
ਹਿਊਮਨ ਸਰਵਿਸ ਸੋਸਾਇਟੀ ਸਰਬਤ ਦੇ ਭਲੇ ਵਾਸਤੇ ਹਵਨ ਯੱਗ ਕਰਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ
- by Jasbeer Singh
- January 2, 2025

ਹਿਊਮਨ ਸਰਵਿਸ ਸੋਸਾਇਟੀ ਸਰਬਤ ਦੇ ਭਲੇ ਵਾਸਤੇ ਹਵਨ ਯੱਗ ਕਰਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ ਪਟਿਆਲਾ : ਹਿਊਮਨ ਸਰਵਿਸ ਸੋਸਾਇਟੀ ਪਟਿਆਲਾ ਵਲੋਂ ਹਰ ਸਾਲ ਦੀ ਤਰ੍ਹਾਂ ਹਨੂੰਮਾਨ ਮੰਦਿਰ ਅਬਲੋਵਾਲ ਵਿਖੇ ਸਰਬਤ ਦੇ ਭਲੇ ਵਾਸਤੇ ਹਵਨ ਯੱਗ ਕੀਤਾ ਗਿਆ ਤਾਂ ਜ਼ੋ ਨਵਾਂ ਸਾਲ ਸਭ ਵਾਸਤੇ ਖੁਸ਼ੀਆਂ ਲੈ ਕੇ ਆਵੇ । ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਭਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ ਤੇ ਇਸ ਮੌਕੇ ਤੇ ਚੇਅਰਮੈਨ ਹਰੀਓਮ ਸਰਵਿਸ ਸੋਸਾਇਟੀ ਵਲੋਂ ਅਤੁੱਟ ਲੰਗਰ ਵੀ ਲਗਾਇਆ ਗਿਆ । ਇਸ ਮੌਕੇ ਤੇ ਸਟੇਟ ਪ੍ਰਧਾਨ ਜਤਿੰਦਰ ਸ਼ਰਮਾ ਨੇ ਬੋਲਦਿਆ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਸ ਤਰ੍ਹਾਂ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ । ਟੀਮ ਵਲੋਂ ਪੇੜ ਲਗਾ ਕੇ ਸਾਲ ਦੀ ਸ਼ੁਰੂਆਤ ਕੀਤੀ ਗਈ ਤਾਂ ਜ਼ੋ ਵਾਤਾਵਰਣ ਸ਼ੁੱਧ ਰੱਖਿਆ ਜਾ ਸਕੇ। ਸਾਡੀ ਪੰਜਾਬ ਟੀਮ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਪੌਦੇ ਤੇ ਹਵਨ ਯੱਗ ਕਰਕੇ ਸ਼ੁਰੂਆਤ ਕੀਤੀ ਗਈ । ਵਿਸ਼ੇਸ਼ ਤੌਰ ਤੇ ਸਟੇਟ ਪ੍ਰਧਾਨ ਜਤਿੰਦਰ ਸ਼ਰਮਾ (ਰਿਟਾਇਰਡ ਐਸ. ਐਸ. ਪੀ.) ਪਵਨ ਕੁਮਾਰ, ਚੇਅਰਮੈਨ ਹਰੀਓਮ ਪੰਡਿਤ ਰਜਿੰਦਰ ਕੋਸ਼ਿਕ, ਰੰਧਾਵਾ ਸਿੰਘ, ਵੰਦਨਾ ਸ਼ਰਮਾ, ਕਾਜਲ ਸ਼ਰਮਾ, ਵਰਸ਼ਾ ਗੋਇਲ, ਨਿਰਮਲ ਜੈਨ, ਆਸ਼ਾ, ਵੀਨਾ ਤੇ ਹੋਰ ਭਾਰੀ ਗਿਣਤੀ ਵਿੱਚ ਮੈਂਬਰ ਮੌਜੂਦ ਰਹੇ ।