post

Jasbeer Singh

(Chief Editor)

crime

ਸੈਲਾਨੀ ਨਾਲ ਬਲਾਤਕਾਰ ਮਾਮਲੇ ਵਿਚ ਹੋਟਲ ਮਾਲਕ ਗ੍ਰਿਫ਼ਤਾਰ

post-img

ਸੈਲਾਨੀ ਨਾਲ ਬਲਾਤਕਾਰ ਮਾਮਲੇ ਵਿਚ ਹੋਟਲ ਮਾਲਕ ਗ੍ਰਿਫ਼ਤਾਰ ਹਿਮਾਚਲ, 22 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਦੇ ਕਾਂਗੜਾ ਜਿ਼ਲੇ ਵਿਖੇ ਦਿੱਲੀ ਦੀ ਇਕ ਮਹਿਲਾ ਸੈਲਾਨੀ ਨਾਲ ਹੋਟਲ ਦੇ ਹੀ ਮਾਲਕ ਵਲੋਂ ਬਲਾਤਕਾਰ ਕਰਨ ਦੇ ਮਾਮਲੇ ਵਿਚ ਹੋਟਲ ਮਾਲਕ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਮਹਿਲਾ ਸੈਲਾਨੀ ਜਿਸ ਹੋਟਲ ਵਿਚ ਠਹਿਰੀ ਸੀ ਉਸੇ ਹੋਟਲ ਦੇ ਮਾਲਕ ਨੇ ਹੀ ਮੌਕੇ ਦੀ ਨਜ਼ਾਕਤ ਦਾ ਫਾਇਦਾ ਚੁੱਕਦਿਆਂ ਘਟਨਾ ਨੂੰ ਅੰਜਾਮ ਦੇ ਦਿੱਤਾ। ਕੌਣ ਹੈ ਹੋਟਲ ਮਾਲਕ ਜਿਸਨੇ ਬਲਾਤਕਾਰ ਕੀਤਾ ਕਾਂਗਰਸ ਜਿ਼ਲੇ ਵਿਚ ਜਿਸ ਹੋਟਲ ਦੇ ਮਾਲਕ ਵਲੋਂ ਹੋਟਲ ਵਿਚ ਠਹਿਰੀ ਦਿੱਲੀ ਦੀ ਵਸਨੀਕ ਮਹਿਲਾ ਸੈਲਾਨੀ ਨਾਲ ਬਲਾਤਕਾਰ ਕੀਤਾ ਗਿਆ ਹੈ ਦੀ ਪਛਾਣ ਸ਼ੁਭਮ ਵਜੋਂ ਹੋਈ ਦੱਸੀ ਜਾ ਰਹੀ ਹੈ। ਬਲਾਤਕਾਰ ਪੀੜ੍ਹਤ ਮਹਿਲਾ ਨੇ ਸਿ਼ਕਾਇਤ ਵਿਚ ਕੀ ਕੀ ਦੱਸਿਆ ਬਲਾਤਕਾਰ ਦੀ ਸਿ਼ਕਾਰ ਮਹਿਲਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਦੱਸਿਆ ਕਿ ਉਹ ਆਪਣੇ ਤਿੰਨ ਦੋਸਤਾਂ ਅਤੇ ਆਪਣੇ ਇੰਪਲਾਇਰ ਜੋ ਸ਼ੁਭਮ ਦਾ ਦੋਸਤ ਹੈ ਨਾਲ ਧਰਮਸ਼ਾਲਾ ਨੇੜੇ ਹੋਟਲ ਵਿੱਚ ਠਹਿਰੀ ਹੋਈ ਸੀ ਤੇ ਐਤਵਾਰ ਨੂੰ ਜਦੋਂ ਮਹਿਲਾ ਦੇ ਦੋਸਤ ਸੈਰ-ਸਪਾਟੇ ਲਈ ਗਏ ਹੋਏ ਸਨ ਤਾਂ ਸ਼ੁਭਮ ਨੇ ਉਸ ਦੇ ਕਮਰੇ ਵਿੱਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ। ਸਿ਼ਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਕੁਝ ਦੱਸਣ ’ਤੇ ਗੰਭੀਰ ਸਿੱਟੇ ਭੁਗਤਣ ਦੀ ਧਮਕੀ ਵੀ ਦਿੱਤੀ । ਪੁਲਸ ਨੇ ਮਹਿਲਾ ਸੈਲਾਨੀ ਦੀ ਸਿ਼ਕਾਇਤ ’ਤੇ ਮੁੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਹਿਲਾ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।

Related Post