
78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਜਮੀਨੀ ਪੱਧਰ ਉਤੇ ਸਾਰਥਕ ਉਪਰਾਲੇ ਨਹੀਂ ਕੀਤੇ ਗਏ : ਪ੍ਰੋਫੈਸਰ ਬ
- by Jasbeer Singh
- August 23, 2024

78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਜਮੀਨੀ ਪੱਧਰ ਉਤੇ ਸਾਰਥਕ ਉਪਰਾਲੇ ਨਹੀਂ ਕੀਤੇ ਗਏ : ਪ੍ਰੋਫੈਸਰ ਬਡੁੰਗਰ ਪਟਿਆਲਾ, 23 ਅਗਸਤ : ਅੰਤਰਰਾਸ਼ਟਰੀ ਪਹਿਲਾ ਪੁਲਾੜ ਦਿਵਸ ਉਤੇ ਭਾਰਤੀ ਵਿਗਿਆਨੀਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਮੀਨੀ ਪੱਧਰ ਉਤੇ ਆਰਥਿਕ, ਗਰੀਬੀ, ਭੁੱਖਮਰੀ, ਬੇਰੁਜਗਾਰੀ ਨੂੰ ਖਤਮ ਕਰਨ ਲਈ 78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਸਾਰਥਕ ਉਪਰਾਲੇ ਨਹੀਂ ਕੀਤੇ ਗਏ । ਉਨ੍ਹਾਂ ਕਿਹਾ ਕਿ ਅਜੇ ਵੀ 90 ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਹੇਠਾ ਰਹਿ ਰਹੇ ਹਨ ਤੇ ਇਕ ਕਰੋੜ ਤੋਂ ਵੱਧ ਅਨਪੜ੍ਹ, ਅਧਪੜੇ ਅਤੇ ਪੜੇ-ਲਿਖੇ ਨੋਜਵਾਨ ਵਿਹਲੇ ਫਿਰ ਰਹੇ ਹਨ। ਦੇਸ ਦਾ ਕਰੋੜਾ ਰੁਪਿਆ ਖਰਚਕੇ ਵਿਦੇਸ਼ ਨੂੰ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਭਾਰਤ ਅੰਦਰ ਲੱਖਾਂ ਹੀ ਆਦਮੀ-ਔਰਤਾਂ ਅਤੇ ਛੋਟੇ ਬੱਚੇ ਸੜਕ ਦੇ ਚੁਰਾਹਿਆਂ ਉਤੇ ਅਤੇ ਧਾਰਮਿਕ ਅਸਥਾਨਾਂ ਤੋਂ ਬਾਹਰ ਲਾਚਾਰੀ ਦੀ ਹਾਲਤ ਵਿਚ ਮੰਗਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੋਨੇ ਦੀ ਚਿੜੀ ਜਾਣੇ ਜਾਂਦੇ ਦੇਸ਼ ਭਾਰਤ ਲਈ ਇਹ ਬਹੁਤ ਮੰਦਭਾਗੀ ਬਾਤ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੇ ਨਿਤ ਦੇ ਨੀਵੇਂ ਪੱਧਰ ਦੇ ਝਗੜਿਆਂ ਅਤੇ ਵਿਤਕਰਿਆਂ ਤੋਂ ਉਤੇ ਉਠਕੇ ਅਤੇ ਝੂਠੇ ਲਾਰਿਆਂ ਅਤੇ ਨਾਰਿਆਂ ਨੂੰ ਛੱਡਕੇ ਇਨ੍ਹਾਂ ਸੰਕਟਮਈ ਸਮਸਿਆਵਾਂ ਦੇ ਹੱਲ ਕਰਨ ਇਸੇ ਵਿਚ ਹੀ ਦੇਸ਼ ਦਾ ਭਲਾ ਅਤੇ ਸਰਕਾਰਾਂ ਦੀ ' ਨੇਕਨਾਮੀ ਹੋਵੇਗੀ।