post

Jasbeer Singh

(Chief Editor)

200 ਪ੍ਰਵਾਸੀਆਂ ਦਾ ਪਹਿਲਾ ਸਮੂਹ ਬੁਧਵਾਰ ਨੂੰ ਵਪਾਰਕ ਉਡਾਣ ਰਾਹੀਂ ਜੁਆਨ ਸੈਂਟਾਮਾਰੀਆ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚ

post-img

200 ਪ੍ਰਵਾਸੀਆਂ ਦਾ ਪਹਿਲਾ ਸਮੂਹ ਬੁਧਵਾਰ ਨੂੰ ਵਪਾਰਕ ਉਡਾਣ ਰਾਹੀਂ ਜੁਆਨ ਸੈਂਟਾਮਾਰੀਆ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇਗਾ : ਰਾਸ਼ਟਰਪਤੀ ਰੋਡਰਿਗੋ ਚੇਵਸ ਰੋਬਲਸ ਸਾਨ ਜੋਸ : ਕੋਸਟਾ ਰੀਕਾ ਨੇ ਭਾਰਤ ਅਤੇ ਮੱਧ ਏਸ਼ੀਆ ਸਮੇਤ ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਇਕ ‘ਪੁਲ’ ਦਾ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ । ਕੋਸਟਾ ਰੀਕਾ ਦੇ ਰਾਸ਼ਟਰਪਤੀ ਰੋਡਰਿਗੋ ਚੇਵਸ ਰੋਬਲਸ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ 200 ਪ੍ਰਵਾਸੀਆਂ ਦਾ ਪਹਿਲਾ ਸਮੂਹ ਬੁਧਵਾਰ ਨੂੰ ਵਪਾਰਕ ਉਡਾਣ ਰਾਹੀਂ ਜੁਆਨ ਸੈਂਟਾਮਾਰੀਆ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇਗਾ । ਕੋਸਟਾ ਰੀਕਾ ਦੀ ਸਰਕਾਰ ਨੇ 200 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ’ਚ ਸੰਯੁਕਤ ਰਾਜ ਅਮਰੀਕਾ ਨਾਲ ਸਹਿਯੋਗ ਕਰਨ ਲਈ ਸਹਿਮਤੀ ਦਿਤੀ । ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮੱਧ ਏਸ਼ੀਆ ਅਤੇ ਭਾਰਤ ਦੇ ਦੇਸ਼ਾਂ ਦੇ ਲੋਕ ਹਨ। ਰਿਲੀਜ਼ ਵਿਚ ਇਹ ਨਹੀਂ ਦਸਿਆ ਗਿਆ ਕਿ ਉਨ੍ਹਾਂ ਵਿਚੋਂ ਕਿੰਨੇ ਭਾਰਤ ਦੇ ਹਨ। ਕੋਸਟਾ ਰੀਕਾ ਉਨ੍ਹਾਂ ਲਈ ਅਪਣੇ ਮੂਲ ਦੇਸ਼ਾਂ ਤਕ ਪਹੁੰਚਣ ਲਈ ਇਕ ਪੁਲ ਦਾ ਕੰਮ ਕਰੇਗਾ ।

Related Post