post

Jasbeer Singh

(Chief Editor)

Patiala News

ਮਾਮਲਾ ਤੇਜ ਰਫਤਾਰ ਟਰੈਕਟਰ ਵਲੋਂ ਦੋ ਮਜ਼ਦੂਰ ਔਰਤਾਂ ਨੂੰ ਦਰੜਨ ਦਾ

post-img

ਮਾਮਲਾ ਤੇਜ ਰਫਤਾਰ ਟਰੈਕਟਰ ਵਲੋਂ ਦੋ ਮਜ਼ਦੂਰ ਔਰਤਾਂ ਨੂੰ ਦਰੜਨ ਦਾ -ਮ੍ਰਿਤਕ ਮਜ਼ਦੂਰ ਔਰਤਾਂ ਦੇ ਪਰਿਵਾਰ ਨਾਲ ਡਾ. ਜਤਿੰਦਰ ਸਿੰਘ ਮੱਟੂ ਨੇ ਕੀਤਾ ਦੁੱਖ ਸਾਂਝਾ - ਨਾਭਾ 7 ਜੁਲਾਈ () : ਪਿਛਲੇ ਦਿਨੀਂ ਨਾਭਾ ਹਲਕੇ ਦੇ ਪਿੰਡ ਤੁੰਗਾਂ ਵਿਖੇ ਮਨਗਰੇਗਾ ਸਕੀਮ ਤਹਿਤ ਕੰਮ ਰਹੇ ਮਜ਼ਦੂਰਾਂ ਉੱਪਰ ਪ੍ਰਵਾਸੀ ਮਜ਼ਦੂਰਾਂ ਵਲੋਂ ਤੇਜ ਰਫਤਾਰ ਟਰੈਕਟਰ ਚੜਾ ਦਿੱਤਾ ਸੀ, ਜਿਸ ਕਾਰਣ ਪਿੰਡ ਤੁੰਗਾਂ ਦੀ ਜਰਨੈਲ ਕੌਰ ਅਤੇ ਹਿੰਮਤਪੁਰਾ ਦੀ ਦਰੋਪਤੀ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਸੀ ਅਤੇ ਅੱਧੀ ਦਰਜਨ ਤੋਂ ਵੱਧ ਮਜ਼ਦੂਰ ਔਰਤਾਂ ਜਖਮੀ ਹੋ ਗਈਆਂ ਸਨ। ਪਿੰਡ ਤੁੰਗਾਂ ਦੀ ਮਜ਼ਦੂਰ ਮਹਿਲਾ ਜਰਨੈਲ ਕੌਰ ਦੇ ਅੰਤਿਮ ਸਸਕਾਰ ਮੌਕੇ ਹਾਜਰ ਹੋਏ ਸਮਾਜ ਸੇਵੀ ਡਾ. ਜਤਿੰਦਰ ਸਿੰਘ ਮੱਟੂ ਨੇ ਘਟਨਾ ਦੀ ਸਾਰੀ ਜਾਣਕਾਰੀ ਲੈਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ। ਉਨਾਂ ਕਿਹਾ ਕਿ ਇਹ ਸੜਕ ਹਾਦਸਾ ਨਹੀਂ ਬਲਕਿ ਲਾਪਰਵਾਹੀ ਨਾਲ ਕੀਤਾ ਗਿਆ ਕਤਲ ਹੈ। ਉਨਾਂ ਕਿਹਾ ਕਿ ਸਰਕਾਰ ਮਜ਼ਦੂਰਾਂ ਲਈ ਗੰਭੀਰ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਰਤੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ ਪਰ ਢਾਈ ਸਾਲ ਬੀਤ ਜਾਣ ਬਾਅਦ ਗੁਰਬਤ ਹੰਡਾ ਰਹੇ ਲੋਕਾਂ ਦੀ ਜ਼ਿੰਦਗੀ ਦੀ ਤਸਵੀਰ ਜਿਊਂ ਦੀ ਤਿਉਂ ਹੈ। ਕਿਰਤ ਵਿਭਾਗ ਵਲੋਂ ਮਜ਼ਦੂਰਾਂ ਦੀ ਰਜਿਸਟਰੇਸ਼ਨ ਦਾ ਕੰਮ ਐਨਾ ਵਿੰਗਾ ਟੇਢਾ ਹੈ ਕਿ ਗਰੀਬ ਮਜ਼ਦੂਰ ਖੱਜਲ ਖਰਾਬੀ ਦੇ ਡਰੋਂ ਆਪਣੇ ਆਪ ਨੂੰ ਰਜਿਸਟਰਡ ਹੀ ਨਹੀਂ ਕਰ ਪਾਉਂਦਾ। ਇਸ ਮੌਕੇ ਉਨਾਂ ਨਾਲ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਜਰਨਲ ਸਕੱਤਰ ਕੁਲਵੰਤ ਸਿੰਘ ਸਰੋਏ, ਖਜਾਨਚੀ ਕੁਲਵੰਤ ਹਿਆਣਾ, ਗੁਰਮੁੱਖ ਸਿੰਘ, ਬਿੱਕਰ ਸਿੰਘ, ਜਗਤਾਰ ਸਿੰਘ, ਕਾਲਾ ਸਿੰਘ ਸਰਵਪ੍ਰੀਤ ਸਿੰਘ ਨਾਭਾ ਆਦਿ ਹਾਜਰ ਸਨ।

Related Post