post

Jasbeer Singh

(Chief Editor)

Latest update

ਮੋਟਰ ਵ੍ਹੀਕਲ ਐਕਟ ਦੀ ਉਲੰਘਣਾਂ ਕਰਨ ਤੇ ਹੋਵੇਗਾ ਨਾਬਾਲਗ ਬੱਚਾ 2 ਪਹੀਆ ਅਤੇ 4 ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪ

post-img

ਮੋਟਰ ਵ੍ਹੀਕਲ ਐਕਟ ਦੀ ਉਲੰਘਣਾਂ ਕਰਨ ਤੇ ਹੋਵੇਗਾ ਨਾਬਾਲਗ ਬੱਚਾ 2 ਪਹੀਆ ਅਤੇ 4 ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25 ਹਜ਼ਾਰ ਦਾ ਜੁਰਮਾਨਾ ਚੰਡੀਗੜ੍ਹ : ਮੋਟਰ ਵ੍ਹੀਕਲ ਐਕਟ ਦੀ ਉਲੰਘਣਾ ਕਰਨ ਦੇ ਚਲਦਿਆਂ 31 ਜੁਲਾਈ ਤੋਂ ਬਾਅਦ ਨਾਬਾਲਗ ਬੱਚਾ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਤਿੰਨ ਸਾਲ ਦੀ ਕੈਦ ਅਤੇ 25 ਹਜ਼ਾਰ ਦਾ ਜੁਰਮਾਨਾ ਹੋਵੇਗਾ, ਜੇਕਰ ਮੰਗ ਕੇ ਕਿਸੇ ਦਾ ਵਾਹਨ ਚਲਾਇਆ ਜਾਂਦਾ ਹੈ ਤਾਂ ਮਾਲਕ ਖਿਲਾਫ ਹੋਵੇਗੀ ਸਖਤ ਕਾਰਵਾਈ। ਵਧੀਕ ਡਾਇਰੈਕਟਰ ਜਨਰਲ ਪੁਲਸ (ਟ੍ਰੈਫਿਕ) ਅਤੇ ਸੜਕ ਸੁਰੱਖਿਆ, ਪੰਜਾਬ, ਚੰਡੀਗੜ੍ਹ ਵੱਲੋ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋਂ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵ੍ਹੀਕਲ ਮਾਲਕ ਖਿ਼ਲਾਫ਼ ਕਾਰਵਾਈ ਅਮਲ `ਚ ਲਿਆਂਦੀ ਜਾਵੇਗੀ।

Related Post