post

Jasbeer Singh

(Chief Editor)

Patiala News

ਮਾਨਵਤਾ ਦੀ ਤਬਾਹੀ ਲਈ ਨਹੀਂ ਸਗੋਂ ਮਾਨਵਤਾ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਲਈ ਯਤਨ ਕੀਤੇ ਜਾਣ ਤਾਂ ਇਹ ਧਰਤੀ ਸਵਰਗ ਬਣ ਜਾਵ

post-img

ਮਾਨਵਤਾ ਦੀ ਤਬਾਹੀ ਲਈ ਨਹੀਂ ਸਗੋਂ ਮਾਨਵਤਾ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਲਈ ਯਤਨ ਕੀਤੇ ਜਾਣ ਤਾਂ ਇਹ ਧਰਤੀ ਸਵਰਗ ਬਣ ਜਾਵੇਗੀ : ਭਾਰਤ ਰਤਨ ਨੈਲਸਨ ਮੰਡੇਲਾ ਪਟਿਆਲਾ, 14 ਜੁਲਾਈ 2025 : ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਡਾਕਟਰ ਨੈਲਸਨ ਮੰਡੇਲਾ ਜੀ ਜਿਨ੍ਹਾਂ ਨੇ ਆਪਣੇ ਬੁਲੰਦ ਹੌਸਲਿਆਂ ਪੱਕੇ ਇਰਾਦੇ ਅਤੇ ਮਾਨਵਤਾ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਅਤੇ ਦੁਨੀਆ ਵਿੱਚ ਅਮਨ ਸ਼ਾਂਤੀ ਭਾਈਚਾਰੇ ਲਈ ਜ਼ੰਗੀ ਪੱਧਰ ਤੇ ਸਰਕਾਰਾਂ ਵਿਰੁੱਧ ਸੰਘਰਸ਼ ਕਰਦੇ ਹੋਏ, ਇੱਕ ਝੁੰਗੀ ਤੋਂ ਰਾਸ਼ਟਰਪਤੀ ਤੱਕ ਦਾ ਸਫ਼ਰ, 90 ਸਾਲਾਂ ਵਿਚ ਪੂਰਾ ਕੀਤਾ ਦੇ ਜਨਮ ਦਿਹਾੜੇ, ਸਾਨੂੰ ਉਨ੍ਹਾਂ ਨੂੰ ਅਤੇ ਅਜਿਹੀਆਂ ਮਹਾਨ ਸ਼ਖਸੀਅਤਾਂ ਦੀਆਂ ਗਤੀਵਿਧੀਆਂ, ਰਾਸ਼ਟਰ, ਮਾਨਵਤਾ, ਪ੍ਰਤੀ ਪ੍ਰੇਮ, ਹਮਦਰਦੀ, ਸਤਿਕਾਰ, ਸਨਮਾਨ ਨੂੰ ਯਾਦ ਕਰਕੇ ਅੱਜ ਦੇ ਨੋਜਵਾਨਾਂ ਰਾਜਨੀਤਕ ਅਤੇ ਧਾਰਮਿਕ ਲੀਡਰਾਂ ਨੂੰ ਦੱਸਣਾ ਚਾਹੁੰਦਾ ਹੈ। ਕਿ ਮਾਨਵਤਾ ਨੂੰ ਬਚਾਉਣ ਲਈ ਯਤਨ ਕਰਨੇ ਹੀ ਅਸਲ ਧਰਮ ਅਤੇ ਕਾਰਜਪ੍ਰਣਾਲੀਆ ਹਨ।