post

Jasbeer Singh

(Chief Editor)

National

ਬੈਂਗਲੁਰੂ ਸਥਿਤ ਫੂਡ ਡਿਲੀਵਰੀ ਕੰਪਨੀ ਦੀ ਸਾਲਾਨਾ ਵਿੱਤੀ ਰਿਪੋਰਟ 2023-24 `ਚ ਸਾਬਕਾ ਜੂਨੀਅਰ ਮੁਲਾਜ਼ਮ `ਤੇ 33 ਕਰੋੜ ਦ

post-img

ਬੈਂਗਲੁਰੂ ਸਥਿਤ ਫੂਡ ਡਿਲੀਵਰੀ ਕੰਪਨੀ ਦੀ ਸਾਲਾਨਾ ਵਿੱਤੀ ਰਿਪੋਰਟ 2023-24 `ਚ ਸਾਬਕਾ ਜੂਨੀਅਰ ਮੁਲਾਜ਼ਮ `ਤੇ 33 ਕਰੋੜ ਦੇ ਘਪਲੇ ਦਾ ਲੱਗਿਆ ਦੋਸ਼ ਨਵੀਂ ਦਿੱਲੀ : ਭਾਰਤ ਦੇਸ਼ ਦੇ ਬੈਂਗਲੁਰੂ ਸਥਿਤ ਫੂਡ ਡਿਲੀਵਰੀ ਕੰਪਨੀ ਸਵੀਗੀ ਨੇ ਆਪਣੀ ਸਾਲਾਨਾ ਵਿੱਤੀ ਰਿਪੋਰਟ 2023-24 `ਚ ਦਾਅਵਾ ਕੀਤਾ ਹੈ ਕਿ ਸਾਬਕਾ ਜੂਨੀਅਰ ਕਰਮਚਾਰੀ `ਤੇ ਵਲੋਂ 33 ਕਰੋੜ ਰੁਪਏ ਦੇ ਘਪਲੇ ਕੀਤੇ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਸਵੀਗੀ ਨੇ ਮਾਮਲੇ ਦੀ ਜਾਂਚ ਲਈ ਇੱਕ ਬਾਹਰੀ ਟੀਮ ਦੀ ਤਾਇਨਾਤੀ ਵੀ ਕੀਤੀ ਹੈ। ਇਸ ਤੋਂ ਇਲਾਵਾ ਸਾਬਕਾ ਮੁਲਾਜ਼ਮ ਖਿ਼ਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਕੰਪਨੀ ਨੇ ਇਸ ਮਾਮਲੇ ਨਾਲ ਜੁੜੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।ਆਨਲਾਈਨ ਫੂਡ ਡਿਲੀਵਰੀ ਕੰਪਨੀ ਨੇ 4 ਸਤੰਬਰ ਨੂੰ ਇਕ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿਚ ਮਨੀ ਕੰਟਰੋਲ ਡਾਟ ਕਾਮ ਦੇ ਅਨੁਸਾਰ, ਇਸ ਰਿਪੋਰਟ ਵਿੱਚ ਉਸਨੇ ਦੱਸਿਆ ਸੀ ਕਿ ਉਸਦੀ ਸਹਾਇਕ ਕੰਪਨੀ ਦੇ ਇੱਕ ਜੂਨੀਅਰ ਕਰਮਚਾਰੀ ਨੇ 32.67 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਹ ਜੂਨੀਅਰ ਕਰਮਚਾਰੀ, ਜੋ ਪਿਛਲੇ ਕੁਝ ਸਾਲਾਂ ਤੋਂ ਇਸ ਘੁਟਾਲੇ ਵਿੱਚ ਸ਼ਾਮਲ ਸੀ, ਹੁਣ ਕੰਪਨੀ ਛੱਡ ਚੁੱਕਾ ਹੈ। ਕੰਪਨੀ ਨੇ 31 ਮਾਰਚ 2024 ਤੱਕ ਆਡਿਟ ਕੀਤਾ ਹੈ। ਇਸ ਸਮੇਂ ਦੌਰਾਨ ਇਹ ਪਾਇਆ ਗਿਆ ਕਿ ਲਗਭਗ 33 ਕਰੋੜ ਰੁਪਏ ਦਾ ਵਾਧੂ ਖਰਚਾ ਹੋਇਆ ਹੈ। ਇਸ ਖਰਚ ਦਾ ਕੰਪਨੀ ਦੇ ਹੋਰ ਖਰਚਿਆਂ ਨਾਲ ਕੋਈ ਸਬੰਧ ਨਹੀਂ ਹੈ। ਇੰਨਾ ਹੀ ਨਹੀਂ ਇਸ ਦਾ ਕੋਈ ਰਿਕਾਰਡ ਵੀ ਉਪਲਬਧ ਨਹੀਂ ਹੈ।ਦੱਸਣਯੋਗ ਹੈ ਕਿ ਸਵੀਗੀ ਨੇ ਆਈਪੀਓ ਲਈ ਆਪਣਾ ਡਰਾਫਟ ਪੇਪਰ ਜਮ੍ਹਾ ਕਰ ਦਿੱਤਾ ਹੈ। ਕੰਪਨੀ ਆਈਪੀਓ ਰਾਹੀਂ ਵੱਡੀ ਰਕਮ ਜੁਟਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਨਵੇਂ ਇਸ਼ੂ ਰਾਹੀਂ 3,750 ਕਰੋੜ ਰੁਪਏ ਅਤੇ ਵਿਕਰੀ ਲਈ ਪੇਸ਼ਕਸ਼ ਰਾਹੀਂ 6,664 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਸਵਿਗੀ ਨੇ ਪਿਛਲੇ ਵਿੱਤੀ ਸਾਲ `ਚ 11,247 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਕੰਪਨੀ ਦਾ ਘਾਟਾ ਵੀ ਪਿਛਲੇ ਸਾਲ ਨਾਲੋਂ 44 ਫੀਸਦੀ ਘਟ ਕੇ 2,350 ਕਰੋੜ ਰੁਪਏ ਰਹਿ ਗਿਆ ਹੈ।

Related Post