post

Jasbeer Singh

(Chief Editor)

National

ਹਵਾਈ ਖੇਤਰ ਅਸੁਰੱਖਿਅਤ ਹੋਣ ਕਾਰਨ ਦਿੱਲੀ ਹਵਾਈ ਅੱਡੇ ਤੇ ਸੈਂਕੜੇ ਉਡਾਣਾਂ ਰੱਦ

post-img

ਹਵਾਈ ਖੇਤਰ ਅਸੁਰੱਖਿਅਤ ਹੋਣ ਕਾਰਨ ਦਿੱਲੀ ਹਵਾਈ ਅੱਡੇ ਤੇ ਸੈਂਕੜੇ ਉਡਾਣਾਂ ਰੱਦ ਨਵੀਂ ਦਿੱਲੀ, 2 ਮਾਰਚ 2026 : ਇਜ਼ਰਾਈਲ ਤੇ ਇਰਾਤ ਵਿਚ ਵਧਦੇ ਤਣਾਅ ਦੇ ਚਲਦਿਆਂ ਸ਼ੁਰੂ ਹੋਈ ਜੰਗ ਕਾਰਨ ਭਾਰਤ ਦੇ ਦਿੱਲੀ ਹਵਾਈ ਅੱਡੇ ਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ ਤੇ ਮਚ ਗਈ ਹੈ ਫਲਾਈਟਾਂ ਦੇ ਰੱਦ ਹੋਣ ਕਾਰਨ ਹਫੜਾ-ਦਫੜੀ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਹਵਾਈ ਅੱਡੇ ਵਿਖੇ ਜੋ ਸੈਂਕੜੇ ਫਲਾਈਟਾਂ ਰੱਦ ਹੋਈਆਂ ਹਨ ਦਾ ਕਾਰਨ ਜਿਥੇ ਪੱਛਮੀ ਏਸ਼ੀਆ ਵਿਚ ਸ਼ੁਰੂ ਹੋਈ ਭਿਆਨਕ ਜੰਗ ਹੈ ਉਥੇ ਅਜਿਹਾ ਹੋਣ ਕਾਰਨ ਹਵਾਈ ਖੇਤਰ ਦੇ ਅਸੁਰੱਖਿਅਤ ਹੋਣਾ ਵੀ ਹੈ। ਜਿਸ ਕਾਰਨ ਦਿੱਲੀ ਅਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ `ਤੇ ਯਾਤਰੀਆਂ ਦੀ ਭਾਰੀ ਭੀੜ ਅਤੇ ਹਫੜਾ-ਦਫੜੀ ਦੇਖਣ ਨੂੰ ਮਿਲ ਰਹੀ ਹੈ । ਸੈਕੜੇ ਰੱਦ ਹੋਈਆਂ ਉਡਾਣਾਂ ਵਿਚ ਕਿੰਨੀਆਂ ਆਉਣ ਵਾਲੀਆਂ ਤੇ ਕਿੰਨੀਆਂ ਜਾਣ ਵਾਲੀਆਂ ਸਨ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਦਿਨ ਜੋ ਦਿੱਲੀ ਹਵਾਈ ਅੱਡੇ ਤੋਂ ਲਗਭਗ 100 ਉਡਾਣਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 62 ਆਉਣ ਵਾਲੀਆਂ ਅਤੇ 42 ਰਵਾਨਾ ਹੋਣ ਵਾਲੀਆਂ ਫਲਾਈਟਾਂ ਸ਼ਾਮਲ ਸਨ। ਏਅਰਲਾਈਨ ਕੰਪਨੀ ਇੰਡੀਗੋ ਨੇ ਐਤਵਾਰ ਨੂੰ 166 ਉਡਾਣਾਂ ਰੱਦ ਕੀਤੀਆਂ। ਕੰਪਨੀ ਨੇ ਸੋਮਵਾਰ ਨੂੰ 162 ਅਤੇ ਮੰਗਲਵਾਰ ਨੂੰ 42 ਹੋਰ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਯੂਏਈ, ਸਾਊਦੀ ਅਰਬ, ਇਜ਼ਰਾਈਲ ਅਤੇ ਕਤਰ ਲਈ ਆਪਣੀਆਂ ਸਾਰੀਆਂ ਉਡਾਣਾਂ ਸੋਮਵਾਰ ਰਾਤ 11:59 ਵਜੇ ਤੱਕ ਰੱਦ ਕਰ ਦਿੱਤੀਆਂ ਹਨ। ਹਾਲਾਂਕਿ ਯੂਰਪ ਅਤੇ ਉੱਤਰੀ ਅਮਰੀਕਾ ਲਈ ਸੇਵਾਵਾਂ ਡਾਇਵਰਟ ਕੀਤੇ ਰੂਟਾਂ ਰਾਹੀਂ ਜਾਰੀ ਰਹਿਣਗੀਆਂ । ਸੋਮਵਾਰ ਨੂੰ ਪ੍ਰਭਾਵਿਤ ਹੋਣ ਵਾਲੇ ਮੁੱਖ ਰੂਟ ਕਿਹੜੇ ਕਿਹੜੇ ਹਨ ਸੋਮਵਾਰ ਨੂੰ ਰੱਦ ਹੋਣ ਵਾਲੀਆਂ ਪ੍ਰਮੁੱਖ ਉਡਾਣਾਂ ਵਿੱਚ ਅੰਮ੍ਰਿਤਸਰ-ਬਰਮਿੰਘਮ (117), ਦਿੱਲੀ-ਜ਼ੁਰੀਖ (115), ਅਤੇ ਦਿੱਲੀ-ਕੋਪਨਹੇਗਨ (157) ਸਮੇਤ ਇਨ੍ਹਾਂ ਦੀਆਂ ਵਾਪਸੀ ਵਾਲੀਆਂ ਉਡਾਣਾਂ ਸ਼ਾਮਲ ਹਨ । ਮੱਧ ਏਸ਼ੀਆ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਯੂਰਪ ਜਾਣ ਵਾਲੀਆਂ ਉਡਾਣਾਂ ਨੂੰ ਹੁਣ ਲੰਬੇ ਅਤੇ ਬਦਲਵੇਂ ਰੂਟਾਂ ਰਾਹੀਂ ਭੇਜਿਆ ਜਾ ਰਿਹਾ ਹੈ, ਜਿਸ ਨਾਲ ਸਫ਼ਰ ਦਾ ਸਮਾਂ ਅਤੇ ਤੇਲ ਦਾ ਖਰਚਾ ਵੀ ਵਧ ਗਿਆ ਹੈ।

Related Post

Instagram