
ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿੱਚ ਪ੍ਰਭਾਤਫੇਰੀ ਕੱਢ ਗਲੀ-ਗਲੀ ਕੀਤਾ ਵਾਲਮੀਕਿ ਮਹਿਮਾ ਦਾ ਗੁਣਗਾਨ
- by Jasbeer Singh
- September 23, 2024

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿੱਚ ਪ੍ਰਭਾਤਫੇਰੀ ਕੱਢ ਗਲੀ-ਗਲੀ ਕੀਤਾ ਵਾਲਮੀਕਿ ਮਹਿਮਾ ਦਾ ਗੁਣਗਾਨ ਪਟਿਆਲਾ- ਭਗਵਾਨ ਵਾਲਮੀਕਿ ਪਾਵਨ ਪ੍ਰਗਟ ਦਿਵਸ 17 ਅਕਤੂਬਰ ਨੂੰ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸਨੂੰ ਮੁੱਖ ਰੱਖ ਡਾ. ਅੰਬੇਡਕਰ ਲਾਇਬ੍ਰੇਰੀ ਅਤੇ ਸਟੱਡੀ ਸਰਕਲ ਸੰਸਥਾ ਵੱਲੋਂ ਪ੍ਰਧਾਨ ਹੇਮਰਾਜ ਭੱਟੀ ਦੀ ਅਗਵਾਈ ਵਿੱਚ ਲਾਹੌਰੀ ਗੇਟ ਸਥਿਤ ਗਾਂਧੀ ਨਗਰ ਦੇ ਵੱਖ – 2 ਇਲਾਕੇ ਦੀਆਂ ਗਲੀਆਂ ਵਿੱਚ ਸਵੇਰੇ 7 ਤੋਂ 10 ਵਜੇ ਤੱਕ ਪ੍ਰਭਾਤਫੇਰੀ ਕੱਢ ਧਾਰਮਿਕ ਭਜਨਾਂ ਰਾਹੀਂ ਭਗਵਾਨ ਵਾਲਮੀਕਿ ਮਹਿਮਾ ਦਾ ਗੁਣਗਾਨ ਕੀਤਾ ਗਿਆ। ਡਾ. ਅੰਬੇਡਕਰ ਲਾਇਬ੍ਰੇਰੀ ਅਤੇ ਸਟੱਡੀ ਸਰਕਲ ਦੇ ਗਾਂਧੀ ਨਗਰ ਮੁੱਖ ਦਫਤਰ ਵਿਖੇ ਸਮੂੰਹ ਅਹੁਦੇਦਾਰਾਂ ਵੱਲੋਂ ਕੀਤੇ ਗਏ ਵਾਲਮੀਕਿ ਮੁਕਤੀ ਮਾਲਾ ਦੇ ਜਾਪ ਨਾਲ ਪ੍ਰਭਾਤਫੇਰੀ ਦੀ ਸਮਾਪਤੀ ਕੀਤੀ ਗਈ। ਇਸ ਉਪਰਾਂਤ ਮੁੱਖ ਦਫਤਰ ਵਿਖੇ ਮੀਟਿੰਗ ਦੌਰਾਨ ਸੰਸਥਾ ਦੇ ਪ੍ਰਧਾਨ ਹੇਮਰਾਜ ਭੱਟੀ, ਜਨਰਲ ਸਕੱਤਰ ਬਲਬੀਰ ਸਿੰਘ ਬੈਂਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਅਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਉਪਦੇਸ਼ ਹਨ੍ਹੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਣ ਵਾਲਾ ਮਾਰਗ ਹੈ, ਜਿਸ ਤੇ ਚੱਲਦਿਆਂ ਅਸੀਂ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ। ਭਗਵਾਨ ਵਾਲਮੀਕਿ ਜੀ ਦੀ ਬਾਣੀ ਵਿੱਚ ਉੱਚ ਦਰਜੇ ਦੇ ਉਪਦੇਸ਼ ਹਨ, ਜੋ ਕਿ ਮਨੁੱਖ ਨੂੰ ਅਧਿਆਤਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਲਈ ਚਾਨਣ ਮੁਨਾਰਾ ਹਨ, ਉਨ੍ਹਾਂ ਦੇ ਉਪਦੇਸ਼ ਅਨੁਸਾਰ ਜਿਹੜੇ ਵਿਅਕਤੀ ਆਪਣੇ ਫਰਜ ਸੁਚੱਜੇ ਢੰਗ ਨਾਲ ਨਿਭਾਉਂਦੇ ਹਨ, ਅਸਲ ਵਿੱਚ ਉਹ ਆਪਣੇ ਧਰਮ ਦੀ ਪਾਲਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਸਾਰਥਕ ਹਨ। ਇਸ ਮੌਕੇ ਬਲਬੀਰ ਸਿੰਘ ਬੈਂਸ, ਕੁਲਦੀਪ ਸਿੰਘ, ਫ਼ਕੀਰ ਚੰਦ, ਸ਼ਿਵਾਜੀ ਧਾਰੀਵਾਲ, ਰਾਜੇਸ਼ਵਰ, ਐਸ.ਪੀ.ਸਿੰਘ ਐਡਵੋਕੇਟ, ਸ਼ੁਭਕਰਨ ਗਿੱਲ, ਰਾਜਿੰਦਰ ਸਿੰਘ, ਰਵਿੰਦਰ ਮੱਟੂ, ਰਜਿੰਦਰ ਕੁਮਾਰ, ਬਾਲਕ ਰਾਮ ਕਲਿਆਣ ਆਦਿ ਸੰਸਥਾ ਦੇ ਅਹੁਦੇਦਾਰ ਮੈਂਬਰ ਸ਼ਾਮਲ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.