post

Jasbeer Singh

(Chief Editor)

Patiala News

ਬਾਗ਼ਬਾਨੀ ਵਿਭਾਗ ਨੇ ਸ਼ਹਿਦ ਉਤਪਾਦਕਾਂ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ

post-img

ਬਾਗ਼ਬਾਨੀ ਵਿਭਾਗ ਨੇ ਸ਼ਹਿਦ ਉਤਪਾਦਕਾਂ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਨਾਭਾ/ਪਟਿਆਲਾ, 6 ਮਾਰਚ : ਬਾਗ਼ਬਾਨੀ ਵਿਭਾਗ ਅਤੇ ਐਨ. ਬੀ. ਐਚ. ਐਮ. ਦੇ ਸਹਿਯੋਗ ਨਾਲ ਪਿੰਡ ਅਗੋਲ, ਨਾਭਾ ਵਿਖੇ ਸ਼ਹਿਦ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਉੱਘੇ ਸ਼ਹਿਦ ਉਤਪਾਦਕਾਂ ਵੱਲੋਂ ਭਾਗ ਲਿਆ ਗਿਆ । ਬਾਗ਼ਬਾਨੀ ਵਿਭਾਗ ਦੇ ਉਪ ਡਾਇਰੈਕਟਰ ਬਾਗ਼ਬਾਨੀ ਸੰਦੀਪ ਸਿੰਘ ਗਰੇਵਾਲ ਵੱਲੋਂ ਸ਼ਹਿਦ ਉਤਪਾਦਨ, ਮੰਡੀਕਰਨ ਆਦਿ ਸਬੰਧੀ ਬੀ-ਕੀਪਰ/ਸ਼ਹਿਦ ਉਤਪਾਦਕਾਂ ਨੂੰ ਉਤਸ਼ਾਹਿਤ ਕੀਤਾ ਗਿਆ । ਇਸ ਸੰਮੇਲਨ ਦੌਰਾਨ ਪ੍ਰੋਫੈਸਰ ਅਤੇ ਹੈੱਡ, ਡਿਪਾਰਟਮੈਂਟ ਆਫ਼ ਫੂਡ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਡਾ. ਵਿਕਾਸ ਨੰਦਾ ਵੱਲੋਂ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ ਗਈ । ਇਸ ਸੰਮੇਲਨ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਉੱਘੇ ਸ਼ਹਿਦ ਉਤਪਾਦਕਾਂ ਵੱਲੋਂ ਆਪਣੇ ਕਿੱਤੇ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਹਨਾਂ ਸ਼ਹਿਦ ਉਤਪਾਦਕਾਂ ਦੀਆਂ ਪ੍ਰਦਰਸ਼ਨੀਆਂ ਦੇਖਦੇ ਹੋਏ ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਅਤੇ ਆਏ ਮਾਹਿਰਾਂ ਵੱਲੋਂ ਕੰਮ ਵਧਾਉਣ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ । ਇਸ ਸੰਮੇਲਨ ਦੌਰਾਨ ਸ਼ਹਿਦ ਉਤਪਾਦਕਾਂ ਦੀਆਂ ਸਮੱਸਿਆਵਾਂ ਦੇ ਜਵਾਬ ਦਿੰਦੇ ਹੋਏ ਨਵੀਂਆਂ ਤਕਨੀਕਾਂ ਨਾਲ ਸ਼ਹਿਦ ਉਤਪਾਦਨ ਵਿੱਚ ਵਾਧਾ ਕਰਨ ਲਈ ਹੁੰਗਾਰਾ ਭਰਿਆ ਗਿਆ । ਸੰਮੇਲਨ ਵਿੱਚ ਬਾਗ਼ਬਾਨੀ ਵਿਭਾਗ ਪਟਿਆਲਾ ਦੇ ਬਾਗ਼ਬਾਨੀ ਵਿਕਾਸ ਅਫ਼ਸਰ ਹਰਿੰਦਰਪਾਲ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ ਗਗਨ ਕੁਮਾਰ, ਬਾਗ਼ਬਾਨੀ ਵਿਕਾਸ ਅਫ਼ਸਰ ਦਿਲਪ੍ਰੀਤ ਸਿੰਘ, ਅਮਰਿੰਦਰ ਸਿੰਘ, ਨਵਨੀਤ ਕੌਰ, ਜਸਪ੍ਰੀਤ ਕੌਰ, ਮਿਸ ਆਸ਼ਾ ਰਾਣੀ, ਮਨਜੀਤ ਸਿੰਘ ਵੀ ਹਾਜ਼ਰ ਸਨ ।

Related Post