
ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਾਉਣ ਵਾਲੇ ਆਗੂਆਂ ਨੇ ਜੇ ਪਾਰਟੀ ਲਈ ਕੰਮ ਕੀਤਾ ਹੁੰਦਾ, ਤਾਂ ਨਤੀਜੇ ਅੱਜ ਹੋਰ ਹੋਣੇ ਸੀ -ਜੱ
- by Jasbeer Singh
- July 7, 2024

ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਾਉਣ ਵਾਲੇ ਆਗੂਆਂ ਨੇ ਜੇ ਪਾਰਟੀ ਲਈ ਕੰਮ ਕੀਤਾ ਹੁੰਦਾ, ਤਾਂ ਨਤੀਜੇ ਅੱਜ ਹੋਰ ਹੋਣੇ ਸੀ -ਜੱਸਾ ਖੋਖ ਨਾਭਾ 7 ਜੂਲਾਈ () ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਦੋਸ਼ ਲਾਉਣ ਵਲੇ ਆਗੂਆਂ ਨੇ ਜੇਕਰ ਪਾਰਟੀ ਲਈ ਮਿਹਨਤ ਕੀਤੀ ਹੁੰਦੀ ਤਾਂ ਅੱਜ ਨਤੀਜੇ ਹੋਰ ਹੋਣੇ ਸੀ ਇਸ ਸਬੰਧੀ ਮੁੱਖ ਬੁਲਾਰਾ ਅਤੇ ਜਨਰਲ ਸਕੱਤਰ ਯੂਥ ਅਕਾਲੀ ਦਲ ਜੱਸਾ ਖੋਖ ਨੇ ਪ੍ਰੈਸ ਵਾਰਤਾ ਦੋਰਾਨ ਕਿਹਾ ਉਨਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਰੋਮਣੀ ਅਕਾਲੀ ਦਲ ਦੀ ਸ਼ਲਾਘਾ ਕਰਦਿਆਂ ਕਿਹਾ ਉਹ ਪਾਰਟੀ ਦੀ ਮੂਜਬੂਤੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਜਦ ਕਿ ਬਾਗੀ ਆਗੂ ਅਪਣੀਆਂ ਨਾਕਾਮੀਆਂ ਛੁਪਾਉਣਾ ਲਈ ਅਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਬਜਾਏ ਸਾਰਾ ਦੋਸ਼ ਪਾਰਟੀ ਪਧਾਨ ਸਿਰ ਮੜਨ ਲੱਗੇ ਹੋਏ ਹਨ ਇਹੀ ਆਗੂ ਪਾਰਟੀ ਦੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਦੀ ਤਾਰੀਫ਼ ਕਰਦੇ ਥੱਕਦੇ ਨਹੀਂ ਸਨ ਹਰ ਵੇਲੇ ਉਸ ਦੇ ਅੱਗੇ ਪਿੱਛੇ ਦਿਖਾਈ ਦਿੰਦੇ ਸਨ ਅਤੇ ਸੱਤਾ ਦਾ ਸੁੱਖ ਮਾਨਣ ਵਾਲੇ ਇਹ ਆਗੂ ਅੱਜ ਪਾਰਟੀ ਨੂੰ ਲੋੜ ਵੇਲੇ ਦੁਸਰੀਆਂ ਪਾਰਟੀਆਂ ਦੇ ਇਸ਼ਾਰੇ ਤੇ ਬਹਾਨੇਬਾਜੀ ਕਰਦਿਆਂ ਭੱਜ ਰਹੇ ਹਨ