July 9, 2024 06:23:28
post

Jasbeer Singh

(Chief Editor)

Patiala News

ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਦੇ ਨਾਮ ਤੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਚੋਲੇ ਖ਼ਿਲਾਫ਼ ਵਿਜੀਲੈਂਸ ਵਲੋਂ ਪਰਚਾ ਦ

post-img

ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਦੇ ਨਾਮ ਤੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਚੋਲੇ ਖ਼ਿਲਾਫ਼ ਵਿਜੀਲੈਂਸ ਵਲੋਂ ਪਰਚਾ ਦਰਜ ਪਟਿਆਲਾ, 2 ਜੁਲਾਈ ( )-ਪਟਿਆਲਾ ਸ਼ਹਿਰ ਵਿੱਚ ਇਕ ਰਿਹਾਇਸ਼ੀ ਮਕਾਨ ਬਣਾਉਣ ਲਈ ਨਗਰ ਨਿਗਮ ਤੋਂ ਜਲਦੀ ਨਕਸ਼ਾ ਪਾਸ ਕਰਵਾਉਣ ਲਈ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਵਿਜੀਲੈਂਸ ਬਿਊਰੋ ਨੇ ਜਤਿੰਦਰ ਕੁਮਾਰ ਉਰਫ ਬੱਬਲੂ ਖਿਲਾਫ ਮੁਕੱਦਮਾ ਨੰਬਰ 26/2024 ਦਰਜ ਕੀਤਾ ਹੈ। ਉਕਤ ਮੁਕੱਦਮੇ ਅਨੁਸਾਰ ਸੁਰੇਸ਼ ਕੁਮਾਰ ਬਾਂਸਲ ਨੇ ਸ਼ਿਕਾਇਤ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਐਂਟੀ ਕਰੱਪਸ਼ਨ ਐੱਕਸ਼ਨ ਲਾਈਨ ਤੇ ਕੀਤੀ ਗਈ ਸੀ। ਜਿਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਨਗਰ ਨਿਗਮ ਵਿੱਚ ਨਕਸ਼ਾ ਪਾਸ ਕਰਵਾਉਣ ਤੋਂ ਲੈ ਕਿ ਬਿਲਡਿੰਗ ਬਣਾਉਣ ਤੱਕ ਕਈ ਵਿਅਕਤੀਆਂ ਦਾ ਗੈਂਗ ਬਣਿਆ ਹੋਇਆ ਹੈ ਜਿਸ ਵਿੱਚ ਨਿਗਮ ਦੇ ਕੁੱਝ ਮੁਲਾਜ਼ਮ ਵੀ ਸ਼ਾਮਿਲ ਹਨ। ਸ੍ਰੀ ਬਾਂਸਲ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦਾ ਨਕਸ਼ਾ ਪਾਸ ਕਰਵਾਉਣ ਲਈ ਜਦੋਂ ਨਿਗਮ ਅਧਿਕਾਰੀਆਂ ਕੋਲ ਗਿਆ ਤਾਂ ਉਨ੍ਹਾਂ ਕਿਹਾ ਕਿ ਨਕਸ਼ਾ ਪਾਸ ਕਰਵਾਉਣ ਵਿੱਚ ਕਈ ਮਹੀਨੇ ਲੱਗਣਗੇ। ਜੇਕਰ ਤੁਸੀਂ ਜਲਦੀ ਕੰਮ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਖਾਸ ਵਿਅਕਤੀ ਜਤਿੰਦਰ ਕੁਮਾਰ ਉਰਫ ਬੱਬਲੂ ਨੂੰ ਮਿਲੋ। ਮੈਂ ਉਨ੍ਹਾਂ ਦੇ ਕਹਿਣ ਤੇ ਬੱਬਲੂ ਨੂੰ ਮਿਲਣ ਤੇ ਉਸ ਨੇ ਮੇਰੇ ਤੋਂ ਨਕਸ਼ਾ ਪਾਸ ਕਰਵਾਉਣ ਲਈ 50,000/- ਰੁਪਏ ਰਿਸ਼ਵਤ ਨਗਰ ਨਿਗਮ ਤੋਂ ਹਫਤੇ ਵਿੱਚ ਨਕਸ਼ਾ ਪਾਸ ਕਰਵਾਉਣ ਲਈ 5-6 ਕਰਮਚਾਰੀਆਂ ਨੂੰ ਦੇਣ ਲਈ ਲੈ ਲਏ ਅਤੇ ਮੈਂ ਉਸੇ ਦਿਨ 2 ਨਕਸ਼ੇ ਨੰਬਰੀ 206563 ਅਤੇ ਨੰਬਰੀ 206657 ਮਿਤੀ 19/02/2024 