
ਗੈਰ-ਕਾਨੂੰਨੀ ਗਤੀਵਿਧੀਆਂ ਦਾ ਸ਼ੱਕ ਹੁੰਦਾ ਹੈ ਤਾਂ ਕੰਪਨੀ ਇਨ੍ਹਾਂ ਯੂਜ਼ਰਜ਼ ਦੇ ਫੋਨ ਨੰਬਰ ਅਤੇ ਐਡਰੈੱਸ ਸਰਕਾਰ ਨਾਲ ਸ਼ੇ
- by Jasbeer Singh
- September 25, 2024

ਗੈਰ-ਕਾਨੂੰਨੀ ਗਤੀਵਿਧੀਆਂ ਦਾ ਸ਼ੱਕ ਹੁੰਦਾ ਹੈ ਤਾਂ ਕੰਪਨੀ ਇਨ੍ਹਾਂ ਯੂਜ਼ਰਜ਼ ਦੇ ਫੋਨ ਨੰਬਰ ਅਤੇ ਐਡਰੈੱਸ ਸਰਕਾਰ ਨਾਲ ਸ਼ੇਅਰ ਕਰੇਗੀ : ਟੈਲੀਗ੍ਰਾਮ ਸੀਈਓ ਪਾਵੇਲ ਡੁਰੋਵ ਨਵੀਂ ਦਿੱਲੀ : ਕਲਾਊਡ ਆਧਾਰਿਤ ਡੈਸਕਟਾਪ ਅਤੇ ਮੋਬਾਈਲ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ। ਟੈਲੀਗ੍ਰਾਮ ਦੇ ਸੀਈਓ ਪਾਵੇਲ ਡੁਰੋਵ ਨੇ ਐਲਾਨ ਕੀਤਾ ਹੈ ਕਿ ਕੰਪਨੀ ਲਾਅ ਇਨਫੋਰਸਮੈਂਟ ਨਾਲ ਯੂਜ਼ਰਜ਼ ਦੇ ਵੇਰਵੇ ਸਾਂਝੇ ਕਰੇਗੀ । ਜੇ ਟੈਲੀਗ੍ਰਾਮ ਯੂਜ਼ਰਜ਼ `ਤੇ ਗੈਰ-ਕਾਨੂੰਨੀ ਗਤੀਵਿਧੀਆਂ ਦਾ ਸ਼ੱਕ ਹੁੰਦਾ ਹੈ ਤਾਂ ਕੰਪਨੀ ਇਨ੍ਹਾਂ ਯੂਜ਼ਰਜ਼ ਦੇ ਫੋਨ ਨੰਬਰ ਅਤੇ ਐਡਰੈੱਸ ਸਰਕਾਰ ਨਾਲ ਸ਼ੇਅਰ ਕਰੇਗੀ। ਇਹ ਨਵੀਂ ਅਪਡੇਟ ਪਿਛਲੇ ਮਹੀਨੇ ਫਰਾਂਸੀਸੀ ਅਧਿਕਾਰੀਆਂ ਦੁਆਰਾ ਡੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਆਈ ਹੈ। ਉਸ ’ਤੇ ਟੈਲੀਗ੍ਰਾਮ ਉਪਰ ਗੈਰ-ਕਾਨੂੰਨੀ ਗਤੀਵਿਧੀਆਂ ਦੀ ਜਾਂਚ ਵਿਚ ਸਹਿਯੋਗ ਨਾ ਦੇਣ ਦੇ ਦੋਸ਼ ਲੱਗੇ ਸਨ ਡੁਰੋਵ ਨੇ ਜਾਣਕਾਰੀ ਦਿੱਤੀ ਹੈ ਕਿ ਟੈਲੀਗ੍ਰਾਮ ਨੇ ਨਵੇਂ ਬਦਲਾਅ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਨਿਯਮਾਂ ਅਤੇ ਸੇਵਾ ਦੀਆਂ ਸ਼ਰਤਾਂ ਨੂੰ ਅਪਡੇਟ ਕੀਤਾ ਹੈ । ਟੈਲੀਗ੍ਰਾਮ ਦੇ ਸਰਚ ਫੀਚਰ ਨੂੰ ਲੈ ਕੇ ਵੀ ਵੱਡੀ ਅਪਡੇਟ ਹੈ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਟੈਲੀਗ੍ਰਾਮ ਦੇ ਸਰਚ ਫੀਚਰ ਰਾਹੀਂ ਗੈਰ-ਕਾਨੂੰਨੀ ਸਾਮਾਨ ਜਾਂ ਸਮੱਗਰੀ ਦੀ ਖੋਜ `ਤੇ ਪਾਬੰਦੀ ਲਗਾਈ ਜਾਵੇਗੀ । ਜੇ ਕੋਈ ਵੀ ਟੈਲੀਗ੍ਰਾਮ ਯੂਜ਼ਰ ਪਲੇਟਫਾਰਮ `ਤੇ ਸਰਚ ਆਈਕਨ ਨਾਲ ਅਜਿਹੀ ਗਲਤ ਸਮੱਗਰੀ ਨੂੰ ਲੱਭਦਾ ਹੈ ਜਾਂ ਸਾਂਝਾ ਕਰਦਾ ਹੈ, ਤਾਂ ਉਸ ਦਾ ਵੇਰਵਾ ਸਿੱਧਾ ਸਰਕਾਰੀ ਅਧਿਕਾਰੀਆਂ ਕੋਲ ਜਾਵੇਗਾ ।