾਂ ਊਸ਼ਾ ਕਿਰਨ ਦੀ ਯਾਦ ਵਿੱਚ ਟੌਪਰ ਬੱਚੇ ਦਾ ਸਨਮਾਨ ਕਰਨਾ ਸ਼ਲਾਘਾਯੋਗ ਹੈ। ਸਾਨੂੰ ਸਾਰਿਆਂ ਨੂੰ ਟੌਪਰ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਜ਼ਿੰਦਗੀ ਵਿੱਚ ਦੇਸ਼ ਦੇ ਸਫਲ ਨਾਗਰਿਕ ਬਣਨ । ਮੈਡਮ ਵਾਲੀਆ ਨੇ ਸਕੂਲ ਦੇ ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ ਅਤੇ ਅਧਿਆਪਕਾ ਰਜਨੀ ਭਾਰਗਵ ਸਮੇਤ ਪੂਰੇ ਸਟਾਫ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਬੱਚਿਆਂ ਨੂੰ ਸਫਲ ਵਿਦਿਆਰਥੀ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਹੈ । ਮੈਡਮ ਵਾਲੀਆ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਮਨੋਬਲ ਵਧੇ ਅਤੇ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਨ। ਮੈਡਮ ਰਜਨੀ ਭਾਰਗਵ ਨੇ ਮੈਡਮ ਵਾਲੀਆ ਅਤੇ ਪੁਨੀਤ ਗੁਪਤਾ ਗੋਪੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਬੱਚਿਆਂ ਦਾ ਹੌਸਲਾ ਵਧਾਇਆ। ਇਸ ਮੌਕੇ ਬਲਜਿੰਦਰ ਪੰਜੋਲਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।