ਨੂੰ ਅਪਲਾਈ ਕਰ ਦਿੱਤੇ, ਮੈਂ ਇਸ ਗਲਬਾਤ ਦੀ ਰਿਕਾਰਡਿੰਗ ਵਿਜੀਲੈਂਸ ਨੂੰ ਦੇ ਦਿੱਤੀ ਸੀ। ਬੱਬਲੂ ਨੇ ਨਗਰ ਨਿਗਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਨਕਸ਼ਾ ਨੰਬਰ 206563, ਜੋ ਮੇਰੇ ਲੜਕੇ ਅਰੁਨ ਬਾਂਸਲ ਦੇ ਨਾਮ ਸੀ ਹਫਤੇ ਵਿੱਚ ਹੀ ਪਾਸ ਕਰਵਾ ਦਿੱਤਾ ਅਤੇ ਦੂਸਰਾ ਨਕਸ਼ਾ ਜੋ ਮੇਰੀ ਪਤਨੀ ਆਸ਼ਾ ਰਾਣੀ ਦੇ ਨਾਮ ਤੇ ਸੀ ਦੇ ਪਾਸ ਕਰਵਾਉਣ ਲਈ ਹੋਰ 50,000/- ਰੁਪਏ ਰਿਸ਼ਵਤ ਦੀ ਮੰਗ ਕੀਤੀ, ਜੋ ਮੈਂ ਹੋਰ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ। ਮੇਰੇ ਨਕਸ਼ਾ ਪਾਸ ਹੋਣ ਤੋਂ ਬਾਅਦ ਉਸਾਰੀ ਦੇ ਕੰਮ ਸ਼ੁਰੂ ਕਰਨ ਤੇ ਜਤਿੰਦਰ ਕੁਮਾਰ ਉਰਫ ਬਬਲੂ ਨੇ ਨਗਰ ਨਿਗਮ ਦੇ ਸੰਬੰਧਿਤ ਕਰਮਚਾਰੀਆਂ ਨੂੰ ਦੇਣ ਲਈ 2 ਲੱਖ ਰੁਪਏ ਰਿਸ਼ਵਤ ਦੀ ਹੋਰ ਮੰਗ ਕੀਤੀ ਅਤੇ ਨਾ ਦੇਣ ਤੇ ਨਗਰ ਨਿਗਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ। ਸੁਰੇਸ਼ ਬਾਂਸਲ ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜਿੱਥੇ ਵੀ ਸ਼ਹਿਰ ਵਿੱਚ ਬਿਲਡਿੰਗ ਦੀ ਉਸਾਰੀ ਹੁੰਦੀ ਹੈ ਉਸ ਬਿਲਡਿੰਗ ਦੇ ਮਾਲਿਕ ਦੇ ਕੋਲ ਜਾਂਦੇ ਹਨ ਅਤੇ ਉਸ ਬਿਲਡਿੰਗ ਦੀ ਵੀਡੀਓ ਬਣਾ ਕੇ ਉਸ ਨੂੰ ਵਾਈਰਲ ਕਰਨ ਦੀ ਧਮਕੀ ਦੇ ਕੇ ਨਾਜਾਇਜ਼ ਰਿਸ਼ਵਤ ਦੀ ਮੰਗ ਕਰਦੇ ਹਨ। ਇਸ ਗਿਰੋਹ ਦਾ ਮੈਂ ਵੀ ਸ਼ਿਕਾਰ ਹੋਇਆ ਹਾਂ। ਵਿਜੀਲੈਂਸ ਬਿਊਰੋ ਦੀ ਟੀਮ ਨੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਉਕਤ ਜਤਿੰਦਰ ਕੁਮਾਰ ਉਰਫ ਬੱਬਲੂ ਠੇਕੇਦਾਰ ਖਿਲਾਫ਼ ਜੁਰਮ ਅਧੀਨ ਧਾਰਾ 7, ਏ.ਪੀ.ਸੀ ਐਕਟ 1988 ਐਜ ਅਮੈਂਡਿਡ ਬਾਏ ਪੀ.ਸੀ (ਅਮੈਡਮੈਂਟ) ਐਕਟ 2018 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਵਿਜੀਲੈਂਸ ਦੇ ਮੁਤਾਬਕ ਮੁਕੱਦਮੇ ਵਿੱਚ ਤਫਤੀਸ਼ ਦੌਰਾਨ ਜਤਿੰਦਰ ਕੁਮਾਰ ਉਰਫ ਬੱਬਲੂ ਦੀ Voice Sampling ਅਦਾਲਤ ਪਾਸੋਂ ਮਨਜੂਰੀ ਲੈ ਕੇ ਐਫ.ਐਸ.ਐਲ, ਪੰਜਾਬ ਪਾਸੋਂ ਮਿਲਾਣ ਕਰਵਾਉਣ ਤੇ ਹੋਰ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਅਤੇ ਹੋਰ ਪ੍ਰਾਈਵੇਟ ਵਿਅਕਤੀਆਂ ਦਾ ਰੋਲ ਸਾਹਮਣੇ ਆਉਣ ਤੇ ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।

Related Post