
ਨਗਰ ਨਿਗਮ ਦੇ ਸੈਂਕੜੇ ਚੌਥਾ ਦਰਜਾ ਤੇ ਸਫਾਈ ਸੇਵਕਾਂ ਕੀਤੀ ਕਲਾਸ ਫੋਰਥ ਯੂਨੀਅਨ ਵਿੱਚ ਸ਼ਮੂਲੀਅਤ
- by Jasbeer Singh
- August 13, 2024

ਨਗਰ ਨਿਗਮ ਦੇ ਸੈਂਕੜੇ ਚੌਥਾ ਦਰਜਾ ਤੇ ਸਫਾਈ ਸੇਵਕਾਂ ਕੀਤੀ ਕਲਾਸ ਫੋਰਥ ਯੂਨੀਅਨ ਵਿੱਚ ਸ਼ਮੂਲੀਅਤ ਪਟਿਆਲਾ, 13 ਅਗਸਤ : ਨਗਰ ਨਿਗਮ ਦਾ ਚੌਥਾ ਦਰਜਾ ਸਫਾਈ ਕਰਮਚਾਰੀ ਕੱਚਾ ਅਤੇ ਪੱਕਾ ਜ਼ੋ ਮਰਹੂਮ ਆਗੂ (ਬਿੰਨੀ ਸਹੋਤਾ) ਨਾਲ ਸਬੰਧਤ ਸੀ, ਇਹ ਸੈਕੜਿਆਂ ਦੀ ਗਿਣਤੀ ਵਿੱਚ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਮੁਲਾਜਮਾਂਪੈਨਸ਼ਨਰਕੱਚੇ ਮੁਲਾਜਮਾਂ ਮੰਗਾਂ ਤੇ ਸੰਘਰਸ਼ੀਲ ਨੀਤੀਆਂ ਅਤੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਯੋਗ ਅਗਵਾਈ ਸਦਕਾ ਇੱਥੇ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਪਹੁੰਚਕੇ ਸ਼ਾਮਲ ਹੋਏ। ਜਿਹਨਾਂ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਇੰਦਰਪਾਲ ਵਾਲਿਆ, ਪ੍ਰਕਾਸ਼ ਸਿੰਘ ਲੁਬਾਣਾ, ਲਖਵੀਰ ਸਿੰਘ ਤੇ ਸਤਿਆ ਨਰਾਇਣ ਗੋਨੀ ਨੇ ਸਵਾਗਤ ਕੀਤਾ ਤੇ ਚੁਣੀ ਗਈ ਨਵੀਂ ਟੀਮ ਨੂੰ ਸਿਰੋਪਾਓ ਦੇ ਨਿਵਾਜਿਆ ਗਿਆ। ਇਸ ਮੌਕੇ ਨਗਰ ਨਿਗਮ ਵਿੱਚ ਸਫਾਈ ਸੇਵਕ ਸਿਵਰਮੈਨਾਂ ਅਤੇ ਵੱਖਵੱਖ ਕੈਟਾਗਰੀਜ਼ ਦੇ ਚੌਥਾ ਦਰਜਾ ਕਰਚਮਾਰੀਆਂ ਦੀਆਂ ਮੰਗਾਂ ਵਿਸ਼ੇਸ਼ ਤੌਰ ਤੇ ਕੱਚੇ ਸਫਾਈ ਸੇਵਕਾਂ ਤੇ ਸਿਵਰਮੈਨਾਂ ਦੀਆਂ ਮੰਗਾਂ, ਸੇਵਾਵਾ ਪੱਕੀਆਂ ਕਰਨੀਆਂ ਤੇ ਘੱਟੋਘੱਟ ਉਜਰਤਾ 26000/ ਰੁਪਏ ਕਰਨੀ ਤੇ ਸਫਾਈ ਸੇਵਕਾਂ ਦੀ ਘਾਟ ਨੂੰ ਦੂਰ ਕਰਨ ਤੇ ਬਦਲਾ ਲਉ ਭਾਵਨਾ ਨੂੰ ਖਤਮ ਕਰਨ ਵਰਗੇ ਇਸ਼ੂ ਵੀ ਵਿਚਾਰੇ ਗਏ। ਨਿਗਮ ਵਿੱਚ ਭਵਿੱਖ ਵਿੱਚ ਇਕ ਵਰਗ ਦਾ ਇਕੱਠ ਕਰਕੇ ਮੰਗਾਂ ਤੇ ਸੰਘਰਸ਼ ਕਰਨ ਦੇ ਫੈਸਲੇ ਵੀ ਲਏ ਜਾਣਗੇ। ਇਸ ਮੌਕੇ ਤੇ ਨਵੀਂ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਸਰਵ ਸੰਮਤੀ ਨਾਲ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ ਦੇ ਪ੍ਰਧਾਨ ਬਾਬੂ ਰਾਮ (ਬੱਬੂ), ਸਰਪ੍ਰਸਤ ਕੁਲਦੀਪ ਕਾਕਾ, ਸ਼ਾਮ ਲਾਲ, ਅਸ਼ੋਕ ਵੈਦ, ਚੇਅਰਮੈਨ ਹੇਮ ਰਾਜ, ਸੰਜੇ ਕਾਗੜਾ, ਸੀਨੀਅਰ ਮੀਤ ਪ੍ਰਧਾਨ ਸੰਦੀਪ ਕੁਮਾਰ, ਮੋਨੂੰ ਲੱਕੜ ਮੰਡੀ, ਵਾਇਸ ਪ੍ਰਧਾਨ ਮੰਗਤ ਕਲਿਆਣ, ਜਨਰਲ ਸਕੱਤਰ ਵਿਜੈ ਸੰਗਰ, ਰੋਹਿਤ ਬਹੁਤੇ, ਜੁਆਇੰਟ ਸਕੱਤਰ ਅਸ਼ੋਕ ਕੁਮਾਰ, ਭਰਤ ਬੱਗਾ, ਖਜਾਨਚੀ ਬਲਜਿੰਦਰ, ਵਿਕਰਮ ਗੋਡਿਆਲ, ਸਟੇਜ਼ ਸੈਕਟਰੀ ਅਜੇ ਕੁਮਾਰ, ਧਰਮਿੰਦਰ ਮਜਾਹਰ, ਪ੍ਰਚਾਰ ਸਕੱਤਰ ਰਾਹੁਲ, ਰਾਜੂ, ਅਨਿਲ ਸਿਰਸਵਾਲ, ਪ੍ਰੈਸ ਸੈਕਟਰੀ ਪੱਪੂ ਸੂਰਜ, ਹਰਮੀਤ, ਰਵਿੰਦਰ ਗਾਗਟ, ਪ੍ਰੋਪੋਗੰਡਾ ਸਕੱਤਰ ਰਾਜ ਕੁਮਾਰ, ਗੱਗੂ, ਸੰਜੇ ਕੁਮਾਰ ਆਦਿ ਚੁਣੇ ਗਏ। ਇਸ ਮੌਕੇ ਤੇ ਚੌਥਾ ਦਜਾ ਕਰਮਚਾਰੀਆਂ ਵਲੋਂ ਮਿਤੀ 14 ਅਤੇ 15 ਅਗਸਤ ਨੂੰ ਕੀਤੀ ਜਾਣਵਾਲੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.