
ਇੰਪਰੂਵਮੈਂਟ ਟਰੱਸਟ ਨੇ ਟ੍ਰੈਕਟਰ ਮਾਰਕੀਟ ਵਿਚ ਲੰਬੇ ਸਮੇ ਤੋਂ ਹੋਏ ਨਜਾਇਜ ਕਬਜਿਆਂ ਨੂੰ ਹਟਾਇਆ
- by Jasbeer Singh
- January 17, 2025

ਇੰਪਰੂਵਮੈਂਟ ਟਰੱਸਟ ਨੇ ਟ੍ਰੈਕਟਰ ਮਾਰਕੀਟ ਵਿਚ ਲੰਬੇ ਸਮੇ ਤੋਂ ਹੋਏ ਨਜਾਇਜ ਕਬਜਿਆਂ ਨੂੰ ਹਟਾਇਆ - ਤਿੰਨ ਟ੍ਰਾਲੀਆਂ ਦੇ ਕਰੀਬ ਸਮਾਨ ਕੀਤਾ ਜਬਤ - 100-100 ਫੁਟ ਦੀ ਸੜਕਾਂ ਨਜਾਇਜ ਕਬਜਿਆਂ ਦੇ ਕਾਰਨ ਸਿਕੁੰੜ ਕੇ ਰਹਿ ਗਈਆਂ 10-10 ਫੁੱਟ - ਨਜਾਇਜ ਕਬਜਾਕਾਰਾਂ ਦੇ ਖਿਲਾਫ ਵੱਡੀ ਕਾਰਵਾਈ ਦੀ ਜਰੂਰਤ ਪਟਿਆਲਾ : ਇੰਪਰੂਵਮੈਂਟ ਟਰੱਸਟ ਪਟਿਆਲਾ ਨੇ ਅੱਜ ਟ੍ਰੈਕਟਰ ਮਾਰਕੀਟ ਵਿਚ ਹੋਏ ਨਜਾਇਜ ਕਬਜਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿਤੀ ਹੈ, ਜਿਸਦੇ ਚਲਦੇ ਪਹਿਲੀ ਕਾਰਵਾਈ ਵਿਚਸੜਕਾਂ ਨੂੰ ਤੇ ਪਾਰਕਾਂ ਵਿਚ ਹੋਏ ਨਜਾਇਜ ਕਬਜਿਆਂ ਦੇ ਤਹਿਤ ਰਖੇ ਹੋਏ ਸਮਾਨ ਦੀ ਤਿੰਨ ਟਰਾਲੀਆਂ ਜਬਤ ਕਰ ਲਈਆਂ ਹਨ। ਇਸ ਮੌਕੇ ਕੁੱਝ ਦੁਕਾਨਦਾਰਾਂ ਲੇ ਟਰਸਟ ਟੀਮ ਦਾ ਵਿਰੋਧ ਕੀਤਾ ਅਤੇ ਧਕਾਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਪਰ ਟਰਸਟ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਮੰਗ ’ਤੇ ਇਹ ਨਜਾਇਜ ਕਬਜੇ ਹਰ ਹਾਲਤ ਵਿਚ ਹਟਾਏ ਜਾਣਗੇ । ਜਾਣਕਾਰੀ ਦੇ ਅਨੁਸਾਰ ਇੰਪਰੂਵਮੈਂਟ ਟਰੱਸਟ ਵਲੋ ਇਕ ਮਹੀਨੇ ਪਹਿਲਾਂ ਟ੍ਰੈਕਟਰ ਮਾਰਕੀਟ ਵਿਚ ਨਜਾਇਜ ਕਬਜਾ ਕਰਨ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਸਨ ਕਿਉਂਕਿ ਨਜਾਇਜ ਕਬਜਿਆਂ ਦੇ ਕਾਰਨ 100-100 ਫੁਟ ਦੀ ਸੜਕਾਂ ਨਜਾਇਜ ਕਬਜਿਆਂ ਦੇ ਕਾਰਨ ਸਿਕੁੰੜ ਕੇ 10-10 ਫੁੱਟ ਦੀ ਰਹਿ ਗਈਆਂ ਹਨ। ਹੁਣ 15 ਦਿਨ ਪਹਿਲਾਂ ਮੁਨਿਆਦੀ ਕਰਵਾ ਕੇ ਫਿਰ ਕਬਜੇ ਹਟਾਉਣ ਦੀ ਅਪੀਲ ਕੀਤੀ ਸੀ, ਜਦੋ ਕਾਰਵਾਈ ਸ਼ੁਰੂ ਕੀਤੀ ਤਾਂ ਦੁਕਾਨਦਾਰਾਂ ਨੇ ਫਿਰ ਤੋਂ ਭਰੋਸਾ ਦਿਤਾ ਕਿ ਉਹ ਖੁਦ ਕਬਜੇ ਹਟਾ ਲੈਣਗੇ। ਦੁਕਾਨਦਾਰਾਂ ਦੀ ਇਹ ਅਪੀਲ ਸੁਣਕੇ ਟਰਸਟ ਟੀਮ ਵਾਪਸ ਆ ਗਈ, ਜਦੋ ਕਿ ਨਜਾਇਜ ਕਬਜਿਆਂ ਨੂੰ ਹਟਾਉਦ ਦੇ ਲਈ ਇਕ ਸਾਲ ਤੋ ਜਿਆਦਾ ਦਾ ਸਮਾਂ ਹੋ ਗਿਆ ਹੈ । ਟਰੱਸਟ ਅਘਿਕਾਰੀਆਂ ਨੂੰ ਕਸ਼ਮਕਸ਼ ਕਰਦੇ ਹੋਏ। ਬਾਵਜੂਦ ਨਜਾਇਜ ਕਬਜਿਆਂ ਨੂੰ ਨਹੀ ਹਟਾਇਆ ਜਾ ਸਕਿਆ। ਹੁਣ ਅਧਿਕਾਰੀਆਂ ਨੇ ਕਰੀਬ 15 ਦਿਨ ਪਹਿਲਾਂ ਟਰਸਟ ਵਲੋ ਮਾਰਕੀਟ ਵਿਚ ਮੁਨਿਆਦੀ ਕਰਵਾ ਕੇ ਦੁਕਾਨਦਾਰਾਂ ਨੂੰ ਨਜਾਇਜ ਕਬਜੇ ਹਟਾਉਣ ਦੀ ਅਪੀਲ ਕੀਤੀ ਸੀ, ਬਾਵਜੂਦ ਇਸਦੇ ਦੁਕਾਨਦਾਰਾਂ ਨੇ ਕਬਜੇ ਨਹੀ ਹਟਾਏ, ਜਿਸਦੇ ਤਹਿਤ ਹੁਣ ਟਰੱਸਟ ਵਲੋ ਵੱਡੀ ਕਾਰਵਾਈ ਕੀਤੀ ਗਈ ਹੈ ।