post

Jasbeer Singh

(Chief Editor)

Patiala News

ਡੈਮੋਕਰੇਟਿਕ ਟੀਚਰਜ਼ ਫਰੰਟ ਪਟਿਆਲਾ ਦੀ ਹੋਈ ਅਹਿਮ ਮੀਟਿੰਗ

post-img

ਡੈਮੋਕਰੇਟਿਕ ਟੀਚਰਜ਼ ਫਰੰਟ ਪਟਿਆਲਾ ਦੀ ਹੋਈ ਅਹਿਮ ਮੀਟਿੰਗ ~ ਡੀ.ਟੀ.ਐੱਫ. ਪਟਿਆਲਾ ਵੱਲੋਂ ਸੂਬਾ ਡੈਲੀਗੇਟ ਇਜਲਾਸ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ ਪਟਿਆਲਾ, 23 ਜੁਲਾਈ ( ) ਡੈਮੋਕਰੇਟਿਕ ਟੀਚਰਜ਼ ਫਰੰਟ ਪਟਿਆਲਾ ਦੀ ਜਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਦੀ ਪ੍ਰਧਾਨਗੀ ਹੇਠ ਸਥਾਨਕ ਤਰਕਸ਼ੀਲ ਹਾਲ ਪਟਿਆਲਾ ਵਿਖੇ ਹੋਈ। ਜਿਸ ਵਿੱਚ ਸੂਬਾ ਡੈਲੀਗੇਟ ਇਜਲਾਸ ਸਮੇਤ ਕੁੱਝ ਹੋਰ ਮਹੱਤਵਪੂਰਣ ਮੁੱਦੇ ਵਿਚਾਰੇ ਗਏ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਅਗਸਤ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਸੂਬਾ ਡੈਲੀਗੇਟ ਇਜਲਾਸ ਬਠਿੰਡਾ ਵਿਖੇ ਹੋਵੇਗਾ ਜਿਸ ਵਿੱਚ ਡੈਲੀਗੇਟਾਂ ਵਲੋਂ ਮਿਲ ਕੇ ਜੱਥੇਬੰਦਕ ਕੰਮਾਂ ਦਾ ਮੁਲਾਂਕਣ ਕਰਨ ਅਤੇ ਸੰਵਿਧਾਨਕ ਸੋਧਾਂ ਨੂੰ ਵਿਚਾਰਨ ਦੇ ਨਾਲ ਹੀ ਅਗਲੇ ਤਿੰਨ ਸਾਲ ਲਈ ਨਵੀਂ ਸੂਬਾ ਸਕੱਤਰੇਤ ਤੇ ਸੂਬਾ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜਥੇਬੰਦੀ ਆਪਣੇ ਗਠਨ ਦੇ ਸਾਲ 1986 ਤੋਂ ਸਮਾਨਤਾ ਆਧਾਰਿਤ, ਜਮਹੂਰੀ ਅਤੇ ਜਨਤਕ ਸਿੱਖਿਆ ਪ੍ਰਬੰਧ ਦੀ ਮਜ਼ਬੂਤੀ ਲਈ, ਨਵੀਂਆਂ ਆਰਥਿਕ ਨੀਤੀਆਂ ਖਿਲਾਫ਼ ਅਧਿਆਪਕ ਹਿੱਤਾਂ ਦੀ ਰਾਖੀ ਲਈ ਅਤੇ ਜਮਹੂਰੀ ਹੱਕਾਂ ਉੱਤੇ ਹੁੰਦੇ ਹਾਕਮ ਜਮਾਤੀ ਹਮਲਿਆਂ ਖਿਲਾਫ਼ ਜੂਝਣ ਦਾ ਪਰਚਮ ਬੁਲੰਦ ਰੱਖਦੇ ਹੋਏ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹੈ। ਜੱਥੇਬੰਦੀ ਵਲੋਂ ਪਿਛਲਾ ਸੂਬਾ ਡੈਲੀਗੇਟ ਇਜਲਾਸ ਨਵੰਬਰ 2019 ਵਿੱਚ ਕੀਤਾ ਗਿਆ ਸੀ। ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਅਤੇ ਜਿਲ੍ਹਾ ਸਕੱਤਰ ਜਸਪਾਲ ਚੌਧਰੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 4 ਅਗਸਤ ਨੂੰ ਬਠਿੰਡਾ ਵਿਖੇ ਹੋਣ ਵਾਲੇ ਡੀ.ਟੀ.ਐੱਫ ਦੇ ਸੂਬਾ ਡੈਲੀਗੇਟ ਇਜਲਾਸ ਵਿੱਚ ਪਟਿਆਲਾ ਜਿਲ੍ਹੇ ਤੋਂ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਲਈ ਬਲਾਕ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰਾਇਮਰੀ ਅਧਿਆਪਕਾਂ ਉੱਪਰ ਵਿਦਿਆਰਥੀਆਂ ਦੇ ਦਾਖਲਿਆਂ ਲਈ ਬਣਾਏ ਜਾ ਰਹੇ ਬੇਵਕਤੇ ਦਬਾਅ ਦਾ ਸਖ਼ਤ ਨੋਟਿਸ ਲੈਂਦਿਆਂ ਫੈਸਲਾ ਕੀਤਾ ਗਿਆ ਕਿ ਇਸ ਸੰਬੰਧੀ ਬਲਾਕ ਕਮੇਟੀਆਂ ਦੁਆਰਾ ਵਿਰੋਧ ਪੱਤਰ ਬੀਪੀਈਓ ਰਾਹੀਂ ਉੱਚ ਅਧਿਕਾਰੀਆਂ ਨੂੰ ਭੇਜੇ ਜਾਣਗੇ । ਇਸ ਮੌਕੇ ਅਤਿੰਦਰਪਾਲ ਸਿੰਘ ਘੱਗਾ, ਰਜਿੰਦਰ ਸਮਾਣਾ, ਹਰਵਿੰਦਰ ਬੇਲੂਮਾਜਰਾ, ਗੁਰਜੀਤ ਘੱਗਾ, ਰਾਮ ਸ਼ਰਨ ਅਲੌਹਰਾਂ, ਜਗਪਾਲ ਚਹਿਲ, ਕ੍ਰਿਸ਼ਨ ਚੌਹਾਨਕੇ, ਭੁਪਿੰਦਰ ਸਿੰਘ, ਮੈਡਮ ਮਨਦੀਪ ਟੋਡਰਪੁਰ, ਰਾਜੀਵ ਕੁਮਾਰ ਪਾਤੜਾਂ, ਗੁਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਭਾਦਸੋਂ, ਰੋਮੀ ਸਫੀਪੁਰ, ਹਰਿੰਦਰ ਸਿੰਘ ਆਦਿ ਅਧਿਆਪਕ ਆਗੂ ਮੌਜੂਦ ਸਨ ।

Related Post