ਜੌੜੀਆਂ ਭੱਠੀਆਂ ਰਾਮਲੀਲ੍ਹਾ ਸਟੇਜ ਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਉਦਘਾਟਨ
- by Jasbeer Singh
- October 3, 2024
ਜੌੜੀਆਂ ਭੱਠੀਆਂ ਰਾਮਲੀਲ੍ਹਾ ਸਟੇਜ ਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਉਦਘਾਟਨ -23 ਸਾਲ ਬਾਅਦ ਰਾਮਲੀਲ੍ਹਾ ਕਲੱਬ ਨੂੰ ਮਿਲਿਆ ਨਵਾਂ ਮੰਚ : ਅਜੀਤਪਾਲ ਸਿੰਘ ਕੋਹਲੀ ਪਟਿਆਲਾ : ਜੌੜੀਆਂ ਭੱਠੀਆਂ ਰਾਇਲ ਯੂਥ ਕਲੱਬ ਨੂੰ 23 ਸਾਲ ਬਾਅਦ ਰਾਮਲੀਲ੍ਹਾ ਦੀ ਨਵੀਂ ਸਟੇਜ ਮਿਲੀ। ਇਸ ਨਵੀਂ ਸਟੇਜ ਦਾ ਉਦਘਾਟਨ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਕੀਤਾ। ਉਦਘਾਟਨ ਹੁੰਦਿਆਂ ਹੀ ਕਲੱਬ ਦੇ ਸਮੁੱਚੇ ਮੈਂਬਰ ਗਦ-ਗਦ ਹੋ ਉੱਠੇ। ਉਨ੍ਹਾਂ ਕਿਹਾ ਕਿ ਸਾਨੂੰ ਪਹਿਲੀ ਵਾਰ ਅਜਿਹਾ ਵਿਧਾਇਕ ਮਿਲਿਆ ਹੈ, ਜਿਸ ਨੇ ਸਾਡੇ ਇੱਕ ਵਾਰ ਕਹਿਣ ’ਤੇ ਅਤਿਆਧੁਨਿਕ ਸਟੇਜ ਬਣਾ ਕੇ ਦਿੱਤੀ ਹੈ। ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਰਗਾਂ ਦਾ ਬਰਾਬਰ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਲੱਬ ਦੇ ਮੈਂਬਰ ਮੇਰੇ ਕੋਲ ਸਟੇਜ ਦਾ ਨਵੀਨੀਕਰਨ ਕਰਵਾਉਣ ਲਈ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਇਹ ਸਟੇਜ ਕਰੀਬ 23 ਸਾਲ ਪਹਿਲਾਂ ਬਣੀ ਸੀ ਅਤੇ ਅੱਜ ਤੱਕ ਕਿਸੇ ਸਰਕਾਰ ਨੇ ਸਟੇਜ ਦਾ ਕੋਈ ਵੀ ਨਵੀਨੀਕਰਨ ਨਹੀਂ ਕਰਵਾਇਆ। ਇਹ ਸੁਣ ਕੇ ਮੈਂ ਹੈਰਾਨ ਹੋਇਆ ਅਤੇ ਨਾਲ ਹੀ ਕਲੱਬ ਦੇ ਸਮੂਹ ਮੈਂਬਰਾਂ ਨਾਲ ਵਾਅਦਾ ਕੀਤਾ ਕਿ ਜਿੰਨੇ ਮਰਜ਼ੀ ਪੈਸੇ ਲੱਗਣ, ਪਰ ਸਟੇਜ ਮੁੜ ਤੋਂ ਨਵਾਂ ਬਣਾਇਆ ਜਾਵੇਗਾ। ਇਸ ਲਈ ਅੱਜ ਮੈਨੂੰ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈ ਆਪਣਾ ਕੀਤਾ ਵਾਅਦਾ ਪੂਰਾ ਕਰਕੇ ਰਾਇਲ ਯੂਥ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਇਸ ਰਾਮਲੀਲ੍ਹਾ ਸਟੇਜ ਦਾ ਉਦਘਾਟਨ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਹਰ ਇਲਾਕੇ ਵਿੱਚ ਵਿਕਾਸ ਕਾਰਜ ਚਲ ਰਹੇ ਹਨ ਅਤੇ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਇਸ ਮੌਕੇ ਰਾਇਲ ਯੂਥ ਕਲੱਬ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਜਦੋ ਵੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਕੋਲ ਗਏ ਤਾਂ ਸਾਨੂੰ ਕਦੇ ਕਿਸੇ ਕੰਮ ਵਲੋਂ ਜਵਾਬ ਨਹੀਂ ਮਿਲਿਆ। ਇਸ ਕਰਕੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ । ਰਾਮਲੀਲ੍ਹਾ ਮੰਚਨ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਹਰ ਵਾਰ ਰਾਮਲੀਲ੍ਹਾ ਕਰਨ ਵਾਲੇ ਲੜਕੇ ਅਤੇ ਲੜਕੀਆਂ 25 ਦਿਨ ਪਹਿਲਾਂ ਰਿਹਰਸਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਵਾਰ ਭਲਕੇ 3 ਅਕਤੂਬਰ ਤੋਂ ਰਾਮਲੀਲ੍ਹਾ ਦਾ ਮੰਚਨ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਮਲੀਲ੍ਹਾ ਦੇ ਮੰਚ ’ਤੇ 10 ਤੋਂ ਜ਼ਿਆਦਾ ਲੜਕੀਆਂ ਅਤੇ 25 ਤੋਂ ਜ਼ਿਆਦਾ ਲੜਕੇ ਅਲੱਗ-ਅਲੱਗ ਕਿਰਦਾਰ ਵਿਚ ਨਜ਼ਰ ਆਉਂਦੇ ਹਨ। ਜ਼ਿਆਦਾਤਰ ਕਲਾਕਾਰ ਨਾਬਾਲਗ ਹਨ। ਉਨ੍ਹਾਂ ਦੱਸਿਆ ਕਿ ਇਹ ਮੰਚ ਸ਼ਹਿਰ ਦਾ ਇੱਕ ਅਜਿਹਾ ਮੰਚ ਹੈ ਜਿੱਥੇ ਲੜਕੇ ਅਤੇ ਮਹਿਲਾਵਾਂ ਦੇ ਕਿਰਦਾਰ ਨੂੰ ਲੜਕੀਆਂ ਹੀ ਨਿਭਾਉਂਦੀਆਂ ਹਨ। ਇਸ ਮੌਕੇ ਪ੍ਰਧਾਨ ਵਰੁਣ ਜਿੰਦਲ,ਮਦਨ ਅਰੋੜਾ, ਅਮਰਜੀਤ ਸਿੰਘ, ਰਵੇਲ ਸਿੱਧੂ, ਜਗਤਾਰ ਜੱਗੀ, ਮੁਖਤਿਆਰ ਗਿੱਲ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ, ਮਿੱਡਾ ਜੀ, ਰੂਬੀ ਭਾਟੀਆ, ਵਿਜੇ ਕਨੌਜੀਆ, ਅਮਨ ਬਾਂਸਲ, ਹਰੀਸ਼ ਕਾਂਤ ਵਾਲੀਆਂ, ਪੁਨੀਤ ਗਰਗ, ਅਭੇ ਗੁਪਤਾ, ਧੀਰਜ ਗੁਪਤਾ, ਸੰਦੀਪ ਸ਼ਰਮਾ, ਜੈ ਬੱਤਰਾ, ਦਕਸ਼ ਰਾਜਪੂਤ, ਸੰਦੀਪ ਸ਼ਰਮਾ, ਨਵਦੀਪ ਗੁਪਤਾ, ਲਕਸ਼ਮਾ ਸ਼ਰਮਾ, ਹੈਰੀ ਸ਼ਰਮਾ, ਅਮਨ ਸ਼ਰਮਾ, ਪਿਊਸ਼ ਗੁਪਤਾ, ਵਿਕਾਸ ਸੂਦ, ਦੀਵਾਂਸ ਗਰਗ, ਅਨਮੋਲ ਪਾਰਸ ਭੱਲਾ, ਡਾ. ਅਨੀਸ਼ ਕੌਸ਼ਲ ਅਤੇ ਸੋਨੀਆ ਕੋਸ਼ਲ ਮੌਜੂਦ ਸਨ।
