
ਜ਼ਰੂਰਤਮੰਦਾ ਦੀ ਸੇਵਾ ਲਈ ਵਚਨਬੁੱਧ ਹੈ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ : ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾਂ
- by Jasbeer Singh
- January 28, 2025

ਜ਼ਰੂਰਤਮੰਦਾ ਦੀ ਸੇਵਾ ਲਈ ਵਚਨਬੁੱਧ ਹੈ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ : ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾਂ ਕੁਝ ਗੈਰ-ਸਮਾਜਿਕ ਅਨਸਰ ਅਤੇ ਠੱਗ ਲੋਕ ਸੰਸਥਾ ਦੇ ਨਾਮ ਤੇ ਗਲਤ ਤਰੀਕੇ ਨਾਲ ਕਰ ਰਹੇ ਨੇ ਪੈਸਾ ਇਕੱਠਾ ਪਟਿਆਲਾ : ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾਂ ਦੀ ਅਗਵਾਈ ਹੇਠਾਂ ਆਯੋਜਿਤ ਕੀਤੇ ਗਏ ਸਮਾਗਮ ਦੇ ਦੌਰਾਨ ਸੰਸਥਾ ਵਲੋਂ ਚਲਾਏ ਜਾਂ ਰਹੇ ਫ੍ਰੀ ਸਲਾਈ ਸੈਂਟਰ ਦੀ ਇਕ ਜ਼ਰੂਰਤਮੰਦ ਵਿਦਿਆਰਥਣ ਦੇ ਵਿਆਹ ਦੇ ਵਿੱਚ ਜ਼ਰੂਰੀ ਸਾਮਾਨ ਦਿੱਤਾ ਗਿਆ । ਇਸ ਮੋਕੇ ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਸ਼ੁਰੂ ਤੋਂ ਹੀ ਜ਼ਰੂਰਤਮੰਦਾ ਦੀ ਹਰ ਕਿਸਮ ਦੀ ਸਹਾਇਤਾ ਕਰਨ ਲਈ ਤੱਤਪਰ ਰਹਿੰਦੀ ਹੈ। ਸੰਸਥਾ ਵੱਲੋ ਫ੍ਰੀ ਸਲਾਈ ਸੈਂਟਰ, ਸਕੂਲਾਂ ਦੇ ਵਿੱਚ ਜਰੂਰਤਮੰਦ ਬੱਚਿਆਂ ਦੀਆਂ ਫੀਸਾਂ ਦੇਣਾ, ਸਕੂਲਾਂ ਵਿੱਚ ਸਟੇਸ਼ਨਰੀ ਵੰਡਣਾ, ਮੈਡੀਕਲ ਕੈੰਪ ਲਗਾਉਣਾ, ਜ਼ਰੂਰਤਮੰਦ ਬੱਚਿਆਂ ਦੇ ਵਿਆਹ ਦੇ ਵਿੱਚ ਮਦਦ ਕਰਨਾ ਆਦਿ ਕਰਦੀ ਆ ਰਹੀ ਹੈ । ਇਸ ਮੌਕੇ ਐਡਵੋਕੇਟ ਸਤੀਸ਼ ਕਰਕਰਾਂ ਨੇ ਕਿਹਾ ਕਿ ਸੰਸਥਾ ਦੇ ਨਾਮ ਤੇ ਕੁੱਝ ਗੈਰ ਸਮਾਜਿਕ ਅਤੇ ਠੱਗ ਪ੍ਰਵਿਰਤੀ ਦੇ ਲੋਕ ਉਨ੍ਹਾਂ ਦੀ ਸੰਸਥਾ ਦਾ ਨਾਮ ਵਰਤਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਚੰਦਾ ਵਸੂਲ ਰਹੇ ਹਨ । ਕਿਸੇ ਨੂੰ ਉਨ੍ਹਾਂ ਦੇ ਗੋਰਖ ਧੰਦੇ ਤੇ ਸ਼ੱਕ ਨਾ ਹੋਵੇ ਇਸ ਲਈ ਬਕੈਂਦਾ ਤੋਰ ਤੇ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਦੀਆਂ ਪਰਚੀਆਂ ਕੱਟਕੇ ਮੋਟੀਆਂ ਰਕਮਾਂ ਵਸੂਲ ਰਹੇ ਹਨ। ਇਥੇ ਹੀ ਨਹੀਂ ਉਨ੍ਹਾਂ ਵੱਲੋ ਇਸ ਗੋਰਖ ਧੰਦੇ ਨੂੰ ਚਾਲੂ ਰੱਖਣ ਲਈ ਕੁਝ ਅਖਬਾਰਾਂ ਵਿੱਚ ਖ਼ਬਰਾਂ ਵਗੈਰਾਂ ਵੀਂ ਪ੍ਰਕਾਸ਼ਿਤ ਕਰਵਾ ਰਹੇ ਹਨ । ਪ੍ਰਧਾਨ ਸਤੀਸ਼ ਕਰਕਰਾਂ ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਕਿਉਂਕਿ ਉਹ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਦੇ ਨਾਮ ਦਾ ਗਲਤ ਇਸਤਮਾਲ ਨਾ ਕਰ ਸਕਣ । ਉਨ੍ਹਾਂ ਕਿਹਾ ਕਿ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਕਦੇ ਵੀਂ ਲੋਕਾਂ ਤੋਂ ਚੰਦਾ ਨਹੀਂ ਇਕੱਠਾ ਕਰਦੀ ਤੇ ਜਿੰਨੇ ਵੀਂ ਸਮਾਜ ਸੇਵਾ ਦੇ ਕੰਮ ਕਰਦੇ ਹਨ ਉਹ ਆਪਣੇ ਸੰਸਥਾ ਦੇ ਮੈਂਬਰਾਂ ਵੱਲੋ ਇਕੱਤਰ ਕੀਤੇ ਪੈਸਿਆਂ ਨਾਲ ਕਰਦੀ ਹੈ। ਇਸ ਮੌਕੇ ਮਨਜਿੰਦਰ ਸਿੰਘ, ਅਕਾਸ਼ ਸ਼ਰਮਾ ਬੋਕਸਰ, ਜਸਬੀਰ ਸਿੰਘ ਦਿਤੂਪੁਰ, ਕਰਨੈਲ ਸਿੰਘ ਚਲੈਲਾ, ਵਿਜੈ ਮੋਹਨ ਵਰਮਾ, ਰਿਸ਼ਵ ਜੈਨ, ਕੁਲਦੀਪ ਕੌਰ ਧੰਜੂ ਜਰਨਲ ਸਕੱਤਰ, ਭੋਵਿੰਦਰ ਮਹਿਤਾ, ਮੈਡਮ ਜਸਪ੍ਰੀਤ ਕੌਰ ਆਦਿ ਵਿਸ਼ੇਸ਼ ਤੋਰ ਤੇ ਹਜ਼ਾਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.