ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਦੋ ਜਹਾਜ਼ ਪਹੁੰਚਣਗੇ 15 ਤੇ 16 ਨੂੰ
- by Jasbeer Singh
- February 14, 2025
ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਦੋ ਜਹਾਜ਼ ਪਹੁੰਚਣਗੇ 15 ਤੇ 16 ਨੂੰ ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਸ਼ੁਰੂ ਕੀਤੀ ਜਾ ਚੁੱਕੀ ਪ੍ਰਕਿਰਿਆ ਦੇ ਚਲਦਿਆਂ ਅਮਰੀਕਾ ਵਲੋਂ ਫਿਰ ਇਕ ਵਾਰ ਦੋ ਜਹਾਜ਼ ਭਾਰਤੀਆਂ ਨੂੰ ਲੈ ਕੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣਗੇ । ਪ੍ਰਾਪਤ ਜਾਣਕਾਰੀ ਅਨੁਸਾਰ ਇਕ ਜਹਾਜ਼ ਪਹਿਲਾਂ 15 ਫਰਵਰੀ ਨੂੰ 119 ਭਾਰਤੀਆਂ ਨੂੰ ਲੈ ਕੇ ਪਹੁੰਚੇਗਾ, ਜਿਸ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਸਨੀਕ ਸ਼ਾਮਲ ਹੋਣਗੇ। ਇਥੇ ਹੀ ਬਸ ਨਹੀਂ ਇਸੇ ਤਰ੍ਹਾਂ 16 ਫਰਵਰੀ ਨੂੰ ੀ ਇਕ ਹੋਰ ਜਹਾਜ਼ ਦੇ ਭਾਰਤੀਆਂ ਨੂੰ ਲੈ ਕੇ ਪਹੁੰਚਣ ਦੀਆਂ ਸੂਚਨਾਵਾਂ ਹਨ।ਦੱਸਣਯੋਗ ਹੈ ਕਿ ਸਭ ਤੋਂ ਵੱਧ 67 ਪ੍ਰਵਾਸੀ ਪੰਜਾਬ ਤੋਂ ਹਨ । ਦੂਜੀ ਉਡਾਣ ਵਿੱਚ ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂ. ਪੀ. 3, ਗੋਆ ਤੋਂ 2, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2, ਹਿਮਾਚਲ ਅਤੇ ਜੰਮੂ ਅਤੇ ਕਸ਼ਮੀਰ ਤੋਂ 1-1 ਭਾਰਤੀ ਸ਼ਾਮਲ ਹਨ । ਅਮਰੀਕਾ ਵਲੋਂ ਚੁੱਕਿਆ ਗਿਆ ਇਹ ਸਖ਼ਤ ਕਦਮ ਪਰਵਾਸ ਨੀਤੀ ਦੇ ਚਲਦਿਆਂ ਚੁੱਕਿਆ ਗਿਆ ਹੈ ।
