post

Jasbeer Singh

(Chief Editor)

Punjab

ਮੇਰੀ ਹਾਈਕਮਾਨ ਨਾਲ ਗੱਲ ਚੱਲ ਰਹੀ ਹੈ ਤੇ ਮੈਂ ਸੱਚ ਬੋਲਿਆ ਸੀ : ਸਿੱਧੂ

post-img

ਮੇਰੀ ਹਾਈਕਮਾਨ ਨਾਲ ਗੱਲ ਚੱਲ ਰਹੀ ਹੈ ਤੇ ਮੈਂ ਸੱਚ ਬੋਲਿਆ ਸੀ : ਸਿੱਧੂ ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰੰਘ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੇਰੀ ਹਾਈ ਕਮਾਨ ਨਾਲ ਗੱਲ ਚੱਲ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਮੈ ਸੱਚ ਬੋਲਿਆ ਸੀ । ਉਨ੍ਹਾਂ ਨੇ ਕਿਹਾ ਹੈ ਕਿ ਰਾਜਾ ਵੜਿੰਗ ਭ੍ਰਿਸ਼ਟ ਪ੍ਰਧਾਨ ਹੈ । ਲੀਗਲ ਨੋਟਿਸ ਭੇਜ ਕੇ ਦੇਖੋ ਮੇਰੇ ਕੋਲ ਸਬੂਤ ਹਨ : ਨਵਜੋਤ ਕੌਰ ਉਨਾਂ ਨੇ ਕਿਹਾ ਹੈ ਕਿ ਮੈਂ ਸੁਖਜਿੰਦਰ ਰੰਧਾਵਾ ਨੂੰ ਜਵਾਬ ਦੇਣਾ ਚਾਹੁੰਦੀ ਹਾਂ ਤੇ ਲੀਗਲ ਨੋਟਿਸ ਭੇਜ ਕੇ ਦੇਖੋ ਮੇਰੇ ਕੋਲ ਸਬੂਤ ਹਨ । ਉਨ੍ਹਾਂ ਨੇ ਕਿਹਾ ਹੈ ਕਿ ਸਬੂਤਾਂ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ ਹਨ। ਉਨ੍ਹਾਂ ਨੇ ਕਿ ਹੈ ਕਿ ਰੰਧਾਵਾ ਜਿਹਦੇ ਪੈਰੀ ਹੱਥ ਲਗਾਉਂਦਾ ਸੀ ਉਹਦੇ ਵੀ ਛੁਰਾ ਮਾਰਿਆ। ਉਨਾਂ ਨੇ ਕਿਹਾ ਹੈ ਕਿ ਲੀਗਲ ਨੋਟਿਸ ਦੇ ਕੇ ਦੇਖੇ ਮੈਂ ਵੀ ਸਬੂਤ ਦੇਵਾਂਗੀ।

Related Post

Instagram