ਉਨ੍ਹਾਂ ਦਾ ਜਨਮ 18 ਜੁਲਾਈ 1918 ਨੂੰ ਹੋਇਆ ਸੀ। ਉਨ੍ਹਾਂ ਦੇ ਮਾਤਾ ਪਿਤਾ ਬਜ਼ੁਰਗ ਅਤੇ ਭੈਣ ਭਰਾ, ਝੂੱਗੀ ਵਿੱਚ ਰਹਿੰਦੇ ਸਨ। ਮਜ਼ਦੂਰੀ ਕਰਕੇ ਜੀਵਨ ਬਤੀਤ ਕਰਦੇ ਸਨ। ਰੰਗਭੇਦ ਕਾਰਨ, ਨੈਲਸਨ ਮੰਡੇਲਾ ਅਤੇ ਉਨ੍ਹਾਂ ਵਰਗੇ ਹਜ਼ਾਰਾਂ ਬੱਚਿਆਂ ਨੋਜਵਾਨਾਂ ਬਜ਼ੁਰਗਾਂ ਨੂੰ ਸਕੂਲਾਂ ਅਤੇ ਸਮਾਜ ਵਿਖੇ ਬਹੁਤ ਜਲਾਲਤਾ ਸਹਿਣੀਆਂ ਪੈਂਦੀਆਂ ਸਨ। ਕਾਲੇ ਰੰਗ ਦੇ, ਗਰੀਬ ਬੱਚਿਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ ਅਤੇ ਸਿਖਿਆ ਤੋਂ ਦੂਰ ਰੱਖਿਆ ਜਾਂਦਾ ਸੀ। ਨੈਲਸਨ ਮੰਡੇਲਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ।ਉਨ੍ਹਾਂ ਨਾਲ ਪੁਲਿਸ ਵਲੋਂ ਵੀ ਮਾੜਾ ਵਰਤਾਓ ਕੀਤਾ ਜਾਂਦਾ ਸੀ ਪਰ ਉਹ ਪੱਕੇ ਇਰਾਦੇ ਨਾਲ ਪ੍ਰਸ਼ਾਸਨ ਅਤੇ ਕਾਨੂੰਨ ਦਾ ਵਿਰੋਧ ਕਰਦੇ ਰਹੇ। ਸਰਕਾਰ ਵੱਲੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਉਹ 27 ਸਾਲ ਜੇਲਾਂ ਵਿੱਚ ਹੀ ਬੰਦ ਰਹੇ ਪਰ ਰੰਗਭੇਦ ਅਤੇ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਦੇ ਰਹੇ। ਉਨ੍ਹਾਂ ਬਾਰੇ ਅਖ਼ਬਾਰਾਂ ਵਿਖੇ ਵੀ ਖਬਰਾਂ ਪ੍ਰਕਾਸ਼ਿਤ ਹੋਈਆਂ ਤਾਂ 27 ਸਾਲਾਂ ਬਾਅਦ ਉਨ੍ਹਾਂ ਨੂੰ ਜੇਲ ਤੋਂ ਬਾਹਰ ਕੱਢ ਦਿੱਤਾ ਅਤੇ ਦੇਸ਼ ਨਿਕਾਲਾ ਦੇ ਦਿੱਤਾ। ਉਨ੍ਹਾਂ ਨੇ ਵਿਦੇਸ਼ਾਂ ਵਿਖੇ ਵੀ ਜਾਕੇ, ਰੰਗਭੇਦ ਵਿਰੁੱਧ ਸੰਘਰਸ਼ ਕੀਤਾ। ਭਾਰਤ ਵਲੋਂ ਉਨ੍ਹਾਂ ਨੂੰ 1990 ਨੂੰ ਭਾਰਤ ਬੁਲਾਇਆ ਅਤੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਉਹ ਇਕੋਂ ਇੱਕ ਵਿਦੇਸ਼ੀ ਹਨ ਜਿਨ੍ਹਾਂ ਨੂੰ ਭਾਰਤ ਰਤਨ ਸਨਮਾਨ ਦਿੱਤਾ ਗਿਆ ਹੈ। 