post

Jasbeer Singh

(Chief Editor)

Latest update

ਰਾਮਪੁਰ `ਚ ਛੇਤੀ ਹੀ ਖੁੱਲ੍ਹ ਸਕੇਗਾ 50 ਵਿਘੇ ਜ਼ਮੀਨ `ਤੇ ਐਨ. ਡੀ. ਆਰ. ਐਫ. ਦਾ ਆਧਾਰ ਕੇਂਦਰ

post-img

ਰਾਮਪੁਰ `ਚ ਛੇਤੀ ਹੀ ਖੁੱਲ੍ਹ ਸਕੇਗਾ 50 ਵਿਘੇ ਜ਼ਮੀਨ `ਤੇ ਐਨ. ਡੀ. ਆਰ. ਐਫ. ਦਾ ਆਧਾਰ ਕੇਂਦਰ ਸਿ਼ਮਲਾ : ਨਗਰ ਕੌਂਸਲ ਰਾਮਪੁਰ ਦੇ ਖੇਤਰ ਦੇ ਡਕੋਲਡ ਵਿਚ ਕਰੀਬ 50 ਵਿਘੇ ਜ਼ਮੀਨ ਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ. ਡੀ. ਆਰ. ਐਫ.) ਦਾ ਆਧਾਰ ਕੇਂਦਰ ਛੇਤੀ ਹੀ ਖੁੱਲ੍ਹ ਸਕੇਗਾ ਕਿਉਂਕਿ ਜਿਸ ਜ਼ਮੀਨ ਤੇ ਇਹ ਕੇਂਦਰ ਖੁੱਲ੍ਹਣਾ ਹੈ ਉਹ ਜ਼ਮੀਨ ਵੀ ਐਨ. ਡੀ. ਆਰ. ਐਫ. ਦੇ ਨਾਮ ਹੋ ਚੁੱਕੀ ਹੈ। ਉਪਰੋਕਤ ਕੇਂਦਰ ਦੇ ਖੁੱਲ੍ਹਣ ਨਾਲ ਕਿਨੌਰ, ਕੁੱਲੂ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਵਿੱਚ ਕੁਦਰਤੀ ਅਤੇ ਹੋਰ ਆਫ਼ਤਾਂ ਦੀ ਸਥਿਤੀ ਵਿੱਚ ਐਨ. ਡੀ. ਆਰ. ਐਫ. ਦੇ ਕਰਮਚਾਰੀ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਹੋ ਸਕਣਗੇ । ਜਿ਼ਕਰਯੋਗ ਹੈ ਕਿ ਹਿਮਾਚਲ `ਚ ਐਨ. ਡੀ. ਆਰ. ਐਫ. ਦੀਆਂ ਜੋ ਤਿੰਨ ਕੰਪਨੀਆਂ ਕੰਮ ਕਰ ਰਹੀਆਂ ਹਨ ਰਾਮਪੁਰ, ਮੰਡੀ ਅਤੇ ਨਾਲਾਗੜ੍ਹ ਵਿੱਚ ਤਾਇਨਾਤ ਹਨ । ਰਾਮਪੁਰ ਦੇ ਜਿਊਰੀ ਵਿੱਚ ਐਨ. ਡੀ. ਆਰ. ਐਫ. ਕੰਪਨੀ ਆਰਜ਼ੀ ਤੌਰ ’ਤੇ ਚੱਲ ਰਹੀ ਹੈ । ਦੱਸਣਯੋਗ ਹੈ ਕਿ ਰਾਮਪੁਰ ਅਤੇ ਕਿਨੌਰ ਆਫ਼ਤ ਦੇ ਮੱਦੇਨਜ਼ਰ ਬਹੁਤ ਸੰਵੇਦਨਸ਼ੀਲ ਹਨ। ਇੱਥੇ ਸਤਲੁਜ ਦਰਿਆ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ, ਜਦਕਿ ਸੜਕ ਹਾਦਸਿਆਂ ਅਤੇ ਕੁਦਰਤੀ ਆਫ਼ਤਾਂ ਦੌਰਾਨ ਵੀ ਐਨ. ਡੀ. ਆਰ. ਐਫ. ਰਾਹਤ ਅਤੇ ਬਚਾਅ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ । ਐਨ. ਡੀ. ਆਰ. ਐਫ. ਦੇ ਜਵਾਨਾਂ ਨੇ ਰਾਮਪੁਰ ਖੇਤਰ ਵਿੱਚ ਪਿਛਲੇ ਸਾਲ 31 ਜੁਲਾਈ ਨੂੰ ਸਮੇਜ ਪਿੰਡ ਦੇ ਹੜ੍ਹ ਵਿੱਚ ਵਹਿ ਗਏ ਲੋਕਾਂ ਦੀ ਤਲਾਸ਼ੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਐਸ. ਡੀ. ਐਮ. ਰਾਮਪੁਰ ਨਿਸ਼ਾਂਤ ਤੋਮਰ ਨੇ ਦੱਸਿਆ ਕਿ ਦਕੋਲਾਧ ਵਿੱਚ 50 ਵਿੱਘੇ ਜ਼ਮੀਨ ਐਨ. ਡੀ. ਆਰ. ਐਫ. ਦੇ ਨਾਂ ’ਤੇ ਹੈ । ਇੱਥੇ ਆਪਣਾ ਆਧਾਰ ਕੇਂਦਰ ਬਣਾਏਗਾ ।

Related Post