1993 ਵਿੱਚ ਉਨ੍ਹਾਂ ਨੂੰ ਨੋਬਲ ਅਮਨ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ 1994 ਤੋਂ 1999 ਤੱਕ ਅਫਰੀਕਾ ਦੇ ਰਾਸ਼ਟਰਪਤੀ ਵੀ ਰਹੇ। ਉਨ੍ਹਾਂ ਨੂੰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਲੋਂ 260 ਸਨਮਾਨ ਪ੍ਰਾਪਤ ਹੋਏ ।ਉਨ੍ਹਾਂ ਨੇ ਜੰਗਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਕਿ ਜਿਹੜੇ ਦੇਸ਼ਾਂ ਵਲੋਂ ਦੂਸਰੇ ਦੇਸ਼ਾਂ ਦੇ ਨਾਗਰਿਕਾਂ, ਬੱਚਿਆਂ ਪਸ਼ੂ ਪੰਛੀਆਂ, ਸੈਨਿਕਾਂ ਨੂੰ ਮਾਰਨ ਅਤੇ ਬਰਬਾਦ ਕਰਨ ਲਈ, ਹਥਿਆਰ ਬੰਬ ਬਾਰੂਦ ਬਣਾਉਣ ਦੀਆਂ ਫੈਕਟਰੀਆਂ ਅਤੇ ਸਾਇੰਸਦਾਨਾਂ ਦੀ ਵਰਤੇ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਹਥਿਆਰਾਂ ਬੰਬਾਂ ਅਤੇ ਸੈਨਿਕਾਂ ਖਰਚਿਆਂ ਦੇ ਧੰਨ ਦੌਲਤ ਅਤੇ ਫੈਕਟਰੀਆਂ ਵਿਖੇ ਕੰਮ ਕਰਦੇ ਸਾਇੰਸਦਾਨਾਂ ਵਿਗਿਆਨੀਆ ਦੇ ਗੁਣ ਗਿਆਨ ਦੀ ਵਰਤੋਂ, ਮਾਨਵਤਾ, ਬੱਚਿਆਂ, ਨੋਜਵਾਨਾਂ, ਵਾਤਾਵਰਨ ਪਸ਼ੂ ਪੰਛੀਆਂ ਦੀ ਚੰਗੀ ਤੋਂ ਚੰਗੇਰੀ ਸਿਹਤ, ਸਿਖਿਆ, ਗਿਆਨ, ਮਰਿਆਦਾਵਾਂ, ਫਰਜ਼ਾਂ, ਇਨਸਾਨੀਅਤ ਪ੍ਰਤੀ ਪ੍ਰੇਮ ਹਮਦਰਦੀ ਸਤਿਕਾਰ ਦੀਆਂ ਆਦਤਾਂ ਵਾਤਾਵਰਣ ਭਾਵਨਾਵਾਂ ਜ਼ੁਮੇਵਾਰੀਆ ਉਜਾਗਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਬੱਚਿਆਂ ਨੋਜਵਾਨਾਂ ਨੂੰ ਚੰਗੀ ਸਿਖਿਆ ਦੇ ਨਾਲ ਚੰਗੇ ਸੰਸਕਾਰ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਆਗਿਆ ਪਾਲਣ ਵਰਗੇ ਗੁਣ ਗਿਆਨ, ਵੀਚਾਰ, ਭਾਵਨਾਵਾਂ ਆਦਤਾਂ ਅਤੇ ਮਾਹੌਲ ਦਿੱਤੇ ਜਾਣ। ਧਰਤੀ ਮਾਂ, ਵਾਤਾਵਰਨ ਅਤੇ ਕੁਦਰਤ ਨੂੰ ਫੁੱਲਾਂ ਫਲਾਂ ਸੰਤੁਲਿਤ ਭੋਜਨ ਪਾਣੀ ਹਵਾਵਾਂ ਨਾਲ ਸ਼ਿੰਗਾਰਨ ਲਈ ਦਰਖਤਹੀ ਦਰਖਤ ਲਗਾਏ ਜਾਣ। ਜਿਸ ਨਾਲ ਮਾਨਵਤਾ ਪਸ਼ੂ ਪੰਛੀਆਂ ਨੂੰ ਭੋਜਨ ਪਾਣੀ ਹਵਾਵਾਂ ਸਹਾਰਾ ਸਿਹਤ ਤੰਦਰੁਸਤੀ ਅਰੋਗਤਾ ਸੁਰੱਖਿਆ ਸਨਮਾਨ ਖੁਸ਼ਹਾਲੀ ਉਨਤੀ ਮਿਲ ਸਕੇ। ਸਾਰੇ ਇਨਸਾਨ ਪ੍ਰਮਾਤਮਾ ਦੀ ਕਿਰਪਾ ਨਾਲ ਧਰਤੀ ਮਾਂ ਦੀ ਗੋਦ ਵਿਚ ਆਏਂ ਹਨ। ਉਨ੍ਹਾਂ ਨੂੰ ਪ੍ਰਮਾਤਮਾ ਦਾ ਵਰਦਾਨ ਸਮਝਿਆ ਜਾਵੇ ਅਤੇ ਸਨਮਾਨ ਕੀਤਾ ਜਾਵੇ। ਪਰ ਉਨ੍ਹਾਂ ਦੀਆਂ ਹਤਿਆਵਾਂ ਕਰਨ ਲਈ ਹਥਿਆਰਾਂ ਬੰਬਾਂ ਬਾਰੂਦ ਦੀ ਉਤਪਤੀ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਸੀ ਕਿ ਜਿਤਨਾ ਧੰਨ ਦੌਲਤ ਜੰਗਾਂ,ਬਾਰੂਦ ਅਤੇ ਸੈਨਿਕਾਂ ਰਾਹੀਂ ਤਬਾਹੀਆਂ ਕਰਨ ਲਈ ਵਰਤੇ ਜਾਂਦੇ ਹਨ। ਉਸ ਧੰਨ ਦੌਲਤ ਨਾਲ ਧਰਤੀ ਮਾਂ ਵਾਤਾਵਰਨ ਨੂੰ ਸੁੰਦਰ ਸਵੱਛ ਨਿਰੋਗੀ ਬਣਾਇਆ ਜਾਵੇ। ਰਾਜੇ ਮਹਾਰਾਜੇ ਰਾਸ਼ਟਪਤੀ ਜਾਂ ਅਤੇ ਸਰਕਾਰਾਂ ਆਪਣੇ ਅਤੇ ਪੜੋਸੀ ਦੂਜੇ ਦੇਸ਼ਾਂ , ਗਰੀਬ ਮੁਲਕਾਂ ਦੇ ਲੋਕਾਂ ਬੱਚਿਆਂ ਦੀ ਸੁਰੱਖਿਆ, ਖੁਸ਼ਹਾਲੀ, ਉਨਤੀ, ਭਾਈਚਾਰੇ ਲਈ ਯਤਨ ਕਰਨ ਤਾਂ ਜ਼ੋ ਇਹ ਧਰਤੀ ਇੱਕ ਪਰਿਵਾਰ ਬਣ ਜਾਵੇ। ਸਰਹੱਦਾਂ ਤੇ ਪਹਿਰੇ ਅਤੇ ਹਥਿਆਰ ਨਹੀਂ, ਫੁੱਲ ਫਲ ਭੋਜਨ, ਪਾਣੀ, ਹਵਾਵਾਂ ਰਾਹੀਂ ਪੜੋਸੀਆਂ ਨੂੰ ਦੋਸਤਾਂ ਵਾਂਗ ਸਨਮਾਨ ਦਿੱਤਾ ਜਾਵੇ ਕਿਉਂਕਿ ਪ੍ਰਮਾਤਮਾ ਨੇ ਸੱਭ ਨੂੰ ਜੀਵਨ ਬਤੀਤ ਕਰਨ ਲਈ, ਧਰਤੀ ਮਾਂ ਦੀ ਗੋਦ ਵਿੱਚੋਂ ਭੋਜਨ, ਪਾਣੀ, ਹਵਾਵਾਂ, ਦਰਖਤ, ਪੋਦੇ ਦਵਾਈਆਂ ਖਣਿਜ ਪਦਾਰਥ, ਸੋਨਾ ਚਾਂਦੀ ਹੀਰੇ ਮੋਤੀ ਪੈਟਰੋਲੀਅਮ ਪਦਾਰਥ ਦਿੱਤੇ ਹਨ। ਦਿਲਾਂ ਵਿਚੋਂ ਨਫਰਤਾਂ ਹਿੰਸਾਂ ਆਕੜ ਹੰਕਾਰ ਲਾਲਚ ਲੁਟਮਾਰਾ ਬੇਈਮਾਨੀਆਂ ਹੇਰਾਫੇਰੀਆਂ ਦੀਆਂ ਭਾਵਨਾਵਾਂ ਵਿਚਾਰ ਆਦਤਾਂ ਮਿਟਾਉਣ ਲਈ, ਬਚਪਨ ਨੂੰ ਪਿਆਰ ਸਤਿਕਾਰ ਸਨਮਾਨ ਹਮਦਰਦੀ ਅਨੁਸ਼ਾਸਨ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਆਗਿਆ ਪਾਲਣ ਸਖ਼ਤ ਮਿਹਨਤ ਇਮਾਨਦਾਰੀ ਨਾਲ ਉਜਾਗਰ ਕੀਤਾ ਜਾਵੇ। ਬਚਪਨ ਵਿੱਚ ਪੈਦਾ ਹੋਈਆਂ ਭਾਵਨਾਵਾਂ ਵਿਚਾਰ ਆਦਤਾਂ ਵਾਤਾਵਰਣ ਹੀ ਭਵਿੱਖ ਲਈ ਅਮਨ ਸ਼ਾਂਤੀ, ਭਾਈਚਾਰੇ ਜਾਂ ਨਫਰਤਾਂ ਹਿੰਸਾਂ ਅਤਿਆਚਾਰ ਜੰਗਾਂ ਮਹਾਂਮਾਰੀਆਂ ਪੈਦਾ ਕਰਦੇ ਹਨ। ਬੱਚਿਆਂ ਨੋਜਵਾਨਾਂ ਨੂੰ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕਰਨਾ, ਚੰਗੇਰੇ ਭਵਿੱਖ ਦਾ ਨਿਰਮਾਣ ਕਰ ਸਕਦੇ ਹਨ। ਸਾਨੂੰ ਸਿਖਿਆ ਸੰਸਥਾਵਾਂ ਵਿਖੇ ਅਜਿਹੀਆਂ ਮਹਾਨ ਸ਼ਖਸੀਅਤਾਂ ਦੇ ਜੀਵਨ ਚਰਿੱਤਰ ਉਜਾਗਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਗੁਰੂਆਂ ਅਵਤਾਰਾਂ ਰਿਸ਼ੀਆਂ ਮੁਨੀਆਂ ਦੇਸ਼ ਭਗਤਾਂ ਸੂਰਬੀਰਾਂ ਯੋਧਿਆਂ ਦੀਆਂ ਪੂਜਾ ਭਗਤੀਆ ਕਰਨ ਦੀ ਥਾਂ, ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੀਆਂ ਕਥਾ ਕਹਾਣੀਆਂ ਬੱਚਿਆਂ ਨੂੰ ਸੁਣਾਉਣੀਆਂ ਜ਼ਰੂਰੀ ਹਨ। ਸਿਖਿਆ ਦਾ ਉਦੇਸ਼, ਧੰਨ ਦੌਲਤ ਡਾਲਰ ਕਮਾਉਣੇ ਨਹੀਂ ਸਗੋਂ ਗਿਆਨ ਲੈਕੇ ਮਾਨਵਤਾ ਦੀ ਸੁਰੱਖਿਆ ਉਨਤੀ ਖੁਸ਼ਹਾਲੀ ਲਈ ਯਤਨ ਕਰਨੇ ਹੋਣੇ ਚਾਹੀਦੇ ਹਨ। ਸ੍ਰੀਮਤੀ ਸਰਲਾ ਭਟਨਾਗਰ ਪ੍ਰਿੰਸੀਪਲ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ 79861-37379

Related Post